ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਹਰ ਆਗੂ ਅਤੇ ਵਰਕਰ ਦਾ ਪੂਰਾ ਮਾਣ ਸਨਮਾਨ ਹੋਵੇਗਾ : ਹੀਰਾ ਵਾਲੀਆ
ਭਾਜਪਾ ਵਿੱਚ ਇਕ ਵਰਕਰ ਦੇ ਤੌਰ ’ਤੇ ਕੰਮ ਕਰਾਂਗਾ ਅਤੇ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਕੰਮ ਕਰਾਂਗਾ: ਅਸ਼ਵਨੀ ਸੇਖੜੀ
ਬਟਾਲਾ, 30 ਜੁਲਾਈ ( ਸੁਖਨਾਮ ਸਿੰਘ ਅਖਿਲ ਮਲਹੋਤਰਾ) – ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਹਿਲੀ ਵਾਰ ਜਿਲਾ ਪ੍ਰਧਾਨ ਹੀਰਾ ਵਾਲੀਆ ਦੀ ਅਗਵਾਈ ਹੇਠ ਭਾਜਪਾ ਦਫ਼ਤਰ ਪਹੰੁਚਣ ’ਤੇ ਭਾਜਪਾ ਆਗੂਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਹੀਰਾ ਵਾਲੀਆ ਨੇ ਕਿਹਾ ਕਿ ਭਾਜਪਾ ਵਿੱਚ ਸਾਮਲ ਹੋਣ ਵਾਲੇ ਹਰ ਆਗੂ ਅਤੇ ਵਰਕਰ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸ੍ਰੀ ਅਸਵਨੀ ਸੇਖੜੀ ਬਟਾਲੇ ਦੇ ਪੁਰਾਣੇ ਅਤੇ ਤਜਰਬੇਕਾਰ ਰਾਜਨੀਤਿਕ ਲੀਡਰ ਹਨ। ਜਿਹਨਾਂ ਦੇ ਭਾਜਪਾ ਵਿੱਚ ਆਉਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਹੀਰਾ ਵਾਲੀਆ ਨੇ ਅੱਗੇ ਕਿਹਾ ਕਿ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਦਾ ਸੂਬੇ ਦੀ ਬੇਹਤਰੀ ਵੱਲ ਕੋਈ ਧਿਆਨ ਨਹੀਂ ਹੈ, ਜਿਸ ਕਾਰਨ ਸੂਬੇ ਦੇ ਹਲਾਤ ਦਿਨੋਂ ਦਿਨ ਖਰਾਬ ਹੁੰਦੇ ਜਾ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਬਟਾਲਾ ਦੀ ਗੱਲ ਕਰੀਏ ਤਾਂ ਲੁੱਟਾਂ ਖੋਹਾਂ, ਚੋਰੀਆਂ ਅਤੇ ਹੱਤਿਆਵਾਂ ਵਰਗੀਆਂ ਘਟਨਾਵਾਂ ਨਿੱਤ ਵਾਪਰ ਰਹੀਆਂ ਹਨ ਜਿਸ ਕਾਰਨ ਬਟਾਲਾ ਅਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਹੀਰਾ ਵਾਲੀਆ ਨੇ ਅੱਗੇ ਕਿਹਾ ਕਿ ਸ਼ਹਿਰ ਦੀ ਸਫਾਈ ਦਾ ਬਹੁਤ ਹੀ ਮੰਦਾ ਹਾਲ ਹੈ ਥਾਂ ਥਾਂ ਲੱਗੇ ਕੂੜੇ ਦੇ ਢੇਰ ਕਾਰਨ ਬਿਮਾਰੀਆਂ ਫੈਲਣ ਦਾ ਡਰ ਹੈ ਪਰੰਤੂ ਨਗਰ ਨਿਗਮ ਕੁੰਭਕਰਨੀ ਨੀਂਦ ਸੁੱਤਾ ਹੈ। ਉਹਨਾਂ ਕਿਹਾ ਕਿ ਵਿਕਾਸ ਦੇ ਮੁੱਦੇ ’ਤੇ ਬਟਾਲਾ ਪੂਰੀ ਤਰਾਂ ਪੱਛੜ ਗਿਆ ਹੈ ਜਿਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੇ ਕਿਹਾ ਕਿ ਉਹ ਭਾਜਪਾ ਵਿੱਚ ਸ਼ਾਮਲ ਹੋ ਕੇ ਖੁਦ ’ਤੇ ਮਾਣ ਮਹਿਸੂਸ ਕਰ ਰਹੇ ਹਨ ਕਿਉਂਕਿ ਭਾਜਪਾ ਜਮੀਨ ਨਾਲ ਜੁੜੀ ਹੋਈ ਪਾਰਟੀ ਹੈ ਜਿਸ ਵਿੱਚ ਹਰ ਵਰਕਰ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਜਿਲਾ ਪ੍ਰਧਾਨ ਹੀਰਾ ਵਾਲੀਆ ਦੀ ਅਗਵਾਈ ਹੇਠ ਉਹ ਇਕ ਵਰਕਰ ਵਾਂਗ ਕੰਮ ਕਰਨਗੇ ਅਤੇ ਜਿੱਥੇ ਵੀ ਮੇਰੀ ਡਿਊਟੀ ਲਗਾਈ ਜਾਵੇਗੀ ਪੂਰੀ ਮਿਹਨਤ ਨਾਲ ਪਾਰਟੀ ਨਾਲ ਕੰਮ ਕਰਾਂਗਾ। ਅਸ਼ਵਨੀ ਸੇਖੜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਦੂਰ ਅੰਦੇਸ਼ੀ ਸੋਚ ਤੋਂ ਪ੍ਰਭਾਵਿਤ ਹੋ ਕੇ ਉਹ ਭਾਜਪਾ ਵਿੱਚ ਆਏ ਹਨ ਕਿਉਂਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਤਰੱਕੀ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ ਅਤੇ ਪੂਰੇ ਵਿਸ਼ਵ ਵਿੱਚ ਭਾਰਤ ਦਾ ਡੰਕਾ ਵੱਜ ਰਿਹਾ ਹੈ। ਉਹਨਾਂ ਕਿਹਾ ਕਿ ਭਾਜਪਾ ਨੇ ਹਮੇਸ਼ਾ ਹੀ ਦੇਸ਼ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਹੈ ਇਸ ਦੇ ਉਲਟ ਕਾਂਗਰਸ ਨੇ ਹਮੇਸ਼ਾ ਹੀ ਸੱਤਾ ਦੀ ਤਾਕਤ ਅਤੇ ਕੁਰਸੀ ਦੀ ਲੜਾਈ ਲੜੀ ਹੈ ਇਸ ਲਈ ਮੈਂ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਇਆ ਹਾਂ। ਅਸ਼ਵਨੀ ਸੇਖੜੀ ਨੇ ਇਸ ਮੌਕੇ ਪ੍ਰਧਾਨ ਹੀਰਾ ਵਾਲੀਆ ਸਮੇਤ ਸਾਰੇ ਭਾਜਪਾ ਆਗੂਆਂ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਭਾਜਪਾ ਜਿਲਾ ਉਪ ਪ੍ਰਧਾਨ ਸੁਰੇਸ਼ ਮਹਾਜਨ, ਸ਼ਕਤੀ ਸ਼ਰਮਾ, ਭਾਰਤ ਭੂਸ਼ਨ ਲੂਥਰਾ, ਜਿਲਾ ਜਨਰਲ ਸਕੱਤਰ ਰੌਸ਼ਨ ਲਾਲ, ਲਾਜਵੰਤ ਸਿੰਘ ਲਾਟੀ, ਜਿਲਾ ਸਕੱਤਰ ਰਮਨ ਨੰਦਾ, ਭਵਾਨੀ ਸਾਨਨ, ਸਵਿੰਦਰ ਸਿੰਘ ਖਹਿਰਾ, ਨਵਨੀਤ ਅਬਰੋਲ, ਮਧੂ ਸ਼ਰਮਾ, ਰਾਧਿਕਾ ਭੰਡਾਰੀ, ਰਾਧਾ ਰਾਣੀ, ਜਿਲਾ ਪ੍ਰੈਸ ਸੈਕਟਰੀ ਅਮਨ ਖੀਵਾ, ਜਿਲਾ ਸ਼ੋਸ਼ਲ ਮੀਡੀਆ ਰੋਹਿਤ ਸ਼ੈਲੀ, ਮੀਡੀਆ ਇੰਚਾਰਜ ਅਮਨਦੀਪ ਸਿੰਘ, ਸ਼ਹਿਰੀ ਮੰਡਲ ਪ੍ਰਧਾਨ ਪੰਕਜ ਸ਼ਰਮਾ, ਮੰਡਲ ਪ੍ਰਧਾਨ ਸ੍ਰੀ ਹਰਗੋਬਿੰਦਪੁਰ ਰਾਜੇਸ਼ ਬੱਗੀ, ਜਿਲਾ ਓ.ਬੀ.ਸੀ ਮੋਰਚਾ ਪ੍ਰਧਾਨ ਰਾਕੇਸ਼ ਠੇਕੇਦਾਰ, ਐਸ.ਸੀ.ਮੋਰਚਾ ਜਿਲਾ ਪ੍ਰਧਾਨ ਬਲਜਿੰਦਰ ਸਿੰਘ ਦਕੋਹਾ, ਜਿਲਾ ਮਹਿਲਾ ਮੋਰਚਾ ਪ੍ਰਧਾਨ ਪ੍ਰਤਿਭਾ ਸਰੀਨ, ਪ੍ਰਦੀਪ ਸ਼ਰਮਾ, ਸ੍ਰੀਕਾਂਤ ਸ਼ਰਮਾ, ਭੂਸ਼ਨ ਬਜਾਜ, ਮੁਨੀਰ ਬਾਂਸਲ, ਸੰਮੀ ਭੱਟੀ, ਮਨੋਜ ਨਈਅਰ, ਵੇਦ ਪ੍ਰਕਾਸ਼, ਕੇਵਲ ਕਿ੍ਰਸ਼ਨ, ਜਤਿੰਦਰ ਕਲਿਆਣ, ਅਮਿਤ ਚੀਮਾ, ਮਲਕੀਤ ਸਿੰਘ ਅਤੇ ਭਾਜਪਾ ਵਰਕਰ ਹਾਜ਼ਰ ਸਨ।