ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਵਿਸੇਸ਼ ਇਨਾਮ ਦਿਤਾ ਗਿਆ।
ਗੁਰਦਾਸਪੁਰ ਸੁਸ਼ੀਲ ਕੁਮਾਰ ਬਰਨਾਲਾ -:
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਵਲੋ ਗਰਮੀਆ ਦੀਆ ਛੁਟੀਆ ਵਿਚ ਬਚਿਆ ਨੂੰ ਗੁਰਮਤਿ ਨਾਲ ਜੋੜਨ ਲਈ ਚਲਾਈ ਗਈ ਗੁਰਮਤਿ ਕੈਪਾ ਦੀ ਲੜੀ ਤਹਿਤ ਅੱਜ ਹਲਕਾ ਗੁਰਦਾਸਪੁਰ ਦੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਕਾਹਨੂੰਵਾਨ ਰੋਡ ਗੁਰਦਾਸਪੁਰ ਵਿਖੇ ਗੁਰਮਤਿ ਕੈਪ ਦੀ ਸਮਾਪਤੀ ਮੌਕੇ ਗੁਰਮਤਿ ਮੁਕਾਬਲੇ ਕਰਵਾਏ ਗਏ। ਜਿਸ ਵਿਚ ਇਤਿਹਾਸ ਅਤੇ ਗੁਰਬਾਣੀ ਨਾਲ ਸਬੰਧਿਤ ਕਵਿਜ ਮੁਕਾਬਲੇ ,ਦਸਤਾਰ ਸਜਾਉ ਮੁਕਾਬਲੇ ਕਵਿਤਾ ਮੁਕਾਬਲੇ ਅਤੇ ਪੇਟਿੰਗ ਮੁਕਾਬਲੇ ਕਰਵਾਏ ਗਏ। ਇਹ ਕੈਂਪ ਮਿਤੀ 12/6/2023 ਤੋ ਲੈ ਕੇ 20/6/2023 ਤਕ ਚਲਿਆ। ਇਹਨਾ ਦਿਨਾ ਅੰਦਰ ਗੁਰਦੁਅਆਰਾ ਪ੍ਰਬੰਧਕ ਕਮੇਟੀ ਵਲੋ ਅਤੇ ਸਥਾਨਕ ਸੰਗਤਾ ਵਲੋ (ਬਚਿਆ ਦੇ ਮਾਤਾ ਪਿਤਾ ਵਲੋ ) ਬਚਿਆ ਨੂੰ ਰੋਜ਼ਾਨਾ ਉਤਸਾਹਿਤ ਕਰਨ ਲਈ ਜਲ ਪਾਣੀ ਨਾਲ ਸੇਵਾ ਕੀਤੀ ਜਾਦੀ ਰਹੀ।ਸਮਾਤੀ ਮੌਕੇ ਗੁਰਮਤਿ ਕੈਪ ਵਿਚ ਭਾਗ ਲੈਣ ਵਾਲੇ ਵਿਦਿਆਰਥੀਆ ਨੂੰ ਧਰਮ ਪ੍ਰਚਾਰ ਕਮੇਟੀ ਵਲੋ ਮੈਡਲ ,ਸਰਟੀਫਿਕੇਟ ਅਤੇ ਗੁਰਮਤਿ ਲਿਟਰੇਚਰ ਦੇ ਕੇ ਸਨਮਾਨਿਤ ਕੀਤਾ ਗਿਆ ।ਕਵਿਜ ਵਿਚ ਪਹਿਲੇ ਦੂਸਰੇ ਤੇ ਤੀਸਰੇ ਸਥਾਨ ਉਪਰ ਰਹਿਣ ਵਾਲੇ ਵਿਦਿਆਰਥੀਆ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਵਿਸੇਸ਼ ਇਨਾਮ ਦਿਤਾ ਗਿਆ।