ਵਾਰਡ ਨੰਬਰ 32 ਦਾ ਕਈ ਸਾਲਾਂ ਤੋਂ ਰੁਕਿਆ ਸੀਵਰੇਜ ਦਾ ਕੰਮ ਸ਼ੁਰੂ
ਬਟਾਲਾ (ਅਖਿਲ ਮਲਹੋਤਰਾ)ਬਟਾਲਾ ਦੇ ਵਾਰਡ ਨੰਬਰ 32 ਦੇ ਵਿਚ ਕਈ ਸਾਲਾਂ ਤੋਂ ਰੋਕਿਆ ਸੀਵਰੇਜ ਦਾ ਕੰਮ ਸ਼ੁਰੂ ਕਰਵਾਇਆ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਵਾਰਡ ਨੰਬਰ 32 ਦੇ ਇੰਚਾਰਜ ਪ੍ਰਦੀਪ ਕੁਮਾਰ ਨੇ ਦੱਸਿਆ ਕੀ ਇਹ ਸੀਵਰੇਜ ਬਹੁਤ ਪੁਰਾਣੇ ਸਮੇਂ ਤੋਂ ਰੁਕੇ ਹੋਏ ਸਨ ਕਈ ਪਾਲਟੀਆਂ ਆਈਆਂ ਅਤੇ ਕਈ ਗਈਆਂ ਕਦੇ ਵੀ ਕਿਸੇ ਨੇ ਇਸ ਚੀਜ਼ ਵੱਲ ਧਿਆਨ ਨਹੀਂ ਦਿੱਤਾ ਜਦ ਕਿ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਲੋਕਾਂ ਵਿੱਚ ਵੀ ਖੁਸ਼ੀ ਦੀ ਲਹਿਰ ਦਿਖ ਰਹੀ ਹੈ ਜਦੋਂ ਪਬਲਿਕ ਨਾਲ ਗੱਲਬਾਤ ਕੀਤੀ ਗਈ ਪਬਲਿਕ ਦਾ ਵੀ ਕਹਿਣਾ ਸੀ ਕੀ ਕਦੇ ਵੀ ਕਿਸੇ ਵੀ ਪਾਰਟੀ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਅਤੇ ਮੁਹੱਲਾ ਨਿਵਾਸੀਆਂ ਨੇ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦਾ ਦਿਲੋਂ ਧੰਨਵਾਦ ਕੀਤਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਬਣੀ ਹੈ ਸਾਡੇ ਸਾਰੇ ਕੰਮ ਤੇ ਸੜਕਾਂ ਦਾ ਨਿਰਮਾਣ ਹੋ ਰਿਹਾ ਹੈ ਓਥੇ ਹੀ ਵਾਰਡ ਨੰਬਰ 32 ਦੇ ਇੰਚਾਰਜ ਪ੍ਰਦੀਪ ਕੁਮਾਰ ਨੇ ਕਿਹਾ ਕੀ ਇਹ ਸਭ ਬਟਾਲਾ ਦੇ ਵਧਾਇਕ ਐਮ ਐਲ ਏ ਅਮਨ ਸ਼ੇਰ ਸਿੰਘ ਸ਼ੈਰੀ ਦੇ ਨਿਰਦੇਸ਼ਾਂ ਦੇ ਅਨੁਸਾਰ ਹੋ ਰਿਹਾ ਹੈ ਆਮ ਆਦਮੀ ਪਾਰਟੀ ਲੋਕਾਂ ਦੀ ਇਸ ਤਰ੍ਹਾਂ ਹੀ ਸੇਵਾ ਕਰਦੀ ਰਹੇਗੀ ਅਤੇ ਆਮ ਆਦਮੀ ਪਾਰਟੀ ਦੇ ਇੰਚਾਰਜ ਪ੍ਰਦੀਪ ਕੁਮਾਰ ਨੇ ਕਿਹਾ ਅਸੀਂ ਆਮ ਆਦਮੀ ਪਾਰਟੀ ਦੇ ਸਿਪਾਹੀ ਹਾਂ ਅਸੀਂ ਆਪਣਾ ਕੰਮ ਦਿਲ ਦੇ ਨਾਲ ਕਰਾਂਗੇ