ਸਾਹਿਬਜ਼ਾਦਿਆਂ ਨੂੰ ਸਮਰਪਿਤ ਧਾਰਮਿਕ ਕਵੀ ਦਰਬਾਰ 27 ਦਸੰਬਰ ਨੂੰ
ਗੁਰਦਾਸਪੁਰ -:ਸੁਸ਼ੀਲ ਸ਼ਰਮਾ
ਸਾਹਿਤ ਸਭਾ (ਰਜਿ:) ਗੁਰਦਾਸਪੁਰ ਦੀ ਇਕੱਤਰਤਾ ਜੇ. ਪੀ. ਸਿੰਘ ਖਰਲਾਂ ਵਾਲਾ ਦੀ ਪ੍ਰਧਾਨਗੀ ਹੇਠ ਹੋਈ। ਜਨਰਲ ਸਕੱਤਰ ਜੀ. ਐਸ. ਪਾਹੜਾ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਸ ਇਕੱਤਰਤਾ ਵਿੱਚ ਬਲਦੇਵ ਸਿੰਘ ਘੁੱਲਾ, ਸੁਖਦੇਵ ਸਿੰਘ ਰਾਣਾ, ਅਵਤਾਰ ਸਿੰਘ ਹੁਸ਼ਿਆਰਪੁਰੀ, ਬੋਧ ਰਾਜ ਕੌਂਟਾ, ਅਮਰ ਨਾਥ ਤੇ ਜਨਕ ਰਾਜ ਹਾਜ਼ਰ ਹੋਏ। ਸਰਬਸੰਮਤੀ ਫੈਸਲਾ ਕੀਤਾ ਗਿਆ ਕਿ ਭਾਸ਼ਾ ਵਿਭਾਗ ਗੁਰਦਾਸਪੁਰ ਵਲੋਂ ਮੁਗਲ ਸਾਮਰਾਜ ਦੇ ਜਬਰ ਤੇ ਅਨਿਆਂ ਵਿਰੁੱਧ ਸ਼ਹੀਦੀਆਂ ਪਾਉਣ ਵਾਲੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਮਾਤਾ ਗੁਜਰੀ ਕੌਰ ਤੇ ਖਾਲਸਾ ਫੌਜ ਦੇ ਅਨੇਕਾਂ ਸ਼ਹੀਦ ਸਿੰਘਾਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਉਨ੍ਹਾਂ ਨੂੰ ਸਮਰਪਿਤ ਧਾਰਮਿਕ ਕਵੀ ਦਰਬਾਰ
ਮਿਤੀ 27 ਦਸੰਬਰ, ਦਿਨ ਮੰਗਲਵਾਰ, ਸਵੇਰੇ 10 ਵਜੇ, ਮੁਹੱਲਾ ਰਣਜੀਤ ਨਗਰ, ਮਿਲਕ ਪਲਾਂਟ ਚੌਂਕ ਤੋਂ ਅੰਮ੍ਰਿਤਸਰ – ਪਨਾਨਕੋਟ ਰੋਡ ਦੇ ਪਾਰਕ ਵਿੱਚ ਕੀਤਾ ਜਾ ਰਿਹਾ ਹੈ, ਜਿਸ ਵਿਚ ਵੱਖ ਵੱਖ ਜ਼ਿਲ੍ਹਿਆਂ ਦੇ ਨਾਮੀਂ ਸ਼ਾਇਰ ਆਪਣੀ ਹਾਜ਼ਰੀ ਲਗਵਾਉਣਗੇ। ਇਸ ਮੌਕੇ ਤੇ ਹੀ ਖੇਤੀ ਵਿਰਾਸਤ ਮਿਸ਼ਨ ਵਲੋਂ ਮੂਲ ਅਨਾਜ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਤੇ ਸਿਹਤਮੰਦ ਰਹਿਣ ਦੇ ਰਾਜ ਦੱਸੇ ਜਾਣਗੇ। ਹੋਰ ਦਾਨਿਸ਼ਮੰਦ ਤੇ ਬੁਧੀਜੀਵੀ ਵਿਅਕਤੀ ਆਪਣੇ ਵਿਚਾਰ ਪ੍ਰਗਟ ਕਰਨਗੇ। ਕਵੀਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਹੈ। ਲੇਟ ਆਉਣ ਵਾਲੇ ਕਵੀਆਂ ਨੂੰ ਸਮਾਂ ਦੇਣ ਦੀ ਮੁਆਫੀ ਹੋਵੇਗੀ। ਸਮਾਗਮ ਦੀ ਸਮਾਪਤੀ ਤੋਂ ਬਾਅਦ ਮੂਲ ਆਨਾਜ Milts ਦਾ ਖਾਣਾ ਖਵਾਇਆ ਜਾਵੇਗਾ। ਆਪ ਸਭ ਜੀ ਨੂੰ ਪਹੁੰਚਣ ਦਾ ਖੁਲਾ ਸੱਦਾ ਹੈ।