ਬਾਬਾ ਦੇਤੇ ਸ਼ਾਹ ਬਾਬਾ ਭਾਨੇ ਸ਼ਾਹ ਜੀ ਦੇ 40ਵੇਂ ਉਰਸ਼ ਤੇ ਵੱਖ ਵੱਖ ਕਲਾਕਾਰਾਂ ਵੱਲੋਂ ਭਰੀ ਹਾਜ਼ਰੀ : ਮਨੋਹਰ ਧਾਰੀਵਾਲ
ਗੁਰਦਾਸਪੁਰ ਸੁਸ਼ੀਲ ਕੁਮਾਰ ਬਰਨਾਲਾ-:
ਬਾਬਾ ਦੇਤੇ ਸਾਹ ਬਾਬਾ ਭਾਨੇ ਸਾਹ ਦਾ 40 ਵਾਂ ਉਰਸ਼ ਮੁਬਾਰਕ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੇਲੇ ਵਿਚ ਵਿਸ਼ਵ ਸੂਫ਼ੀ ਸੰਤ ਸਮਾਜ, ਵੱਖ ਵੱਖ ਸੰਪਰਦਾਵਾਂ , ਸੰਤਾਂ ਮਹਾਂਪੁਰਸ਼ਾਂ, ਬੁੱਧੀਜੀਵੀਆਂ ਰਾਜਨੀਤਕ ਹਸਤੀਆਂ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਬੈਠੇ ਬਾਬਾ ਜੀ ਦੇ ਸੇਵਕਾ ਅਤੇ ਇਲਾਕੇ ਭਰ ਦੀਆਂ ਹਜਾਰਾ ਸੰਗਤਾਂ ਨੇ ਬਾਬਾ ਜੀ ਦੇ ਦਰਬਾਰ ਤੇ ਹਾਜਰੀਆਂ ਭਰੀਆਂ। ਇਸ ਮੌਕੇ ਗੱਦੀ ਨਸ਼ੀਨ ਬਾਬਾ ਦੀਪਕ ਸਾ਼ਹ ਪੰਜਾਬ ਪ੍ਧਾਨ ਵਿਸ਼ਵ ਸੂ਼ਫੀ ਸੰਤ ਸਮਾਜ ਨੇ ਆਈਆਂ ਹੋਈਆਂ ਸੰਗਤਾ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਯੂਥ ਵਿੰਗ ਪ੍ਰਧਾਨ ਬਾਬਾ ਪਰਮਿੰਦਰ ਸਿੰਘ ਸਰਹਾਲੀ ਦੇ ਸਹਿਯੋਗ ਸਦਕਾ ਗੁਰੂ ਅਰਜਨ ਦੇਵ ਖੂਨਦਾਨ ਸੇਵਾ ਸੋਸਾਇਟੀ ਤਰਨ ਤਾਰਨ ਵੱਲੋ ਖੂਨ ਦਾਨ ਕੈਪ ਲਗਾਇਆ ਗਿਆ ਜਿਸ ਵਿੱਚ ਸੱਭ ਤੋਂ ਪਹਿਲਾਂ ਖੂਨਦਾਨ ਕਰਕੇ ਬਾਬਾ ਪਰਮਿੰਦਰ ਸਿੰਘ ਸਰਹਾਲੀ ਅਤੇ ਗੁਰਲਾਲ ਰੂਹਾਨੀ ਨੇ ਮਿਸਾਲ ਪੈਦਾ ਕੀਤੀ ਉਹਨਾ ਕਿਹਾ ਕਿ ਖੂਨ ਦਾਨ ਇੱਕ ਮਹਾਨ ਦਾਨ ਹੈ ਇਸ ਨਾਲ ਕਿਸੇ ਦੀ ਕੀਮਤੀ ਜਾਨ ਬਚ ਸਕਦੀ ਹੈ ਅਤੇ ਸਾਨੂੰ ਸੱਭ ਨੂੰ ਖੂਨਦਾਨ ਕਰਨਾ ਚਾਹੀਦਾ ਹੈ। ਇਸ ਤੋਂ ਬਾਆਦ ਭੁਲੱਥ ਦੇ ਖੇਡ ਮੈਦਾਨ ਦੀ ਗਰਾਉਡ ਵਿੱਚ ਖੁੱਲ੍ਹ ਆਖਾੜੇ ਦਾ ਅਰੰਭ ਕੀਤਾ ਗਿਆ ਸਟੇਜ ਦੀ ਸ਼ੁਰੂਆਤ ਸਟੇਜ ਸਕੱਤਰ ਘੁੱਲਾ ਕਪੂਰਥਲਾ ਨੇ ਆਪਣੇ ਮਿੱਠੇ ਬੋਲਾ ਨਾਲ ਕੀਤੀ।