ਸੇਂਟ ਫਰਾਸਿਸ ਸੀ, ਸੈ,ਸਕੂਲ ਬਟਾਲਾ ਵਿਖੇ ਬਲਾਕ ਪੱਧਰੀ ਮੁਕਾਬਲੇ ਕਰਵਾਏ
ਬਟਾਲਾ (ਅਖਿਲ ਮਲਹੋਤਰਾ)
ਸੇਂਟ ਫਰਾਸਿਸ ਸੀ, ਸੈ,ਸਕੂਲ ਬਟਾਲਾ ਵਿਖੇ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ। ਜਿਸ ਵਿਚ ਸ, ਹ, ਸਕੂਲ ਉਮਰਪੁਰਾ ਦੀ ਪਾਰਿਕਾ ਸੱਤਵੀ ਜਮਾਤ ਵਿਦਿਆਰਥਣ ਨੇ ਪਹਿਲਾ ਸਥਾਨ ਹਾਸਲ ਕੀਤਾ । ਇਸੇ ਤਰਾ ਰਜਵੰਤ ਕੌਰ ਨੌਵੀ ਜਮਾਤ ਨੇ ਦੂਸਰਾ ਅਤੇ ਕਿਰਸ਼ਮਾ ਨੇ ਬਲਾਕ ਵਿਚੋ ਤੀਸਰਾ ਸਥਾਨ ਪਰਾਪਤ ਕਰਕੇ ਆਪਣੇ ਸਕੂਲ ,ਮਾਪਿਆ ਤੇ ਅਧਿਆਪਕਾ ਦਾ ਨਾਮ ਰੋਸ਼ਨ ਕੀਤਾ।ਵਿਦਿਆਰਥਣਾ ਦੇ ਸਕੂਲ ਪਹੁੰਚਣ ਤੇ ਹੈਡਮਿਸਟਰੈਸ ਸੀ ਮਤੀ ਮੁਕੇਸ ਕੁਮਾਰੀ ਤੇ ਸਮੂਹ ਸਟਾਫ ਵਲੋਂ ਸਵਾਗਤ ਕੀਤਾ ਗਿਆ। ਵਿਦਿਆਰਥਣਾ ਪਾਰਿਕਾ ਨੇ ਗੋਲਡ ਮੈਡਲ, ਰਜਵੰਤ ਕੋਰ ਨੇ ਸਿਲਵਰ ਮੈਡਲ, ਕਰਿਸਮਾ ਨੇ ਬਰਾਉਣ ਮੈਡਲ ਜਿੱਤਿਆ । ਕਰਾਟੇ ਕੋਚ ਮੈਡਮ ਮੀਨੂੰ ਦੀ ਮਿਹਨਤ ਅਤੇ ਹੈਡ ਮੈਡਮ ਦੇ ਉਪਰਾਲੇ ਦਾ ਨਤੀਜਾ ਹੈ।