ਅੰਮ੍ਰਿਤਸਰ,( ਰਾਜਾ ਕੋਟਲੀ )ਬੀਤੇ ਕੱਲ ਪਿੰਡ ਸੈਸਰਾ ਕਲਾਂ ਵਿੱਚ ਹੋਏ ਇੱਕ ਵਿਅਕਤੀ ਦੇ ਕਤਲ ਦੀ ਗੁੱਥੀ ਨੂੰ ਥਾਣਾਂ ਝੰਡੇਰ ਦੀ ਪੁਲਿਸ ਨੇ 24 ਘੰਟਿਆਂ ‘ਚ ਹੱਲ ਕਰਕੇ ਦੌਵੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਹੈ। ਇਸ ਸਬੰਧੀ ਡੀ ਐਸ ਪੀ ਅਜਨਾਲਾ ਸੰਜੀਵ ਕੁਮਾਰ ਤੇ ਐਸ ਐਚ ਓ ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਕੱਲ ਪਿੰਡ ਸੈਸਰਾ ਕਲਾਂ ਵਿਖੇ ਇੱਕ ਵਿਅਕਤੀ ਮੰਗਲ ਸਿੰਘ ਪੁੱਤਰ ਗੱਜਣ ਸਿੰਘ ਦਾ ਕਤਲ ਹੋ ਗਿਆ ਸੀ ਤੇ ਉਸ ਸਬੰਧੀ ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ ਵੱਲੋ ਪੁਲਸ ਨੂੰ ਝੂਠੀ ਕਹਾਣੀ ਬਣਾ ਕੇ ਦੱਸਿਆ ਸੀ ਕਿ ਮੰਗਲ ਸਿੰਘ ਬਲੱਡ ਪ੍ਰੈਸ਼ਰ ਦਾ ਮਰੀਜ ਸੀ ਤੇ ਗੁਰੂ ਕਾ ਬਾਗ ਅੱਡੇ ਤੇ ਦਵਾਈ ਲੈਣ ਗਿਆ ਸੀ ਤੇ ਰਾਹ ਵਿੱਚ ਉਸ ਨੂੰ ਲੁਟੇਰੇ ਪੈ ਗਏ ਸੀ ਤੇ ਜਿਸ ਦੌਰਾਨ ਉਸਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਨੂੰ ਜਖਮੀ ਕਰ ਦਿੱਤਾ ਸੀ ਪਰ ਵੇਖਣ ‘ਚ ਆਇਆ ਕਿ ਮੰਗਲ ਸਿੰਘ ਦੇ ਸਿਰ ਵਿੱਚ ਸੱਟ ਲੱਗੀ ਹੋਣ ਦੇ ਬਾਵਜੂਦ ਵੀ ਇੰਨਾਂ ਵੱਲੋ ਉਸ ਨੂੰ ਇਲਾਜ ਲਈ ਕਿਤੇ ਵੀ ਨਹੀ ਖੜਿਆ ਗਿਆ ਜਿਸ ਤੇ ਪੁਲਸ ਨੂੰ ਇਹ ਮਾਮਲਾ ਸ਼ੱਕੀ ਲੱਗਾ ਤੇ ਪੁਲਸ ਵੱਲੋ ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ ਨੂੰ ਹਿਰਾਸਤ ਵਿੱਚ ਲੈ ਕੇ ਸਖਤੀ ਨਾਲ ਕੀਤੀ ਗਈ ਪੁੱਛਗਿੱਛ ਵਿੱਚ ਉਸਨੇ ਮੰਨਿਆਂ ਕਿ ਮੈ ਸੈਸਰਾ ਖੁਰਦ ਵਿਖੇ ਬੁਟੀਕ ਦੀ ਦੁਕਾਨ ਕਰਦੀ ਹਾਂ ਤੇ ਮੇਰੇ ਗੁਆਂਢ ਵਿੱਚ ਹੀ ਦਰਜੀ ਦੀ ਦੁਕਾਨ ਕਰਦੇ ਰੋਸ਼ਨ ਪੁੱਤਰ ਰਾਜੂ ਵਾਸੀ ਸੈਸਰਾ ਖੁਰਦ ਨਾਲ ਪਿਛਲੇ 2-3ਮਹੀਨੇ ਤੋ ਪ੍ਰੇਮ ਸਬੰਧਾਂ ਦੇ ਚੱਲ ਰਹੇ ਸਨ ਤੇ ਉਹ ਇਕੱਠੇ ਰਹਿਣਾ ਚਾਹੁੰਦੇ ਸਨ, ਜਿਸ ਵਿੱਚ ਉਸਦਾ ਪਤੀ ਵੱਡੀ ਰੁਕਾਵਟ ਬਣ ਰਿਹਾ ਸੀ ਤੇ ਆਪਾਂ ਦੌਵਾਂ ਨੇ ਰਲ ਕੇ ਉਸ ਨੂੰ ਆਪਣੇ ਰਾਹ ਚੋ ਹਟਾਉਣ ਦਾ ਮਨ ਬਣਾਇਆ ਤੇ 24 ਦਸੰਬਰ ਦੀ ਰਾਤ ਨੂੰ ਮੈ ਆਪਣੇ ਆਸ਼ਿਕ ਰੋਸ਼ਨ ਨਾਲ ਮਿਲ ਕੇ ਸ਼ਰਾਬੀ ਹੋਏ ਮੰਗਲ ਸਿੰਘ ਨੂੰ ਪਹਿਲਾਂ ਨੀਦ ਦੀਆਂ ਗੋਲੀਆਂ ਦਿੱਤੀਆਂ ਤੇ ਫੇਰ ਉਸਦੇ ਸਿਰ ਵਿੱਚ ਸੱਬਲ ਨਾਲ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ ਤੇ ਸਬੂਤ ਮਿਟਾਉਣ ਖਾਤਰ ਖੂਨ ਨੂੰ ਸਾਫ ਕਰ ਦਿੱਤਾ ਅਤੇ ਪੁਲਸ ਤੇ ਰਿਸ਼ਤੇਦਾਰਾਂ ਨੂੰ ਝੂਠੀ ਕਹਾਣੀ ਬਣਾ ਕੇ ਸੁਣਾ ਦਿੱਤੀ। ਉਧਰ ਝੰਡੇਰ ਦੀ ਪੁਲਸ ਵੱਲੋ ਮਾਮਲੇ ਨੂੰ ਸੁਲਝਾਂਉਦਿਆਂ ਦੌਵੇ ਦੋਸ਼ੀ ਮਨਪ੍ਰੀਤ ਕੌਰ ਤੇ ਰੋਸ਼ਨ ਨੂੰ ਗ੍ਰਿਫਤਾਰ ਕਰਕੇ ਉਨਾਂ ਵਿਰੁੱਧ ਭਾਰਤੀ ਦੰਡਵਾਲੀ ਦੀ ਧਾਰਾ 302,34 ਆਈ ਪੀ ਸੀ ਦੇ ਅਧੀਨ ਮਾਮਲਾ ਦਰਜ ਕਰਕੇ ਕਤਲ ‘ਚ ਵਰਤੀ ਗਈ ਸੱਬਲ ਨੂੰ ਬਰਾਮਦ ਕਰਕੇ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।