ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਝੋਨੇ ਦੇ ਹੋਏ ਨੁਕਸਾਨ ਦਾ 50000/ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।
ਗੁਰਦਾਸਪੁਰ ਸੂਸ਼ੀਲ ਕੁਮਾਰ ਬਰਨਾਲਾ -:
ਸੰਯੁਕਤ ਕਿਸਾਨ ਮੋਰਚੇ ਦੇ ਤਿੰਨ ਦਿਨਾਂ ਰਾਤ-ਦਿਨ ਦਾ ਧਰਨਾ ਅੱਜ ਦੂਜੇ ਦਿਨ ਵਿੱਚ ਵੀ ਜਾਰੀ ਰਿਹਾ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਬਾਰੇ ਜਾਣਕਾਰੀ ਦਿੱਤੀ। ਬੁਲਾਰਿਆਂ ਨੇ ਧਰਨਾ ਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਪੰਜਾਬ ਵਿੱਚ ਹੜਾਂ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਇਸ ਲਈ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਝੋਨੇ ਦੇ ਹੋਏ ਨੁਕਸਾਨ ਦਾ 50000/ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਜਿਨ੍ਹਾਂ ਖੇਤਾਂ ਵਿੱਚ ਦੋਨੇ ਫਸਲਾਂ ਨਹੀਂ ਬੀਜੀਆਂ ਜਾਣੀਆਂ ਕਿਉਂਕਿ ਖੇਤ ਅਜੇ ਵੀ ਪਾਣੀ ਨਾਲ ਭਰੇ ਹੋਏ ਹਨ, ਉਹਨਾਂ ਖੇਤਾਂ ਦਾ 70000/- ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਜਿਸ ਜ਼ਮੀਨ ਵਿਚ ਰੇਤ ਜਾਂ ਮੰਗ ਪੈ ਗਿਆ ਹੈ ਉਨ੍ਹਾਂ ਲਈ ਵੱਖਰਾ ਪੈਕੇਜ ਰੇਤ ਚੁੱਕਣ ਲਈ ਮਾਇਨਿੰਗ ਤੋਂ ਬਾਹਰ ਰੱਖਿਆ ਜਾਵੇ। ਹੜਾਂ ਨਾਲ ਨੁਕਸਾਨੇ ਪਸ਼ੂਆਂ ਦੀ ਇੱਕ ਲੱਖ ਰੁਪਿਆ, ਮਨੁੱਖ ਦਾ ਲੱਖ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ, ਨੁਕਸਾਨ ਹੋਏ ਮਕਾਨ ਦਾ 5 ਲੱਖ, ਅਤੇ ਨੁਕਸਾਨੇ ਗਏ ਗੰਨੇ ਦਾ 70000/- ਰੁਪਏ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਤੇ ਬੋਲਦਿਆਂ ਉਹਨਾਂ ਨੇ ਆਖਿਆ ਕਿ ਗੰਨੇ ਦੇ ਆਉਣ ਵਾਲੇ ਸੀਜ਼ਨ 2023-24 ਵਿੱਚ ਗੰਨੇ ਦਾ ਭਾਅ 450/-ਪ੍ਰਤੀ ਏਕੜ ਕੀਤਾ ਜਾਵੇ। ਇਸ ਮੌਕੇ ਤੇ ਸਤਬੀਰ ਸਿੰਘ ਸੁਲਤਾਨੀ,ਸੂਰਤ ਸਿੰਘ, ਗੁਰਮੀਤ ਸਿੰਘ, ਮਨੋਹਰ ਲਾਲ,ਉੱਤਮ ਚੰਦ ਆਦਿ ਹਾਜ਼ਰ ਸਨ।