ਅੰਮ੍ਰਿਤਸਰ( ਰਾਜਾਕੋਟਲੀ)
ਹਲਕਾ ਮਜੀਠਾ ਦੇ ਪਿੰਡ ਭੋਏਵਾਲ ਵਿਖੇ “ਜੰਗ ਫਾਰਮਸ਼ ਸਪੋਰਟਸ਼ ਕਲੱਬ” ਹਰ ਸਾਲ ਦੀ ਤਰ੍ਹਾਂ ਕਰਵਾਏ ਗਏ ਤਿੰਨ ਰੋਜ਼ਾ ਫੁੱਟਬਾਲ ਟੂਰਨਾਂਮੈਂਟ ਵਿੱਚ ਕੁੱਲ 32 ਟੀਮਾਂ ਨੇ ਭਾਗ ਲਿਆ। ਫਾਇਨਲ ਮੈਂਚ ਪੁਜੀਆ ਦੋ ਟੀਮਾ ਵਿੱਚੋਂ ਲਾਲਪੁਰਾ ਦੀ ਟੀਮ.ਨੇ ਪਹਿਲਾ ਅਤੇ ਭੋਏਵਾਲ ਟੀਮ ਨੇ ਦੂਸਰਾਂ ਸਥਾਨ ਹਾਸਿਲ ਕੀਤਾ ਪਹਿਲੇ ਸਥਾਨ ਤੇ ਰਹੀ ਟੀਮ ਨੂੰ 41000 ਹਜ਼ਾਰ ਅਤੇ ਦੂਸਰੇ ਸਥਾਨ ਤੇ ਰਹੀ ਟੀਮ ਨੂੰ 31000 ਹਜ਼ਾਰ ਦਾ ਇਨਾਮ ਹਾਸਿਲ ਕੀਤਾ। ਕਲੱਬ ਮੈਂਬਰਾਨ ਨੇ ਦੱਸਿਆ ਕੇ ਬਾਕੀ ਖਿਡਾਰੀਆ ਦਾ ਵੀ ਬਣਦਾ ਮਾਨ ਸਨਮਾਨ ਕੀਤਾ ਗਿਆ ਹੈ।
ਕਲੱਬ ਸੰਚਾਲਕਾਂ ਨੇ ਕਿਹਾ ਕਿ ਸਾਡਾ ਮਨੋਰਥ ਨੋਜ਼ਵਾਨ ਪੀੜੀ ਨੂੰ ਨਸ਼ਿਆ ਤੋਂ ਰਹਿਤ ਕਰਕੇ ਨਰੋਈ ਸੇਹਤ ਤੇ ਸਮਾਜ਼ ਦੀ ਸਿਰਜ਼ਨ੍ਹਾਂ ਕਰਨਾਂ ਹੈ।
ਇਸ ਮੋਕੇ ਕੱਲਬ ਅਤੇ ਪਿੰਡ ਵਾਸੀਆ ਦੇ ਸੱਦੇ ਤੇ ਬਤੋਰ ਮੁੱਖ ਮਹਿਮਾਨ ਵਜ਼ੋਂ ਮੰਤਰੀ ਈ.ਟੀ.ਓ. ਦੀ ਧਰਮ ਪਤਨੀ ਸੁਹਿੰਦਰ ਕੌਰ ਅਤੇ ਡਾ. ਸਤਿੰਦਰ ਕੌਰ ਗਿੱਲ ਨੇ ਵਿਸ਼ੇਸ ਤੋਰ ਤੇ ਸਿਰਕਤ ਕੀਤੀ।
ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ।
