ਕ੍ਰਿਸ਼ਨ ਬਮਤੋਰਾ ਜੀ ਦੀ ਅਗਵਾਈ ਵਿਚ ਹਫਤਾ ਵਾਰੀ ਕੀਰਤਨ ਸਤਸੰਗ ਕੀਤਾ ਗਿਆ।
ਗੁਰਦਾਸਪੁਰ ਸੂਸ਼ੀਲ ਕੁਮਾਰ ਬਰਨਾਲਾ-:
ਵਿਸ਼ਵ ਹਿੰਦੂ ਪਰਿਸ਼ਦ ਗੁਰਦਾਸਪੁਰ ਵੱਲੋ ਹਰ ਹਫ਼ਤੇ ਸ਼੍ਰੀ ਕ੍ਰਿਸ਼ਨਾ ਮੰਦਿਰ ਵਿਖੇ ਸਤਸੰਗ ਕੀਰਤਨ ਕੀਤਾ ਜਾਂਦਾ ਹੈ। ਏਸੇ ਦੀ ਲੜੀ ਵਜੋਂ ਅੱਜ ਐਤਵਾਰ ਨੂੰ ਕ੍ਰਿਸ਼ਨ ਬਮਤੋਰਾ ਜੀ ਦੀ ਅਗਵਾਈ ਵਿਚ ਹਫਤਾ ਵਾਰੀ ਕੀਰਤਨ ਸਤਸੰਗ ਕੀਤਾ ਗਿਆ। ਜਿਸ ਵਿੱਚ ਇੰਜ ਜਤਿੰਦਰ ਸ਼ਰਮਾ ਵਿਭਾਗ ਮੰਤਰੀ ਵੀ.ਐਚ.ਪੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਸਤਸੰਗ ਦੇ ਅੰਤ ਵਿੱਚ ਉਹਨਾਂ ਨੇ ਬੋਲਦੇ ਹੋਏ ਕਿਹਾ ਕਿ ਪਿਛਲੇ ਦਿਨੀ ਸ਼ਹਿਰ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸੰਬੰਧ ਵਿੱਚ ਲਗਾਏ ਗਏ ਪੋਸਟਰ ਅਤੇ ਇਸ਼ਤਿਆਰ, ਸ਼ਰਾਰਤੀ ਅਨਸਰਾਂ ਵੱਲੋਂ ਪਾੜ੍ਹੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਸਤਸੰਗ ਵਿੱਚ ਮਜੂਦ ਸਭ ਭਗਤਾਂ ਵਲੋਂ, ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੇਅਦਬੀ ਕਰਨ ਵਾਲੀਆ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਸ਼ਹਿਰ ਦਾ ਮਾਹੌਲ ਕਿਸੇ ਕੀਮਤ ਤੇ ਵੀ ਖਰਾਬ ਨਾ ਹੋਣ ਦਿੱਤੀ ਜਾਵੇ।
ਅਗਰ ਦੋਸ਼ੀਆਂ ਵਿਰੁੱਧ ਬਣਦੀ ਕਾਨੂਨੀ ਕਰਵਾਈ ਨਾ ਕੀਤੀ ਗਈ ਤਾਂ ਵਿਸ਼ਵ ਹਿੰਦੂ ਪਰਿਸ਼ਦ,ਬਾਕੀ ਧਾਰਮਿਕ ਸੰਗਠਨਾਂ ਨਾਲ ਮਿਲਕੇ ਤਿੱਖਾ ਸੰਘਰਸ਼ ਕਰੇਗੀ, ਜਿਸ ਦੀ ਸਾਰੀ ਜ਼ਿੰਮੇਵਾਰੀ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਦੀ ਹੋਵੇਗੀ।
ਉਹਨਾਂ ਅੱਗੇ ਕਿਹਾ ਕਿ ਜਲਦ ਹੀ ਇਸ ਸਬੰਧੀ ਜ਼ਿਲਾ ਪ੍ਰਧਾਨ ਵਿਸ਼ਵ ਹਿੰਦੂ ਪ੍ਰੀਸ਼ਦ ਭਾਰਤ ਭੂਸ਼ਣ ਗੋਗਾ ਤੇ ਉਹਨਾਂ ਦੀ ਟੀਮ ਨੂੰ ਨਾਲ ਲੈਕੇ ਮਾਣਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਨੂੰ ਮਿਲਿਆ ਜਾਵੇਗਾ।
ਸਤਸੰਗ ਵਿੱਚ ਹੋਰਨਾਂ ਤੋਂ ਇਲਾਵਾ, ਮਹਿੰਦਰ ਪਾਲ, ਐਨ ਕੇ ਸੋਈ ਗਊ ਸ਼ਾਲਾ ਪ੍ਰਮੁੱਖ, ਮਮਤਾ ਗੋਇਲ ਮਾਤ੍ਰ ਸ਼ਕਤੀ ਪਰਮੁੱਖ, ਰਕਸ਼ਾ ਸ਼ਰਮਾ ,ਸ਼੍ਰੇਆ ਸ਼ਰਮਾ (ਪਰੀ), ਸੁਦੇਸ਼ ਰਾਣੀ, ਆਦਿ ਹਾਜ਼ਿਰ ਸਨ।