ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਚੱਕਆਮੀਰ, ਖੋਜਕੀ ਚੱਕ ਅਤੇ ਢੀਂਡਾ ਪਿੰਡ ਦਾ ਕੀਤਾ ਦੋਰਾ, ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ।
ਗੁਰਦਾਸਪੁਰ 17 ਸਤੰਬਰ
ਸੂਸ਼ੀਲ ਕੁਮਾਰ
ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਹੀ ਵਿੱਚ ਪੂਰੇ ਪੰਜਾਬ ਅੰਦਰ ਲੋਕਾਂ ਨੂੰ ਬਿਨ੍ਹਾਂ ਕਿਸੇ ਭੇਦਭਾਵ ਦੇ ਬਿਨ੍ਹਾਂ ਕਿਸੇ ਕਾਗਜੀ ਕਾਰਵਾਈ ਦੇ ਫ੍ਰੀ ਬਿਜਲੀ ਯੂਨਿਟ ਦਿੱਤੇ ਜਾ ਰਹੇ ਹਨ, ਲੋਕਾਂ ਨੂੰ ਸਿੱਖਿਅਤ ਕਰਨ ਲਈ ਸਿੱਖਿਆ ਦੇ ਖੇਤਰ ਵਿੱਚ ਸਿੱਖਿਆ ਕ੍ਰਾਂਤੀ ਲਿਆਂਦੀ ਜਾ ਰਹੀ ਹੈ, ਬੇਰੁਜਗਾਰ ਨੋਜਵਾਨਾਂ ਨੂੰ ਰੁਜਗਾਰ ਮੁਹੇਈਆਂ ਕਰਵਾਇਆ ਜਾ ਰਿਹਾ ਹੈ, ਕੱਚੇ ਅਧਿਆਪਕਾਂ ਨੂੰ ਪੱਕਿਆ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਫ੍ਰੀ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਇਸ ਤੋਂ ਇਲਾਵਾ ਹੋਰ ਵੀ ਜਨ ਭਲਾਈ ਕਾਰਜ ਕੀਤੇ ਜਾ ਰਹੇ ਹਨ ਜਿਸ ਨੂੰ ਵੇਖਦਿਆਂ ਲੋਕਾਂ ਦੀ ਸਰਕਾਰ ਦੇ ਪ੍ਰਤੀ ਵਿਸਵਾਸ ਹੋਰ ਵੀ ਪੱਕਾ ਹੋ ਰਿਹਾ ਹੈ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਅੱਜ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਚੱਕ ਅਮੀਰ, ਖੋਜਕੀ ਚੱਕ ਅਤੇ ਪਿੰਡ ਢੀਂਡਾ ਅੰਦਰ ਆਯੋਜਿਤ ਵੱਖ ਵੱਖ ਸਮਾਰੋਹਾਂ ਨੂੰ ਸੰਬੋਧਤ ਕਰਦਿਆਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਨਰੇਸ ਕੁਮਾਰ ਬੀ.ਸੀ. ਵਿੰਗ ਦੇ ਪ੍ਰਧਾਨ, ਸੂਬੇਦਾਰ ਕੁਲਵੰਤ ਸਿੰਘ ਬਲਾਕ ਪ੍ਰਧਾਨ, ਪਿੰਡ ਚੱਕ ਅਮੀਰ ਵਿਖੇ ਰੁਪਿੰਦਰ ਸਿੰਘ ਸਰਪੰਚ, ਸਾਬਕਾ ਸਰਪੰਚ ਕੁਲਦੀਪ ਸਿੰਘ, ਦੇਵੀ ਸਿੰਘ, ਅਮਰਜੀਤ ਸਿੰਘ ਪ੍ਰਧਾਨ, ਸੰਦੀਪ ਮਾਨਕੋਟੀਆ, ਮਾਸਟਰ ਹਜਾਰੀ ਲਾਲ, ਦਵਿੰਦਰ ਸਿੰਘ, ਖੋਜਕੀ ਚੱਕ ਵਿਖੇ ਨੋਜਵਾਨ ਕਾਰਜਕਰਤਾ ਜੋਗਿੰਦਰ ਪਾਲ, ਰਾਜਨ, ਦਵਿੰਦਰ ਕੁਮਾਰ, ਵਿਕਰਮ, ਨਾਨਕ ਚੰਦ, ਪਵਨ ਕੁਮਾਰ, ਰਾਮੇਸ ਪਾਲ, ਸੁਖਜਿੰਦਰ ਸਿੰਘ, ਰਾਜੇਸ ਕੁਮਾਰ, ਪਿੰਡ ਢੀਂਡਾ ਵਿਖੇ ਨੋਜਵਾਨ ਕਾਰਜਕਰਤਾ ਅਭਿਸੇਕ ਸਲਾਰੀਆ, ਦਰਬਾਰ ਸਲਾਰੀਆ, ਵਿਜੈ ਜੱਗੀ, ਵਿਜੈ ਸਲਾਰੀਆ, ਮਨਜੀਤ ਸਿੰਘ, ਰਾਜਨ ਜੱਗੀ, ਪਿ੍ਰੰਸ ਠਾਕੁਰ ਅਤੇ ਤਰੁਣ ਠਾਕੁਰ ਤੋਂ ਇਲਾਵਾ ਹੋਰ ਵੀ ਪਾਰਟੀ ਕਾਰਜਕਰਤਾ ਹਾਜਰ ਸਨ।
