ਅੰਮ੍ਰਿਤਸਰ ( ਰਾਜਾ ਕੋਟਲੀ )- ਥਾਣਾ ਕੱਥੂਨੰਗਲ ਦੀ ਪੁਲਿਸ ਨੂੰ ਅੱਜ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦ ਨਾਕੇ ਦੌਰਾਨ ਇੱਕ ਵਿਅਕਤੀ ਨੂੰ ਭਾਰੀ ਮਾਤਰਾ ਵਿਚ ਅਫੀਮ ਸਮੇਤ ਕਾਬੂ ਕਰ ਲਿਆ। ਜਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ ਦਿਹਾਤੀ ਦੇ ਦਿਸਾ਼ ਨਿਰਦੇਸ਼ਾਂ ਅਨੁਸਾਰ ਥਾਣਾ ਕੱਥੂਨੰਗਲ ਦੇ ਏਐਸਆਈ ਅਜੀਤ਼ ਸਿੰਘ ਪੁਲਿਸ ਪਾਰਟੀ ਸਮੇਤ ਥਾਣਾ ਕੱਥੂਨੰਗਲ ਤੋ ਪਿੰਡ ਕੋਟਲਾ ਤਰਖਾਣਾ, ਅਜੈਬਵਾਲੀ, ਹਰੀਆਂ, ਬੇਗੇਵਾਲ ਆਦਿ ਪਿੰਡਾਂ ਵਿਚ ਭੈੜੇ ਪੁਰਸ਼ਾਂ ਦੀ ਤਲਾਸ਼ ਵਿਚ ਗਸ਼ਤ ਕਰਦੀ ਹੋਈ ਪੁਲ ਨਹਿਰ ਅਜੈਬਵਾਲੀ ਪੁੱਜੀ ਤਾਂ ਮਜੀਠਾ ਵਲੋ ਇੱਕ ਮੋਟਰ ਸਾਈਕਲ ਨੰਬਰ ਪੀਬੀ/02/ਡੀਜੀ/4436 ਪਲਟੀਨਾ ਤੇ ਇਕ ਮੋਨਾ ਵਿਅਕਤੀ ਆਉਂਦਾ ਦਿਖਾਈ ਦਿੱਤਾ ਜਿਹੜਾ ਕਿ ਪੁਲਿਸ ਪਾਰਟੀ ਵੇਖ ਕੇ ਘਬਰਾ ਕੇ ਪਿਛੇ ਮੁੜਣ ਲੱਗਾ ਤਾਂ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ਤੇ ਇੱਕ ਦਮ ਹਰਕਤ ਵਿਚ ਅਉਂਦਿਆਂ ਉਕਤ ਨੋਜਵਾਨ ਨੂੰ ਸਮੇਤ ਮੋਟਰ ਸਾਈ ਕਲ ਕਾਬੂ ਕਰ ਲਿਆ ਜਿਸ ਨੇ ਮੁੱਢਲੀ ਤਫਤੀਸ਼ ਦੌਰਾਨ ਆਪਣਾ ਨਾਂਮ ਹਰਮੀਤ ਸਿੰਘ ਉਰਫ ਬੱਬਾ ਵਾਸੀ ਵਾਰਡ ਨੰਬਰ-6 ਮਜੀਠਾ ਦੱਸਿਆ ਉਕਤ ਵਿਅਕਤੀ ਦੀ ਬਾਰੀਕੀ ਨਾਲ ਤਲਾਸ਼ੀ ਲੈਣ ਤੇ ਉਸ ਦੇ ਕਬਜੇ ਵਿਚੋ 250 ਗਰਾਮ ਅਫੀਮ ਬਰਾਮਦ ਹੋਈ। ਜਿਸ ਤੇ ਥਾਣਾ ਕੱਥੂਨੰਗਲ ਦੀ ਪੁਲਿਸ ਨੇ ਉਕਤ ਵਿਅਕਤੀ ਨੂੰ ਸਮੇਤ ਅਫੀਮ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਹੈ।