ਅੱਜ ਫੌਡਰੀ ਵਰਕਰ ਮਜ਼ਦੂਰ ਮੋਲਡਰ ਵਰਕਸ਼ਾਪ ਮਜ਼ਦੂਰ ਟਰੇਡ ਯੂਨੀਅਨ ਆਫ ਪੰਜਾਬ ਦੇ ਆਗੂਆਂ ਦੀ ਇੱਕ ਬਟਾਲਾ ਦੀਆਂ ਫੈਕਟਰੀਆਂ ਵਿਚ ਮਜ਼ਦੂਰਾ ਦੇ ਰੇਟਾਂ ਨੂੰ ਲੈ ਕੇ ਮੀਟਿੰਗ ਹੋਈ ਜਿਸ ਵਿਚ ਸੰਬੌਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਜਰਨਲ ਸਕੱਤਰ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਕਿਹਾ ਕਿ ਮਹਿੰਗਾਈ ਬੇਰੋਜ਼ਗਾਰੀ ਦੀ ਦਰ ਦਿਨੋਂ ਦਿਨ ਵਧ ਰਹੀ ਹੈ ਪਰ ਬਟਾਲਾ ਫੈਕਟਰੀਆਂ ਵਿਚ ਮਜ਼ਦੂਰਾ ਦੀ ਬਹੁਤ ਮਾੜੀ ਹਾਲਤ ਹੈ ਤੇ ਫੈਕਟਰੀਆਂ ਵਿੱਚ ਕਈ ਸਾਲਾਂ ਤੋਂ ਮੋਲਡਰਾ ਵਰਕਸ਼ਾਪੀਆ ਦਿਹਾੜੀਦਾਰ ਕਾਮਿਆਂ ਦੇ ਰੇਟਾਂ ਵਿੱਚ ਫੈਕਟਰੀਆ ਦੇ ਮਾਲਕ ਵਾਧਾ ਨਹੀਂ ਕਰ ਰਹੇ ਅਤੇ ਨਾ ਹੀ ਸਰਕਾਰ ਇਹਨਾਂ ਮਜ਼ਦੂਰਾਂ ਦਾ ਕੋਈ ਸੋਚ ਰਹੀਂ ਹੈ ਉਹਨਾਂ ਫੈਕਟਰੀਆਂ ਮਲਾਕਾ ਤੇ ਦੋਸ਼ ਲਾਗਉਦਿਆ ਕਿਹਾ ਕਿ ਬਟਾਲਾ ਦੇ ਫੈਕਟਰੀਆਂ ਦੇ ਮਾਲਕ ਲੇਬਰ ਕਾਨੂੰਨਾ ਦੀਆਂ ਧੱਜੀਆਂ ਉਡਾਉਂਦੇ ਹੋਏ ਮਜ਼ਦੂਰਾਂ ਦਾ ਸ਼ੋਸ਼ਨ ਕਰ ਰਹੇ ਹਨ ਤੇ ਆਪਣੀ ਮਨਮਰਜ਼ੀ ਦਾ ਰੇਟ ਮਜ਼ਦੂਰਾਂ ਨੂੰ ਦੇ ਰਹੇ ਹਨ ਜੋਂ ਯੂਨੀਅਨ ਕਿਸੇ ਕਿਸਮ ਵਿਚ ਵਰਦਾਸ ਨਹੀਂ ਉਹਨਾਂ ਲੇਬਰ ਵਿਭਾਗ ਤੇ ਦੋਸ਼ ਲਾਗਉਦਿਆ ਕਿਹਾ ਕਿ ਇਹ ਸਭ ਲੇਬਰ ਵਿਭਾਗ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ ਕਿਉਂਕਿ ਲੇਬਰ ਵਿਭਾਗ ਦਾ ਕੋਈ ਅਧਿਕਾਰੀ ਫੈਕਟਰੀਆਂ ਵਿੱਚ ਕੋਈ ਚੈਕਿੰਗ ਨਹੀਂ ਕਰਦਾ ਸਗੋਂ ਜੋ ਮਜ਼ਦੂਰਾਂ ਦੀਆ ਫੈਕਟਰੀਆਂ ਵਿਰੁੱਧ ਦਰਖਾਸਤਾਂ ਹੁੰਦੀਆਂ ਹਨ ਉਹਨਾਂ ਦਾ ਨਿਪਟਾਰਾ ਵੀ ਮਜ਼ਦੂਰਾਂ ਦੇ ਹੱਕ ਵਿਚ ਨਹੀਂ ਕਰਦਾ ਅਤੇ ਮਾਲਕਾ ਦੇ ਪੱਖ ਵਿੱਚ ਫੈਸਲਾ ਦੇਂਦਾ ਹੈ ਬਟਾਲਾ ਦੀਆਂ ਫੈਕਟਰੀਆਂ ਕੋਈ ਕਿਰਤ ਕਾਨੂੰਨਾਂ ਦਾ ਪਾਲਣ ਨਹੀਂ ਕਰਦੀਆਂ ਮਜ਼ਦੂਰ ਜਮਾਤ ਦੀ ਬਟਾਲਾ ਦੀ ਇੰਡਸਟਰੀ ਦੇ ਮਾਲਕ ਮਿਲੀਭਗਤ ਨਾਲ ਲੁੱਟ ਕਰ ਰਹੇ ਹਨ ਉਹਨਾਂ ਕਿਹਾ ਕਿ ਯੂਨੀਅਨ ਮਜ਼ਦੂਰਾਂ ਦੇ ਫੌਰੀ ਰੇਟਾਂ ਵਿੱਚ ਵਾਧਾ ਮਜ਼ਦੂਰ ਦੀ ਦਿਹਾੜੀ ਮਹਿੰਗਾਈ ਅਨੁਸਾਰ ਕਾਰੀਗਰ ਦੀ 1000 ਰ ਮਜ਼ਦੂਰ ਦੀ 800 ਰੁਪਏ ਅਤੇ ਹੈਲਪਰ ਦੀ 600 ਰੁਪਏ ਅਤੇ ਮੋਲਡਰਾ ਦੇ ਜੋ ਠੇਕੇ ਤੇ ਕੰਮ ਕਰਦੇ ਹਨ ਉਹਨਾਂ ਦੇ ਰੇਟਾਂ ਵਿੱਚ ਸਾਲਾਨਾ 20% ਵਾਧਾ ਫੈਕਟਰੀਆਂ ਵਿਚ ਮਜ਼ਦੂਰਾ ਦੇ ਪੀਣ ਲਈ ਸਾਫ਼ ਪਾਣੀ ਹਰ ਫੈਕਟਰੀ ਵਿਚ ਮਜ਼ਦੂਰਾ ਲਈ ਲੈਟਰੀਨ ਵਰਗੀਆਂ ਮੰਗਾਂ ਫੌਰੀ ਪੂਰੀਆਂ ਕੀਤੀਆਂ ਜਾਣ ਅੱਜ ਯੂਨੀਅਨ ਦੇ ਆਗੂਆਂ ਨੇ ਫੈਸਲਾ ਕੀਤਾ ਕਿ ਬਟਾਲਾ ਦੇ ਫੈਕਟਰੀ ਮਜ਼ਦੂਰਾਂ ਦੇ ਹੱਕ ਵਿੱਚ ਜਲਦੀ ਪੱਕਾ ਮੋਰਚਾ ਲਾਵੇਗੀ ਤੇ ਉਨੀ ਦੇਰ ਹੜਤਾਲ ਵਾਪਸ ਨਹੀਂ ਹੋਵੇਗੀ ਜਿਨ੍ਹਾਂ ਦੇਰ ਮਜ਼ਦੂਰਾਂ ਦੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਇਸ ਸਮੇਂ ਯੂਨੀਅਨ ਦੇ ਜ਼ਿਲ੍ਹਾ ਆਗੂ ਕਾਮਰੇਡ ਕਪਤਾਨ ਸਿੰਘ ਬਾਸਰਪੁਰਾ ਨੇ ਕਿਹਾ ਕਿ ਮਜ਼ਦੂਰਾਂ ਆਪਣੇ ਰੇਟਾਂ ਵਿੱਚ ਵਾਧਾ ਕਰਵਾਉਣ ਲਈ ਵੱਡੇ ਸੰਘਰਸ਼ ਦੀ ਤਿਆਰੀ ਕਰਨ ਇਸ ਮੌਕੇ ਹਾਜ਼ਰ ਸੁਖਦੇਵ ਸਿੰਘ ਦਿਆਲ ਸਿੰਘ ਪਰਮਜੀਤ ਸਿੰਘ ਮੰਗਲ ਮਸੀਹ ਨਾਜ਼ਰ ਮਸੀਹ ਹਰਦੀਪ ਸਿੰਘ ਵਿਜੇ ਕੁਮਾਰ ਦਲਜੀਤ ਸਿੰਘ ਬਾਸਰਪੁਰਾ ਬੰਟੀ ਰਾਜ ਕੁਮਾਰ ਗੁਰਦੇਵ ਸਿੰਘ ਪੁਰੀਆਂ