ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 5ਵੀਂ ਜਮਾਤ ਦਾ ਨਤੀਜਾ ਨੀੀ
ਗੁਰਦਾਸਪੁਰ ਸੁਸ਼ੀਲ ਕੁਮਾਰ ਬਰਨਾਲਾ -:
ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾ ਨੇ ਪਹਿਲੇ ਦੋ ਸਥਾਨ ਹਾਸਲ ਕਰਕੇ ਵਧਾਇਆ ਸਰਕਾਰੀ ਸਕੂਲਾਂ ਦਾ ਮਾਣ- ਰਾਜੇਸ਼ ਬੱਬੀ
ਗੁਰਦਾਸਪੁਰ 6 ਅਪ੍ਰੈਲ- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਫ਼ਰਵਰੀ ਮਾਰਚ 2023 ਵਿੱਚ ਲਈ ਗਈ ਪੰਜਵੀਂ ਕਲਾਸ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ, ਜਿਸ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾ ਵਿੱਚੋਂ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾ ਨੇ ਪਹਿਲੇ ਦੋ ਸਥਾਨ ਹਾਸਲ ਕਰਕੇ ਪ੍ਰਾਪਤ ਕਰਕੇ ਸਰਕਾਰੀ ਸਕੂਲਾਂ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਸੰਬੰਧੀ ਗੱਲਬਾਤ ਕਰਦਿਆ ਉੱਘੇ ਸਮਾਜ ਸੇਵਕ ਅਤੇ ਪੇਸ਼ੇ ਵਜੋਂ ਪ੍ਰਾਇਮਰੀ ਅਧਿਆਪਕ ਰਾਜੇਸ਼ ਬੱਬੀ ਨੇ ਦੱਸਿਆ ਕਿ ਇਹ ਸਭ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ ਕਿ 500 ਵਿੱਚੋਂ 500 ਨੰਬਰ ਲੈਣ ਵਾਲੀਆਂ ਦੋ ਵਿਦਿਆਰਥਣਾ ਸਰਕਾਰੀ ਸਕੂਲ ਨਾਲ ਸੰਬੰਧਿਤ ਹਨ। ਸਰਕਾਰੀ ਪਰਾਇਮਰੀ ਸਕੂਲ ਰੱਲਾ ਕੋਠਾ ਜਿਲ੍ਹਾ ਮਾਨਸਾ ਦੀਆਂ ਵਿਦਿਆਰਥਣਾ ਜਸਪ੍ਰੀਤ ਕੌਰ, ਅਤੇ ਨਵਦੀਪ ਕੌਰ ਨੇ 500 ਵਿੱਚੋਂ 500 ਅੰਕ ਲੈ ਕੇ ਜਿੱਥੇ ਆਪਣਾ, ਆਪਣੇ ਮਾਂ-ਪਿਓ, ਆਪਣੇ ਸਕੂਲ ਅਤੇ ਆਪਣੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ ਉੱਥੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਹੁਣ ਕਿਸੇ ਤੋਂ ਘੱਟ ਨਹੀਂ ਹਨ। ਹਾਲ ਵਿੱਚ ਹੀ ਐਲਾਨੇ ਇਸ ਨਤੀਜੇ ਵਿੱਚ 500 ਚੋਂ 500 ਨੰਬਰ ਲੈਣ ਵਾਲੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਕਾਨਵੈਂਟ ਸਕੂਲ ਭਾਣਾ ਜਿਲ੍ਹਾ ਫਰੀਦਕੋਟ ਦਾ ਵਿਦਿਆਰਥੀ ਗੁਰਨੂਰ ਸਿੰਘ ਧਾਲੀਵਾਲ ਰਿਹੈ।
ਸ਼੍ਰੀ ਰਾਜੇਸ਼ ਬੱਬੀ ਨੇ ਜਿੱਥੇ ਇਹਨਾ ਬੱਚਿਆਂ ਅਤੇ ਉਨ੍ਹਾ ਦੇ ਮਾਤਾ ਪਿਤਾ ਨੂੰ ਇਸ ਵਧੀਆ ਪ੍ਰਦਰਸ਼ਨ ਲਈ ਵਧਾਈ ਦਿੱਤੀ ਉੱਥੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਆਪਣਾ ਬੱਚਿਆਂ ਨੂੰ ਸਰਕਾਰੀ ਸਕੂਲਾਂ ਚ ਪੜਾਉਣ ਅਤੇ ਸਰਕਾਰ ਵੱਲੋਂ ਮਿਲ ਰਹੀਆਂ ਸਹੂਲਤਾਂ ਮੁਫ਼ਤ ਕਿਤਾਬਾ, ਵਜ਼ੀਫਾ, ਅਤੇ ਮੁਫ਼ਤ ਸਿੱਖਿਆ ਦੀ ਸਹੂਲਤ ਨੂੰ ਪ੍ਰਾਪਤ ਕਰਨ।