ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਤੇ ਲਗਾਇ ਗਏ ਪੋਸਟਰ ਪਾੜਨ ਦੀ ਘਟਨਾ ਦੀ ਕੜੇ ਸ਼ਬਦਾ ਵਿੱਚ ਨਖੇਦੀ ਕੀਤੀ ਗਈ।
ਗੁਰਦਾਸਪੁਰ 3 ਸਤੰਬਰ
ਸੂਸ਼ੀਲ ਕੁਮਾਰ
ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਦੀ ਮਾਸਿਕ ਮੀਟਿੰਗ ਗੀਤਾ ਭਵਨ ਮੰਦਿਰ ਵਿੱਚ ਹੋਈ ਜਿਸ ਦੀ ਸ਼ੁਰੂਆਤ ਗਾਯਤ੍ਰੀ ਮੰਤਰ ,ਵਿਜੈ ਮੰਤਰ,ਅਤੇ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕਰਕੇ ਕੀਤੀ ਗਈ ਇਸ ਮੀਟਿੰਗ ਵਿੱਚ ਵਿਭਾਗ ਮੰਤਰੀ ਜਤਿੰਦਰ ਸ਼ਰਮਾ ਅਤੇ ਜਿਲਾ ਮੰਤਰੀ ਸੁਮੀਤ ਭਰਦਵਾਜ਼ ਅਤੇ ਜਿਲਾ ਪ੍ਰਧਾਨ ਭਾਰਤ ਭੂਸ਼ਣ ਗੋਗਾ ਜੀ ਅਤੇ ਅਨਿਲ ਕੁਮਾਰ ਸ਼ਰਮਾ ਜਿਲਾ ਸੰਜੋਯਕ ਬਜਰੰਗ ਦਲ ਗਗਨ ਸ਼ਰਮਾ ਮਠ ਮੰਦਰ ਪ੍ਰਬੰਧਕ ਅਤੇ ਸ਼੍ਰੀ ਭਗਵਾਨ ਦਾਸ ਜੀ , ਕ੍ਰਿਸ਼ਨ ਮੂਰਤੀ ਜੀ ਮਹਿਲਾ ਵਿੰਗ ਪ੍ਰਧਾਨ ਮਮਤਾ ਗੋਇਲ ਜੀ , ਸ਼੍ਰੀ ਰਾਜੇਸ਼ ਜੀ, ਸ਼੍ਰੀ ਸੁਸ਼ੀਲ ਸ਼ਰਮਾ ਜੀ , ਪਾਰਸ ਸ਼ਰਮਾ, ਜੀ ਅਤੇ ਹੋਰ ਪਤਵੰਤੇ ਸੱਜਣ ਸ਼ਾਮਿਲ ਹੋਏ । ਇਸ ਮੀਟਿੰਗ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਤੇ ਲਗਾਇ ਗਏ ਪੋਸਟਰ ਪਾੜਨ ਦੀ ਘਟਨਾ ਦੀ ਕੜੇ ਸ਼ਬਦਾ ਵਿੱਚ ਨਖੇਦੀ ਕੀਤੀ ਗਈ ਅਤੇ ਨਵੀਆਂ ਨੁਕਤਿਆਂ ਵੀ ਕੀਤੀਆ ਗਈਆਂ ਜਿਸ ਵਿੱਚ ਪਾਰਸ ਸ਼ਰਮਾ ਜੀ ਨੂੰ ਬਜਰੰਗ ਦਲ ਨਾਲ ਜੋੜਿਆ ਗਿਆ ਅਤੇ ਸੁਸ਼ੀਲ ਕੁਮਾਰ ਬਰਨਾਲਾ ਨੂੰ ਵਿਸ਼ਵ ਹਿੰਦੂ ਪਰਿਸ਼ਦ ਵਿਚ ਬਤੌਰ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ ਹੈ।