ਰਾਸ਼ਟਰਪਤੀ ਸਨਮਾਨ ਹਾਸਿਲ ਕਰਨ ਵਾਲੀ ਸਰਪੰਚ ਹਰਜਿੰਦਰ ਕੌਰ ਨੂੰ ਭਾਜਪਾ ਮਹਿਲਾ ਮੋਰਚਾ ਪੰਜਾਬ ਵਲੋਂ ਕੀਤਾ ਗਿਆ ਸਨਮਾਨਿਤ : ਮੀਨੂੰ ਸੇਠੀ, ਅੰਬਿਕਾ ਸਾਹਨੀ
ਬਟਾਲਾ, 24 ਮਾਰਚ (ਸੁਖਨਾਮ ਸਿੰਘ) -ਜਿਲਾ ਗੁਰਦਾਸਪੁਰ ਦੇ ਅਧੀਨ ਪੈਂਦੇ ਪਿੰਡ ਪੇਰੋਸ਼ਾਹ ਦੇ ਸਰਪੰਚ ਮੈਡਮ ਹਰਜਿੰਦਰ ਕੌਰ ਵਲੋਂ ਸਵੱਛ ਭਾਰਤ ਮਿਸ਼ਨ ਅਤੇ ਵਾਟਰ ਮੋਟੀਵੇਸ਼ਨ ਸਹਿਯੋਗ ਸਦਕਾ ਪਿੰਡ ਪੇਰੋਸ਼ਾਹ ਵਿਖੇ ਵਾਟਰ ਟਰੀਟਮੈਂਟ ਪਲਾਂਟ, ਸੀਵਰੇਜ ਸਿਸਟਮ ਤੇ ਗਿਲਾ ਸੁੱਕਾ ਕੂੜਾ ਅਤੇ ਘਰ-ਘਰ ਪਖਾਨੇ ਦਾ ਇੰਤਜਾਮ ਕੀਤਾ। ਜਿਸ ਕਾਰਨ ਉਹਨਾਂ ਨੂੰ ਭਾਰਤ ਦੇ ਰਾਸ਼ਟਰਪਤੀ ਵਲੋਂ ਸਨਮਾਨਿਤ ਕਰਕੇ ਰਾਸ਼ਟਰਪਤੀ ਅਵਾਰਡ ਦਿੱਤਾ ਗਿਆ। ਇਸ ਮੌਕੇ ਉਹਨਾਂ ਨੂੰ ਵਧਾਈਆ ਦੇਣ ਲਈ ਭਾਜਪਾ ਮਹਿਲਾ ਮੋਰਚਾ ਪੰਜਾਬ ਵਲੋਂ ਉਹਨਾਂ ਦੇ ਪਿੰਡ ਜਾ ਕੇ ਸਨਮਾਨਿਤ ਕੀਤਾ ਗਿਆ। ਪੱਤਰਕਾਰਾਂ ਨਾਲ ਸਾਂਝੇ ਤੌਰ ’ਤੇ ਗੱਲਬਾਤ ਕਰਦਿਆ ਮਹਿਲਾ ਮੋਰਚਾ ਪੰਜਾਬ ਦੇ ਪ੍ਰਧਾਨ ਮੀਨੂੰ ਸੇਠੀ ਅਤੇ ਮਹਿਲਾ ਮੋਰਚਾ ਪੰਜਾਬ ਦੇ ਉਪ ਪ੍ਰਧਾਨ ਅੰਬਿਕਾ ਸਾਹਨੀ ਨੇ ਕਿਹਾ ਕਿ ਪ੍ਰਧਾਨ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਜੋ ਸਵੱਛ ਭਾਰਤ ਅਭਿਆਨ ਤਹਿਤ ਹਰ ਘਰ ਵਿੱਚ ਪਖਾਨੇ ਬਣਾਉਣ ਲਈ ਜੋ ਯੋਜਨਾ ਉਲੀਕੀ ਗਈ ਸੀ ਉਸ ਦਾ ਦੇਸ਼ ਦੇ ਹਰ ਵਰਗ ਨੂੰ ਫਾਇਦਾ ਮਿਲ ਰਿਹਾ ਹੈ ਅਤੇ ਲੋਕਾਂ ਨੂੰ ਘਰਾਂ ਵਿੱਚ ਪਖਾਨੇ ਮਿਲਣ ਨਾਲ ਵੱਡੀ ਰਾਹਤ ਮਿਲੀ ਹੈ। ਉਹਨਾਂ ਨੇ ਅੱਗੇ ਬੋਲਦਿਆ ਕਿਹਾ ਕਿ ਪਿੰਡ ਪੇਰੋਸ਼ਾਹ ਦੇ ਸਰਪੰਚ ਮੈਡਮ ਹਰਜਿੰਦਰ ਕੌਰ ਵਲੋਂ ਪਿੰਡ ਦੇ ਲੋਕਾਂ ਨੂੰ ਚੰਗੀਆਂ ਸਹੂਲਤਾਂ ਦੇਣਾ, ਪਿੰਡ ਵਿੱਚੋਂ ਗੰਦਗੀ ਖਤਮ ਕਰਨਾ, ਪਿੰਡ ਨੂੰ ਸਵੱਛ ਅਤੇ ਸਾਫ ਰੱਖਣ ਕਰਕੇ ਜੋ ਦੇਸ਼ ਦੇ ਰਾਸ਼ਟਰਪਤੀ ਵਲੋਂ ਸਨਮਾਨ ਪ੍ਰਾਪਤ ਹੋਇਆ ਹੈ, ਉਸਦੀ ਅਸੀਂ ਸ਼ਲਾਘਾ ਕਰਦੇ ਹਾਂ ਅਤੇ ਵਧਾਈ ਦਿੰਦੇ ਹਾਂ ਸਰਪੰਚ ਹਰਜਿੰਦਰ ਕੌਰ ਨੂੰ ਰਾਸ਼ਟਰਪਤੀ ਸਨਮਾਨ ਮਿਲਣ ਨਾਲ ਜਿਲਾ ਗੁਰਦਾਸਪੁਰ ਦਾ ਹੋਰ ਮਾਣ ਵਧਿਆ ਹੈ। ਇਸ ਤੋਂ ਬਾਕੀ ਹੋਰ ਪਿੰਡਾਂ ਦੇ ਸਰਪੰਚਾਂ ਵਿੱਚ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਹ ਵੀ ਆਪਣੇ-ਆਪਣੇ ਪਿੰਡ ਵਿੱਚ ਸੀਵਰੇਜ ਸਿਸਟਮ ਅਤੇ ਸਵੱਛਤਾ ਨੂੰ ਪਹਿਲ ਦੇ ਆਧਾਰ ਤੇ ਅਪਣਾ ਰਹੇ ਹਨ। ਜਿੱਥੇ ਪਿੰਡ ਪੇਰੋਸ਼ਾਹ ਦੇ ਲੋਕਾਂ ਵਿੱਚ ਪਿੰਡ ਦੇ ਸਰਪੰਚ ਨੂੰ ਰਾਸ਼ਟਰਪਤੀ ਸਨਮਾਨ ਮਿਲਣ ਕਰਕੇ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਉੱਥੇ ਪਿੰਡ ਦੀਆਂ ਮਹਿਲਾਵਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ’ਤੇ ਬਲਜਿੰਦਰ ਸਿੰਘ ਦਕੋਹਾ ਪ੍ਰਧਾਨ ਐਸ.ਸੀ ਮੋਰਚਾ ਜਿਲਾ ਬਟਾਲਾ, ਜਿਲਾ ਬਟਾਲਾ ਮਹਿਲਾ ਮੋਰਚਾ ਪ੍ਰਧਾਨ ਪ੍ਰਤਿਭਾ ਸਰੀਨ, ਰਾਜ ਰਾਣੀ, ਸੱਵਾ ਰਾਣੀ, ਜਨਰਲ ਸਕੱਤਰ, ਰੇਖਾ ਡਡਵਾਲ ਪ੍ਰਧਾਨ ਮੰਡਲ ਸਿਵਲ ਲਾਇਨ, ਸੋਨੀਆ ਸ਼ਰਮਾ ਪ੍ਰਧਾਨ ਮੰਡਲ ਸਿਟੀ ਬਟਾਲਾ, ਸੁਸ਼ਮਾ ਮੀਤ ਪ੍ਰਧਾਨ, ਗੁਰਮੀਤ ਕੌਰ, ਆਸ਼ਾ, ਗੀਤਾ ਬਟਵਾਲ, ਵੀਨਾ ਰਾਣੀ, ਨਸੀਵ ਕੌਰ ਆਦਿ ਸ਼ਾਮਲ ਸਨ।