ਭਾਜਪਾ ਜਿਲਾ ਬਟਾਲਾ ਵਲੋਂ 2 ਨਵੇ ਮੰਡਲ ਪ੍ਰਧਾਨ ਅਤੇ ਮੰਡਲਾਂ ਦੇ ਨਵੇ ਪ੍ਰਭਾਰੀ ਨਿਯੁਕਤ : ਹੀਰਾ ਵਾਲੀਆ
ਅਮਨਦੀਪ ਸਿੰਘ ਸਿਵਲ ਲਾਇਨ ਮੰਡਲ 2 ਦੇ ਪ੍ਰਧਾਨ ਅਤੇ ਗੁਰਦੀਪ ਸਿੰਘ ਦਿਹਾਤ ਮੰਡਲ 2 ਦੇ ਨਵੇ ਪ੍ਰਧਾਨ ਥਾਪੇ ਗਏ
ਅਮਨ ਖੀਵਾ ਨੂੰ ਭਾਜਪਾ ਜਿਲਾ ਸਕੱਤਰ ਤੇ ਦਿਹਾਤ ਮੰਡਲ 2 ਦਾ ਪ੍ਰਭਾਰੀ ਕੀਤਾ ਨਿਯੁਕਤ
ਬਟਾਲਾ, 9 ਅਗਸਤ ( ਸੁਖਨਾਮ ਸਿੰਘ ਅਖਿਲ ਮਲਹੋਤਰਾ) – ਭਾਜਪਾ ਦੇ ਜਿਲਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਵਲੋਂ ਪਾਰਟੀ ਨੂੰ ਜਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ ਜਿਹਨਾਂ ਵਿੱਚ ਦੋ ਹੋਰ ਨਵੇ ਮੰਡਲ ਪ੍ਰਧਾਨ ਅਤੇ ਸਾਰੇ ਮੰਡਲਾਂ ਦੇ ਪ੍ਰਭਾਰੀ ਨਿਯੁਕਤ ਕੀਤੇ ਗਏ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਜਿਲਾ ਪ੍ਰਧਾਨ ਹੀਰਾ ਵਾਲੀਆ ਨੇ ਕਿਹਾ ਕਿ ਪਾਰਟੀ ਹਮੇਸ਼ਾ ਹੀ ਆਪਣੇ ਮਿਹਨਤੀ ਵਰਕਰਾਂ ਨੂੰ ਬਣਦਾ ਮਾਣ ਸਨਮਾਨ ਜ਼ਰੂਰ ਦਿੰਦੀ ਹੈ। ਇਸ ਲੜੀ ਤਹਿਤ ਦਿਹਾਤ ਮੰਡਲ 2 ਵਿਧਾਨ ਸਭਾ ਹਲਕਾ ਬਟਾਲਾ ਦੇ ਪ੍ਰਧਾਨ ਗੁਰਦੀਪ ਸਿੰਘ, ਸਿਵਲ ਲਾਈਨ ਮੰਡਲ 2 ਵਿਧਾਨ ਸਭਾ ਬਟਾਲਾ ਦੇ ਪ੍ਰਧਾਨ ਅਮਨਦੀਪ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਅੱਗੇ ਬੋਲਦਿਆਂ ਜਿਲਾ ਪ੍ਰਧਾਨ ਹੀਰਾ ਵਾਲੀਆ ਨੇ ਦੱਸਿਆ ਕਿ ਸਾਰੇ ਮੰਡਲਾਂ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਮੰਡਲਾਂ ਦੇ ਪ੍ਰਭਾਰੀ ਨਿਯੁਕਤ ਕੀਤੇ ਗਏ ਜਿਹਨਾਂ ਵਿੱਚ ਸ਼ਕਤੀ ਸ਼ਰਮਾ ਜਿਲਾ ਉਪ ਪ੍ਰਧਾਨ ਨੂੰ ਸਿਵਲ ਲਾਇਨ 2, ਲਾਜਵੰਤ ਸਿੰਘ ਲਾਟੀ ਜਿਲਾ ਜਨਰਲ ਸਕੱਤਰ ਨੂੰ ਸਿਵਲ ਲਾਇਨ 1, ਮਧੂ ਸ਼ਰਮਾ ਜਿਲਾ ਸੈਕਟਰੀ ਨੂੰ ਸਿਟੀ ਮੰਡਲ, ਅਮਨ ਖੀਵਾ ਜਿਲਾ ਸੈਕਟਰੀ ਨੂੰ ਦਿਹਾਤ ਮੰਡਲ 2, ਅਜੇ ਰਿਸ਼ੀ ਜਿਲਾ ਵਾਈਸ ਪ੍ਰਧਾਨ ਨੂੰ ਦਿਹਾਤ ਮੰਡਲ 1, ਰੰਜਨ ਮਲਹੋਤਰਾ ਜਿਲਾ ਜਨਰਲ ਸਕੱਤਰ ਨੂੰ ਸਿਟੀ ਮੰਡਲ ਸ੍ਰੀ ਹਰਗੋਬਿੰਦਪੁਰ, ਸੁਰੇਸ਼ ਮਹਾਜਨ ਜਿਲਾ ਉਪ ਪ੍ਰਧਾਨ ਨੂੰ ਦਿਹਾਤ ਮੰਡਲ ਸ੍ਰੀ ਹਰਗੋਬਿੰਦਪੁਰ, ਭਵਾਨੀ ਸਾਨਨ ਆਫਿਸ ਸੈਕਟਰੀ ਨੂੰ ਘੁਮਾਣ ਮੰਡਲ ਸ੍ਰੀ ਹਰਗੋਬਿੰਦਪੁਰ, ਰੌਸ਼ਨ ਲਾਲ ਜਿਲਾ ਜਨਰਲ ਸਕੱਤਰ ਨੂੰ ਸਿਟੀ ਮੰਡਲ ਫਤਿਹਗੜ ਚੂੜੀਆਂ, ਰਮਨ ਨੰਦਾ ਜਿਲਾ ਸੈਕਟਰੀ ਨੂੰ ਕਿਲਾ ਲਾਲ ਸਿੰਘ ਮੰਡਲ ਫਤਿਹਗੜ ਚੂੜੀਆਂ, ਹਰੀਸ਼ ਅਰੋੜਾ ਜਿਲਾ ਉਪ ਪ੍ਰਧਾਨ ਨੂੰ ਅਲੀਵਾਲ ਮੰਡਲ ਫਤਿਹਗੜ ਚੂੜੀਆਂ, ਅਸ਼ਵਨੀ ਮਹਾਜਨ ਜਿਲਾ ਕੈਸ਼ੀਅਰ ਨੂੰ ਜਿਲਾ ਯੁਵਾ ਮੋਰਚਾ, ਸਵਿੰਦਰ ਸਿੰਘ ਖਹਿਰਾ ਜਿਲਾ ਸੈਕਟਰੀ ਨੂੰ ਕਿਸਾਨ ਮੋਰਚਾ, ਭਾਰਤ ਭੂਸ਼ਨ ਲੂਥਰਾ ਜਿਲਾ ਉਪ ਪ੍ਰਧਾਨ ਨੂੰ ਜਿਲਾ ਓ.ਬੀ.ਸੀ ਮੋਰਚਾ, ਰਾਧਾ ਰਾਣੀ ਅਤੇ ਰਾਧਿਕਾ ਭੰਡਾਰੀ ਜਿਲਾ ਸੈਕਟਰੀ ਨੂੰ ਮਹਿਲਾ ਮੋਰਚਾ, ਤਰਲੋਕ ਚੰਦ ਜਿਲਾ ਕਾਰਜਕਾਰੀ ਮੈਂਬਰ ਨੂੰ ਐਸ.ਸੀ ਮੋਰਚਾ ਦੇ ਨਵੇ ਪ੍ਰਭਾਰੀ ਨਿਯੁਕਤ ਕੀਤੇ ਗਏ ਹਨ।