ਵਿਧਾਇਕ ਸ਼ੈਰੀ ਕਲਸੀ ਨੇ ਅਗਰਵਾਲ ਸਮਾਜ ਦੀ 2010 ਦੀ ਪੁਰਾਣੀ ਮੰਗ ਕੀਤੀ ਪੂਰੀ
ਵਿਧਾਇਕ ਸ਼ੈਰੀ ਕਲਸੀ ਨੇ ਅਗਰਵਾਲ ਸਮਾਜ ਦੇ ਸਿਰਜਕ ਮਹਾਰਾਜਾ ਅਗਰਸੈਨ ਨੂੰ ਸਮਰਪਿਤ ਬਟਾਲਾ-ਅੰਮ੍ਰਿਤਸਰ ਬਾਈਪਾਸ ਚੌਂਕ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ
ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ- ਅੰਮਿ੍ਤਸਰ ਚੌਂਕ, ਮਹਾਰਾਜਾ ਅਗਰਸੈਨ ਨੂੰ ਸਮਰਪਿਤ ਕਰਕੇ ਆਪਣੇ ਬੋਲ ਪੁਗਾਏ
ਬਟਾਲਾ, 17 ਅਗਸਤ (ਸੁਖਨਾਮ ਸਿੰਘ,ਅਖਿਲ ਮਲਹੋਤਰਾ) ਬਟਾਲਾ ਦੇ ਨੋਜਵਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਅੱਜ ਅਗਰਵਾਲ ਸਮਾਜ ਦੀ 2010 ਦੀ ਪੁਰਾਣੀ ਮੰਗ ਨੂੰ ਪੂਰੀ ਕੀਤੀ ਹੈ। ਅੱਜ ਵਿਧਾਇਕ ਸ਼ੈਰੀ ਕਲਸੀ ਵਲੋਂ ਅਗਰਵਾਲ ਭਾਈਚਾਰੇ ਅਤੇ ਸ਼ਹਿਰ ਬਟਾਲਾ ਦੀਆਂ ਵੱਖ ਵੱਖ ਸਖਸੀਅਤਾਂ ਦੇ ਵੱਡੇ ਇਕੱਠ ਦੀ ਹਾਜ਼ਰੀ ਵਿੱਚ ਅਗਰਵਾਲ ਸਮਾਜ ਦੇ ਸਿਰਜਕ ਮਹਾਰਾਜਾ
ਅਗਰਸੈਨ ਜੀ ਨੂੰ ਸਮਰਪਿਤ ਬਣਨ ਵਾਲੇ ਬਟਾਲਾ – ਅੰਮ੍ਰਿਤਸਰ ਬਾਈਪਾਸ ਚੌਂਕ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ।
ਇਸ ਮੌਕੇ ਪੰਜਾਬ ਪ੍ਰਧਾਨ ਸੁਰਿੰਦਰ ਅਗਰਵਾਲ, ਵਾਇਸ ਚੇਅਰਮੈਨ ਪ੍ਰਸ਼ੋਤਮ ਲਾਲ ਅਗਰਵਾਲ , ਰਾਸ਼ਟਰੀ ਫਾਊਡਰੀ ਵਾਲੇ ਰਾਕੇਸ਼ ਗੋਇਲ , ਪ੍ਰੋਜੈਕਟ ਦੇ ਇੰਚਾਰਜ ਵੀ.ਐਮ. ਗੋਇਲ, ਮਨੀਸ਼ ਅਗਰਵਾਲ, ਨਾਰੇਸ਼ ਅਗਰਵਾਲ ਚੇਅਰਮੈਨ ਇੰਪਰੂਵਮੈਂਟ ਟਰੱਸਟ ਬਟਾਲਾ , ਆਸ਼ੂ ਗੋਇਲ ( ਗੋਇਲ ਲਾਇਟ ਇਮਪੋਰੀਅਮ), ਵਰੁਣ ਬੰਸਲ (ਸੰਗਮ ਇੰਡਸਟਰੀ ),ਨਿਤਿਨ ਅਗਰਵਾਲ, ਰਾਕੇਸ਼ ਅਗਰਵਾਲ ( ਨਵ ਆਸ਼ੂ ) , ਰਾਕੇਸ਼ ਅਗਰਵਾਲ ( ਅਜੰਤਾ ਕਾਸਟਿੰਗ ) , ਵਿਪਨ ਬਾਂਸਲ, ਜਗਦੀਪ ਅਗਰਵਾਲ, ਬਦੀਸ਼ ਅਗਰਵਾਲ, ਭਾਰਤ ਭੂਸ਼ਨ ਅਗਰਵਾਲ , ਦਿਨੇਸ਼ ਗੋਇਲ, ਅਮਿਤ ਅਗਰਵਾਲ ( ਰਵੀ ਫਾਊਡਰੀ ) ,ਮੁਨੀਸ਼ ਅਗਰਵਾਲ, ਅਵਿਨਾਸ਼ ਅਗਰਵਾਲ ਸਮੇਤ ਅਗਰਵਾਲ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਹਾਜਰ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਸ਼ਹਿਰ ਦੇ ਮੁੱਖ ਚੌਂਕ ਬਟਾਲਾ-ਅੰਮ੍ਰਿਤਸਰ ਬਾਈਪਾਸ ਚੌਂਕ ਮਹਾਰਾਜਾ ਅਗਰਸੈਨ ਜੀ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਇਸ ਚੌਂਕ ਦਾ ਨਵੀਨੀਕਰਨ ਕਰਕੇ ਇਸਨੂੰ ਖੂਬਸੂਰਤ ਬਣਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਅਗਰਵਾਲ ਭਾਈਚਾਰੇ ਦੇ ਲੋਕਾਂ ਦੀ ਕਈ ਸਾਲਾਂ ਤੋਂ ਚਿਰੋਕਣੀ ਮੰਗ ਪੂਰੀ ਕੀਤੀ ਗਈ ਹੈ ਅਤੇ ਇਸੇ ਤਰ੍ਹਾਂ ਸਹਿਰ ਦੇ ਪਰਮੁੱਖ ਚੌਂਕਾ਼ ਦਾ ਸੁੰਦਰੀਕਰਨ ਕੀਤਾ ਜਾਵੇਗਾ।
ਵਿਧਾਇਕ ਸ਼ੈਰੀ ਕਲਸੀ ਨੇ ਦੁਹਰਾਇਆ ਕਿ ਬਟਾਲਾ ਵਾਸੀਆਂ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਤਿਹਾਸਕ ਤੇ ਧਾਰਮਿਕ ਸਹਿਰ ਬਟਾਲਾ ਨੂੰ ਵਿਕਾਸ ਪੱਖੋਂ ਤੇ ਸੁੰਦਰੀਕਰਨ ਪੱਖੋਂ ਸੂਬੇ ਦਾ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ।
ਇਸ ਮੌਕੇ ਪੰਜਾਬ ਪ੍ਰਧਾਨ ਸੁਰਿੰਦਰ ਅਗਰਵਾਲ, ਵਾਇਸ ਚੇਅਰਮੈਨ ਪ੍ਰਸ਼ੋਤਮ ਲਾਲ ਅਗਰਵਾਲ , ਰਾਕੇਸ਼ ਗੋਇਲ , ਪ੍ਰੋਜੈਕਟ ਦੇ ਇੰਚਾਰਜ ਵੀ.ਐਮ. ਗੋਇਲ, ਮਨੀਸ਼ ਅਗਰਵਾਲ,ਚੇਅਰਮੈਨ ਨਰੇਸ਼ ਗੋਇਲ ਨੇ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਲ 2010 ਤੋਂ ਇਸ ਮਹਾਨ ਕਾਰਜ ਦੀ ਉਡੀਕ ਕਰ ਰਹੇ ਸਨ ਪਰ ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ- ਅੰਮਿ੍ਤਸਰ ਚੌਂਕ ਮਹਾਰਾਜਾ ਅਗਰਸੈਨ ਨੂੰ ਸਮਰਪਿਤ ਕਰਕੇ ਆਪਣੇ ਬੋਲ ਪੁਗਾਏ ਹਨ। ਜਿਸ ਲਈ ਉਹ ਵਿਧਾਇਕ ਸ਼ੈਰੀ ਕਲਸੀ ਦੇ ਰਿਣੀ ਰਹਿਣਗੇ।