ਲੋਕ ਨਿਰਮਾਣ ਵਿਭਾਗ ਦੀ ਅਣਗਹਿਲੀ ਕਾਰਨ ਟਰੱਕ ਟੋਏ ਵਿੱਚ ਡਿੱਗਾ ਲੱਖਾਂ ਦਾ ਨੁਕਸਾਨ
ਲੋਕ ਅਧਿਕਾਰ ਲਹਿਰ ਨੇ 2 ਮਾਰਚ ਨੂੰ ਠੀਕ ਕਰਨ ਸਬੰਧੀ ਪੱਤਰ ਲਿਖ ਕੇ ਕੀਤੀ ਸੀ ਮੰਗ
ਗੁਰਦਾਸਪੁਰ ( ਸੁਸ਼ੀਲ ਕੁਮਾਰ ਬਰਨਾਲਾ ) -:
ਗੁਰਦਾਸਪੁਰ ਬਾਈਪਾਸ ਉਪਰ ਪਿੰਡ ਮਾਨ ਕੋਰ ਸਿੰਘ ਕੋਲ ਗੁਰਦਾਸਪੁਰ ਸ਼ਹਿਰ ਨੂੰ ਮੁੜਦੇ ਮੋੜ ਉਤੇ ਬਹੁਤ ਵੱਡਾ ਟੋਆ ਹੈ ਜੋ ਸੀਵਰੇਜ ਦੇ ਪਾਣੀ ਨਾਲ ਭਰ ਕੇ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ। ਤਿੱਬੜੀ ਰੋਡ ਤੇ ਅੰਡਰ ਬ੍ਰਿਜ ਉਸਾਰੀ ਅਧੀਨ ਹੋਣ ਕਰਕੇ ਮੁਕੇਰੀਆਂ , ਜਲੰਧਰ, ਹੁਸ਼ਿਆਰਪੁਰ ਦੀ ਸਾਰੀ ਆਵਾਜਾਈ ਇਸ ਸੜਕ ਰਾਹੀਂ ਲੰਘਦੀ ਹੈ ਬਿਲਕੁਲ ਮੋੜ ਉਤੇ ਇਹ ਟੋਆ ਹੋਣ ਕਰਕੇ ਸਾਰੀ ਟ੍ਰੈਫਿਕ ਨੂੰ ਪ੍ਰਭਾਵਿਤ ਕਰਦਾ ਹੈ। ਲੋਕ ਅਧਿਕਾਰ ਲਹਿਰ ਪੰਜਾਬ ਨੇ ਇਹ ਮਾਮਲਾ ਲੋਕ ਨਿਰਮਾਣ ਵਿਭਾਗ ਨਿਗਰਾਨ ਇੰਜੀਨੀਅਰ ਤੇ ਕਾਰਜਕਾਰੀ ਇੰਜੀਨੀਅਰ ਗੁਰਦਾਸਪੁਰ ਦੀ ਮੇਲ ਵਿਚ 2 ਮਾਰਚ 2023 ਨੂੰ ਪੱਤਰ ਲਿਖ ਕੇ ਤਸਵੀਰਾਂ ਸਮੇਤ ਧਿਆਨ ਵਿੱਚ ਲਿਆਂਦਾ ਸੀ। ਪਰ ਮਹਿਕਮੇ ਨੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਤੇ ਨਾ ਲਹਿਰ ਨੂੰ ਇਸ ਸਬੰਧੀ ਕੋਈ ਜਾਣਕਾਰੀ ਦਿੱਤੀ।
ਕਣਕ ਦਾ ਭਰਿਆ 12 ਟਾਇਰੀ ਟਰੱਕ ਨੰਬਰ PB08C P2851 ਇਸ ਛੱਪੜ ਰੂਪੀ ਟੋਏ ਵਿੱਚ ਡਿੱਗ ਪਿਆ ਜਿਸ ਨਾਲ ਲੱਖਾਂ ਰੁਪਏ ਦਾ ਅਨਾਜ ਬਰਬਾਦ ਹੋ ਗਿਆ ਇਸ ਹਾਦਸੇ ਦਾ ਮੁੱਖ ਜ਼ਿੰਮੇਵਾਰ ਸੰਬੰਧਤ ਮਹਿਕਮਾ ਹੈ ਜਿਸ ਨੇ ਤਿੰਨ ਮਹੀਨਿਆਂ ਵਿੱਚ ਜ਼ਰ੍ਹਾ ਜਿੰਨਾ ਵੀ ਧਿਆਨ ਨਹੀਂ ਦਿੱਤਾ।
ਲੋਕ ਅਧਿਕਾਰ ਲਹਿਰ ਦੇ ਆਗੂਆਂ ਗੁਰਮੀਤ ਸਿੰਘ ਪਾਹੜਾ, ਬੂਟਾ ਰਾਮ ਆਜ਼ਾਦ, ਸੁਖਵਿੰਦਰ ਸਿੰਘ ਰਾਣਾ, ਸੁਖਵਿੰਦਰ ਸਿੰਘ ਮੱਲ੍ਹੀ, ਗੁਰਮੁਖ ਸਿੰਘ ਬਾਜਵਾ, ਰਘਬੀਰ ਸਿੰਘ ਚਾਹਲ ਹੀਰਾ ਸਿੰਘ ਸੈਣੀ ਤੇ ਸਰਵਣ ਸਿੰਘ ਮਾਨ ਨੇ ਮੰਗ ਕੀਤੀ ਹੈ ਕਿ ਪਹਿਲ ਦੇ ਆਧਾਰ ਤੇ ਟੋਆ ਪੂਰ ਕੇ ਚੌਂਕ ਨੂੰ ਖੁੱਲ੍ਹਾ ਕੀਤਾ ਜਾਵੇ ਟ੍ਰੈਫਿਕ ਕੰਟਰੋਲ ਲਾਈਟਾਂ ਤੇ ਸੀਸੀਟੀਵੀ ਕੈਮਰੇ ਲਗਾਏ ਜਾਣ।