Inner wheel club Batala ਵੱਲੋ World Breastfeeding Week ਮਨਾਇਆ ਗਿਆ
ਬਟਾਲਾ 11-08-2023 (ਅਖਿਲ ਮਲਹੋਤਰਾ) ਐਸ.ਐਮ.ਓ ਡਾ.ਰਵਿੰਦਰ ਸਿੰਘ ਸਿਵਲ ਹਸਪਦਾਲ ਬਟਾਲਾ ਦੀ ਅਗਵਾਈ ਹੇਠ Inner wheel club Batala ਵੱਲੋ World Breastfeeding Week ਮਨਾਇਆ ਗਿਆ ।
ਇਸ ਮੋਕੇ ਇਨਰ ਵੀਲ ਕਲੱਬ ਦੇ ਪੂਜਾ ਗਰਗ ( ਪ੍ਰੈਜੀਡੈਂਟ), ਮੀਨਾ ਚੋਧਰੀ ( ਐਕਸ-ਪ੍ਰੈਜੀਡੈਂਟ) ,ਡਾ.ਊਸ਼ਾ ਗੁੱਪਤਾ (ਵਾਈਸ ਪ੍ਰੈਜੀਡੈਂਟ),ਕਸਿਸ ਅਗਰਵਾਲ (ਸੈਕਟਰੀ ),ਅਨੂ ਵਰਮਾ (Treasure ) ਡਾ.ਪ੍ਰਿਆਗੀਤ ਕੋਰ ਕਲਸੀ (ਬੀ.ਟੀ.ੳ ),ਗੁਰਜੀਤ ਕੋਰ (ਆਈ.ਐਸ.ੳ ), ਪੂਜਾ ਅਬਰੋਲ,ਰਿਤੂ ਮਹਾਜਨ ਆਦਿ ਮੌਜੂਦ ਸਨ ।
ਲੇਬਰ ਰੂਮ ਅਤੇ ਗਾਇਨੀ ਵਾਰਡ ਵਿਚ ਦਾਖਲ ਨਵ ਜਨਮੇ ਬੱਚਿਆਂ ਦੀਆ ਮਾਵਾਂ ਨੂੰ ਦੁੱਧ ਦੇ ਪੈਂਕਟ ,ਕੇਲੇ,ਬਿਸਕੁਟ ਆਦਿ ਵੰਡੇ ਗਏ ।ਉਹਨ੍ਹਾਂ ਨੂੰ ਸਟਾਫ ਨਰਸ ਵੱਲੋਂ ਮਾਂ ਦੇ ਦੁੱਧ ਦੇ ਫਾਇਦੇ ਬਾਰੇ ਸਮਝਾਇਆ ਗਿਆ ।ਇਹ ਦੱਸਿਆ ਗਿਆ ਕਿ ਜਨਮ ਤੇ ਬੱਚੇ ਨੂੰ ਸਿਰਫ ਮਾਂ ਦਾ ਪਹਿਲਾ ਗਾੜਾ ਦੁੱਧ ਹੀ ਦੇਣਾ ਚਾਹੀਦਾ ਹੈ ।6 ਮਹੀਨੇ ਤੋਂ ਛੋਟੇ ਬੱਚੇ ਨੂੰ ਜਨਮ ਘੰਟੀ ਸ਼ਹਿਦ ਜਾਂ ਗਾਂ ਦਾ ਦੁੱਧ ਪਾਣੀ ਤੱਕ ਨਹੀ ਦੇਣਾ ਚਾਹੀਦਾ ।
ਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਬਟਾਲਾ ਨੇ ਦੱਸਿਆ working mothers ਨੂੰ ਸਰਕਾਰੀ ਦਾਇਰੇ ਵਿਚ 6 ਮਹੀਨੇ ਦੀ ਪ੍ਰਸੂਤਾ ਛੁੱਟੀ ਮਿਲਦੀ ਹੈ ਅਤੇ ਜਲਦ ਹੀ ਸਿਵਲ ਹਸਪਤਾਲ ਬਟਾਲਾ ਵਿਖੇ ਇੱਕ ਬ੍ਰੈਸਟ ਫੀਡਿੰਗ ਕਾਰਨਰ ਵੀ ਬਣਾਉਂਣ ਬਾਰੇ ਕੋਸ਼ਿਸ ਚਲ ਰਹੀ ਹੈ ।