ਈ.ਟੀ.ਓ ਸ੍ਰੀਮਤੀ ਸੁਹਿੰਦਰ ਕੌਰ ਅਤੇ ਡਾ. ਸਤਿੰਦਰ ਕੌਰ ਗਿੱਲ ਮਜੀਠਾ ਨੇ ਖਿਡਾਰੀ ਨੋਜ਼ਵਾਨਾਂ ਦੀ ਹੋਸ਼ਲਾਂ ਅਫਜਾਈ ਕੀਤੀ,ਅਤੇ ਸਮੂਹ ਕਲੱਬ ਦੇ ਆਹੁਦੇਦਾਰਾਂ ਅਤੇ ਪਿੰਡ ਵਾਸੀਆ ਦੀ ਸਲਾਘਾ ਕਰਦਿਆ ਆਖਿਆ ਕੇ ਨੋਜ਼ਵਾਨ ਪੀੜੀ ਨੂੰ ਨਸ਼ਿਆ ਤੋਂ ਦੂਰ ਕਰਕੇ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾਂ ਵਧੀਆ ਉਪਰਾਲਾ ਹੈ। ਆਏ ਮਹਿਮਾਨਾਂ ਨੇ ਕਿਹਾ ਕੇ ਕਲੱਬ ਦੀਆ ਜਰੂਰੀ ਲੋੜਾ ਅਤੇ ਪਿੰਡ ਦੇ ਜਰੂਰੀ ਵਿਕਾਸ਼ ਕਾਰਜ਼ਾ ਸਬੰਧੀ ਵੀ ਪੰਜ਼ਾਬ ਸਰਕਾਰ ਨੂੰ ਸਿਫਾਰਸ਼ ਕਰਕੇ ਜਲਦ ਮਸਲੇ ਹੱਲ ਕੀਤੇ ਜਾਣਗੇ।
ਇਸ ਮੋਕੇ ਕਲੱਬ ਮੈਬਰਾਂਨ ਸਰਬਜੀਤ ਸਿੰਘ,ਗੁਰਪ੍ਰੀਤ ਸਿੰਘ,ਅੰਮ੍ਰਿਤਪਾਲ ਸਿੰਘ,ਜੋਲੀ ਭੋਏਵਾਲ,ਸਤਬੀਰ ਸਿੰਘ,ਅੰਕੁਸ਼ ਮਸ਼ੀਹ,ਅਜੇਪਾਲ ਸਿੰਘ, ਹਰਪ੍ਰੀਤ ਸਿੰਘ,ਸਾਬਕਾ ਗੁਰਪ੍ਰੀਤ ਸਿੰਘ ਜੋਲੀ,ਸਰਪੰਚ ਨਰਿੰਦਰ ਕੌਰ,ਮੈਂਬਰ ਪ੍ਰਮਜੀਤ ਸਿੰਘ ਆਦਿ ਤੋਂ ਇਲਾਵਾ ਆਮ ਆਦਮੀ ਪਾਰਟੀ ਤੋਂ ਚੇਅਰਮੈਂਨ ਗੁਰਮੁੱਖ ਸਿੰਘ ਕਾਦਰਾਂਬਾਦ, ਸਤਨਾਮ ਸਿੰਘ ਜੱਜ ਤਨੇਲ,ਅਵਲ ਮਜੀਠਾ,ਨਰੇਸ਼ ਪਾਠਕ ਜੰਡਿਆਲਾ,ਸੁਰਜੀਤ ਸਿੰਘ,ਰੰਧਾਵਾ ਭੋਏਵਾਲ,ਸੁਰਜੀਤ ਸਿੰਘ ਗਿੱਲ ਭੋਏਵਾਲ,ਹਰਜਿੰਦਰ ਸਿੰਘ ਭੋਏਵਾਲ,ਹਰਪਾਲ ਸਿੰਘ ਭੋਏਵਾਲ,ਨਾਨਕ ਸਿੰਘ ਰਾਮਦੀਵਾਲੀ,ਦਵਿੰਦਰ ਸਿੰਘ ਭੋਏਵਾਲ,ਜਗੀਰ ਸਿੰਘ ਚੰਨਣਕੇ ਆਦਿ ਸਾਥੀ ਹਾਜ਼ਰ ਸਨ।