ਇਸ ਤੋਂ ਬਾਅਦ ਗਾਇਕ ਅਮਨ ਪਾਵਲਾ, ਅਮਰੀਕ ਮਾਈਕਲ ਮਮਤਾ ਮਹਿਰਾ, ਰੈਕੀ ਸਿੰਘ, ਇੰਟਰਨੈਸਨਲ ਗਾਇਕਾ ਕੌਰ ਸਿੰਮੀ,ਗਾਇਕਾ ਰਿਹਾਨਾ ਭੱਟੀ, ਦਰਬਾਰੀ ਗਾਇਕ ਬਾਈ ਭੋਲਾ ਯਮਲਾ,ਗਾਇਕ ਜੋਰਾਵਰ ,ਫਿਲਮ ਐਕਟਰ ਮਾਡਲ ਗਾਇਕ ਕਰਨ ਰੂਹਾਨੀ ਰੂਹਾਨੀ ਬ੍ਦਰਜ਼ ਸਮੇਤ ਕਾਫੀ ਕਲਾਕਾਰਾਂ ਨੇ ਹਾਜਰੀ ਭਰੀ।ਇਹ ਮੇਲਾ ਬਾਬਾ ਦੀਪਕ ਸਾ਼ਹ ਦੀ ਰਹਿਨੁਮਾਈ ਹੇਠ ਹੋਇਆ ਇਸ ਮੇਲੇ ਵਿੱਚ ਬਾਬਾ ਸੋਮ ਨਾਥ ਸਿੱਧੂ ਕੁੱਲੇ ਵਾਲੀ ਸਰਕਾਰ, ਬਾਬਾ ਸਿੰਗਾਰਾ ਜੀ, ਬਾਬਾ ਪਰਮਿੰਦਰ ਸਿੰਘ, ਸਰਹਾਲੀ, ਦਵਿੰਦਰ ਭਗਤ ਸੁਲਤਾਨਪੁਰ, ਅਸ਼ੋਕ ਕੁਮਾਰ ਸੈਕਟਰੀ,ਲਾਡੀ ਸ਼ਾਹ ਘੋੜਾ ਬਾਈ ਵਾਲੇ, ਬਾਬਾ ਸ਼ਿਵਕਰਨ ਸ਼ਰਮਾ, ਬਾਬਾ ਸੇ਼ਰ ਦਾਸ ਜੀ, ਬਾਬਾ ਗੁਲਾਬ ਦਾਸ ਜੀ, ਬਿਜੈ ਸਿੰਘ, ਹਰਚੰਦ ਸਿੰਘ ਜੀ ਖਾਲਸਾ, ਜਗਰੂਪ ਸਿੰਘ ਸੇਖਵਾਂ ਜਨਰਲ ਸਕੱਤਰ ਪੰਜਾਬ ਸਰਕਾਰ, ਰਣਜੀਤ ਸਿੰਘ ਰਾਣਾ ਹਲਕਾ ਇੰਚਾਰਜ ਭੁਲੱਥ , ਮੈਬਰ ਪਾਰਲੀਮੈਟ ਸ੍ਰੀ ਸੁਸੀ਼ਲ ਕੁਮਾਰ ਰਿੰਕੂ ਜਲੰਧਰ, ਡਾਕਟਰ ਰੋਮੀ ਜਲੰਧਰ, ਰਮਨ ਸਾਬਰੀ, ਪਾਰਸ ਸਾਬਰੀ, ਰਾਜਿੰਦਰ ਸਿੰਘ ਸਰਹਾਲੀ, ਗੁਰਲਾਲ ਰੂਹਾਨੀ ਚੇਅਰਮੈਨ ਪੰਜਾਬੀ ਲੋਕ ਗਾਇਕ ਵੈਲਫੇਅਰ ਸੁਸਾਇਟੀ ਪੰਜਾਬ, ਲੋਕ ਗਾਇਕ ਕਰਨ ਰੂਹਾਨੀ,ਸ਼ਾਮਿਲ ਹੋਏ। ਇਸ ਮੌਕੇ ਤੇ ਮੈਂਬਰ ਪਾਰਲੀਮੈਂਟ ਸੁਸੀ਼ਲ ਕੁਮਾਰ ਰਿੱਕੂ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍: ਭਗਵੰਤ ਸਿੰਘ ਮਾਨ ਵੱਲੋ ਬਾਬਾ ਦੀਪੂ ਸ਼ਾਹ ਜੀ ਨੂੰ ਸਲਾਨਾ ਮੇਲੇ ਦੀਆ ਵਧਾਈਆ ਦਿੱਤੀਆਂ।ਮੇਲੇ ਵਿੱਚ ਪੁੱਜੇ ਕਲਾਕਾਰਾਂ,ਮਹਾਪੁਰਸ਼ਾ, ਰਾਜਨੀਤਿਕ ਹਸਤੀਆਂ ਨੂੰ ਬਾਬਾ ਦੀਪੂ ਸ਼ਾਹ ਜੀ ਵੱਲੋ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।