ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਪਿੰਡ ਵਾਸੀਆਂ ਵਲੋਂ ਕਿਸ਼ਨ ਜਨਮ ਅਸ਼ਟਮੀ ਬੜੀ ਧੁੰਮ ਧਾਮ ਨਾਲ ਮਨਾਈ ਗਈ ।
ਗੁਰਦਾਸਪੁਰ ਸੂਸ਼ੀਲ ਕੁਮਾਰ ਬਰਨਾਲਾ-:
ਗੁਰਦਾਸਪੁਰ ਤੋਂ ਤਿੰਨ ਕਿਲੋਮੀਟਰ ਦੁਰੀ ਤੇ ਪਿੰਡ ਬਰਨਾਲਾ ਵਿਖੇ ਪਿੰਡ ਵਾਸੀਆਂ ਵਲੋਂ ਕਿਸ਼ਨ ਜਨਮ ਦਿਨ ਬੜੀ ਧੁੰਮ ਧਾਮ ਨਾਲ ਮਨਾਈ ਗਈ ।ਸਵੇਰ ਹਵਨ ਜਗ ਕੀਤੀ ਗਿਆ ।ਇਸ ਤੋਂ ਬਾਦ ਬਲਵਿੰਦਰ ਕੌਰ,ਜੋਤ ਕੌਰ,ਪੂਨਮ,ਨੀਲਮ ਕੁਮਾਰੀ,ਹਰਬੰਸ ਕੌਰ,ਪਲਵਿੰਦਰ ਕੌਰ,ਰੰਜਨੀ ਬਾਲਾ,ਮਧੂਬਾਲਾ,ਨੇ ਸ਼੍ਰੀ ਕਿਰਸ਼ਨ ਜੀ ਦੇ ਭਜਨ ਬੋਲਕੇ ਆਇ ਹੋਈ ਸੰਗਤ ਨੂੰ ਨਿਹਾਲ ਕੀਤਾ ।ਇਸ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰੈਸ ਸਕੱਤਰ ਸੁਸ਼ੀਲ ਕੁਮਾਰ ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਡਾਂ ਸੁਰਿੰਦਰਪਾਲ ਬੱਬੀ ਨੇ ਸ੍ਰੀ ਕਿਸ਼ਨ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ।ਅਤੇ ਨੌਜਵਾਨ ਪੀੜ੍ਹੀ ਨੂੰ ਕਿਹਾ ਕੀ ਨਸ਼ਿਆਂ ਤੋ ਦੂਰ ਰਹਿ ਕੇ ਪੜਾਈ ਅਤੇ ਦੇਸ਼ ਭਗਤੀ ਵਲ ਧਿਆਨ ਦੇਣ ਦੀ ਪ੍ਰੇਰਣਾ ਦਿੱਤੀ ਜਾਵੇ।ਇਸ ਮੌਕੇ ਤੇ ਪ੍ਰਮੋਦ ਕੁਮਾਰ,ਸਾਹਿਲ,ਸੁਮਨ ਪਾਲ,ਸਤ ਪਾਲ ਫੋਜੀ,ਸਾਮ ਲਾਲ,ਜਤਿੰਦਰ ਕੁਮਾਰ,ਵੱਲੋਂ ਅਤੁੱਟ ਲੰਗਰ ਵਰਤਾਇਆ ਗਿਆ ।