ਵਿਧਾਨ ਸਭਾ ਹਲਕਾ ਭੋਆ ਦੇ ਵੱਖ ਵੱਖ ਪਿੰਡ ਚੱਕ ਅਮੀਰ, ਖੋਜਕੀ ਚੱਕ ਅਤੇ ਪਿੰਡ ਢੀਂਡਾ ਅੰਦਰ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਉਨ੍ਹਾਂ ਦਾ ਵਿਧਾਨ ਸਭਾ ਹਲਕਾ ਭੋਆ ਦੇ ਵੱਖ ਵੱਖ ਪਿੰਡਾਂ ਅੰਦਰ ਧੰਨਵਾਦ ਦੋਰਾ ਸੀ ਜਿਸ ਅਧੀਨ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ ਹਨ ਅਤੇ ਇਸ ਮੁਕਾਮ ਤੱਕ ਜਿਨ੍ਹਾਂ ਲੋਕਾਂ ਦੇ ਉਤਸਾਹ ਦੇ ਸਦਕਾ ਉਹ ਪਹੁੰਚੇ ਹਨ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਵਿੱਚ ਜਨਤਾ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸੱਤਾ ਵਿੱਚ ਆਉਂਣ ਤੋਂ ਪਹਿਲਾ ਲੋਕਾਂ ਦੇ ਫ੍ਰੀ ਬਿਜਲੀ ਯੂਨਿਟ ਦੇ ਲਈ ਗਰੰਟੀ ਕਾਰਡ ਭਰੇ ਸਨ ਅਤੇ ਸੱਤਾ ਵਿੱਚ ਆ ਕੇ ਲੋਕਾਂ
ਨਾਲ ਕੀਤਾ ਵਾਅਦਾ ਪੂਰਾ ਵੀ ਕੀਤਾ ਜਿਸ ਦੇ ਚਲਦਿਆਂ ਅੱਜ ਪੰਜਾਬ ਅੰਦਰ 90 ਪ੍ਰਤੀਸਤ ਤੋਂ ਜਿਆਦਾ ਲੋਕਾਂ ਦਾ ਬਿਜਲੀ ਬਿੱਲ ਜੀਰੋ ਆ ਰਿਹਾ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਅਤੇ ਫ੍ਰੀ ਸਿਹਤ ਸੇਵਾਵਾਂ ਦੇਣ ਦੇ ਉਦੇਸ ਨਾਲ ਪੂਰੇ ਪੰਜਾਬ ਅੰਦਰ ਆਮ ਆਦਮੀ ਕਲੀਨਿਕ ਬਣਾਏ ਗਏ ਜਿਸ ਤੋਂ ਅੱਜ ਲੱਖਾਂ ਲੋਕ ਸਿਹਤ ਸੁਵਿਧਾਵਾਂ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਦੇ ਵਿੱਚ ਜੋ ਸਭ ਤੋਂ ਪਹਿਲਾ ਦੋ ਆਮ ਆਦਮੀ ਕਲੀਨਿਕ ਖੋਲੇ ਗਏ ਸਨ ਉਹ ਨਰੋਟ ਜੈਮਲ ਸਿੰਘ ਦੇ ਪਿੰਡ ਖੋਜਕੀ ਚੱਕ ਅਤੇ ਬਸਾਓ ਬਾੜਵਾਂ ਵਿਖੇ ਖੋਲੇ ਗਏ ਸਨ। ਉਨ੍ਹਾਂ ਕਿਹਾ ਕਿ ਮੋਜੂਦਾ ਸਮੇਂ ਅੰਦਰ ਕਰੀਬ 13 ਆਮ ਆਦਮੀ ਕਲੀਨਿਕ ਜਿਲ੍ਹਾ ਪਠਾਨਕੋਟ ਅੰਦਰ ਕਾਰਜਸੀਲ ਹਨ ਅਤੇ ਇੱਕ ਹੋਰ ਆਦਮੀ ਕਲੀਨਿਕ ਜੋ ਨਰੋਟ ਜੈਮਲ ਸਿੰਘ ਨੂੰ ਜਲਦੀ ਹੀ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੇਰੁਜਗਾਰ ਨੋਜਵਾਨਾਂ ਨੂੰ ਨੋਕਰੀਆਂ ਦੇਣ ਦਾ ਬਾਅਦਾ ਕੀਤਾ ਸੀ ਅਤੇ ਹੁਣ ਤੱਕ 36 ਹਜਾਰ ਦੇ ਕਰੀਬ ਨੋਜਵਾਨਾਂ ਨੂੰ ਸਰਕਾਰੀ ਨੋਕਰੀਆਂ ਦਿੱਛੀਆਂ ਹਨ , ਪਿਛਲੇ ਦਿਨ੍ਹਾਂ ਅੰਦਰ ਹੀ ਨਵੇਂ ਪਟਵਾਰੀਆਂ ਦੀ ਭਰਤੀ ਕੀਤੀ ਗਈ ਹੈ, ਪੰਜਾਬ ਪੁਲਿਸ ਅੰਦਰ ਸਬ ਇੰਸਪੈਕਟਰਾਂ ਨੂੰ ਅਤੇ ਨਵੀਂਆਂ ਆਂਗਣਬਾੜੀ ਵਰਕਰਾਂ ਨੂੰ ਵੀ ਨਿਯੁਕਤੀ ਪੱਤਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਅੰਦਰ ਪੂਰੇ ਪੰੰਜਾਬ ਵਿੱਚ ਹਰ ਸਾਲ 2100 ਨੋਜਵਾਨਾਂ ਦੀ ਭਰਤੀ ਕੀਤੀ ਜਾਵੈਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਨੋਕਰੀ ਦੇ ਲਈ ਪੜੇ ਲਿਖੇ ਨੋਜਵਾਨ ਜੋ ਅਪਣੀ ਮਿਹਨਤ ਦੇ ਸਦਕਾ ਪ੍ਰੀਖਿਆਵਾਂ ਦੇ ਕੇ ਨੋਕਰੀਆਂ ਪ੍ਰਾਪਤ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸਕੂਲ ਆਫ ਐਮੀਨੇਸ ਇਸ ਗੱਲ ਦਾ ਗਵਾਹ ਹਨ ਕਿ ਸਿੱਖਿਆ ਦੇ ਖੇਤਰ ਵਿੱਚ ਇੱਕ ਕ੍ਰਾਂਤੀ ਆਈ ਹੈ ਹੁਣ ਬਿਨ੍ਹਾਂ ਕਿਸੇ ਸਿਫਾਰਿਸ ਦੇ ਵਿਦਿਆਰਥੀ ਪ੍ਰੀਖਿਆ ਪਾਸ ਕਰਕੇ ਇਨ੍ਹਾਂ ਸਕੂਲਾਂ ਵਿੱਚ ਦਾਖਿਲਾ ਲੈਣਗੇ ਅਤੇ ਉਨ੍ਹਾਂ ਦੀ ਬੁੱਧੀ ਦੀ ਪਰਖ ਕਰਕੇ ਉਨ੍ਹਾਂ ਨੂੰ ਊਨ੍ਹਾਂ ਦੀ ਰੂਚੀ ਦੇ ਅਨੁਸਾਰ ਖੇਤਰ ਦੇ ਕੇ ਉਸ ਖੇਤਰ ਦੀ ਵਿਸੇਸ ਪੜਾਈ ਕਰਵਾਈ ਜਾਵੈਗੀ ਤਾਂ ਜੋ ਕੱਲ ਨੂੰ ਵਿਦਿਆਰਥੀ ਨੂੰ ਨੋਕਰੀ ਪ੍ਰਾਪਤ ਕਰਨ ਲਈ ਕਿਸੇ ਕਿਸਮ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਨੀਲੇ ਕਾਰਡ ਕੱਟੇ ਗਏੇ ਹਨ ਸਤੰਬਰ ਦੇ ਅੰਤਿਮ ਜਾਂ ਅਕਤੂਬਰ ਦੇ ਪਹਿਲੇ ਹਫਤੇ ਪੋਰਟਲ ਖੋਲਿਆ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਜੋ ਵੀ ਯੋਗਲਾਭਪਾਤਰੀ ਹਨ ਅਤੇ ਉਨ੍ਹਾਂ ਦੇ ਕਾਰਡ ਕੱਟੇ ਗਏ ਹਨ ਉਨ੍ਹਾਂ ਦੇ ਕਾਰਡ ਬਣਾਏ ਜਾਣਗੇ।
ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਅਤੇ ਆਮ ਲੋਕਾਂ ਲਈ ਬਣਾਈ ਗਈ ਨੀਤਿ ਨੂੰ ਦੇਖਦਿਆਂ ਅੱਜ ਤਿੰਨ ਪਿੰਡਾਂ ਅੰਦਰ ਪਿੰਡ ਚੱਕ ਆਮੀਰ ਵਿਖੇ ਦਵਿੰਦਰ ਸਿੰਘ ਦੀ ਅਗਵਾਈ ਵਿੱਚ ਕਰੀਬ 40ਪਰਿਵਾਰ ਨੇ , ਪਿੰਡ ਖੋਜਕੀ ਚੱਕ ਵਿਖੇ ਰਾਜਨ ਗੁਪਤਾ ਦੀ ਯੋਗ ਅਗਵਾਈ ਵਿੱਚ ਭਾਰੀ ਦਰਜਨਾ ਨੋਜਵਾਨਾਂ ਨੇ ਅਤੇ ਪਿੰਡ ਢੀਂਡਾ ਵਿਖੇ ਅਭਿਸੇਕ ਸਲਾਰੀਆਂ ਦੀ ਯੋਗ ਅਗਵਾਈ ਵਿੱਚ ਭਾਰੀ ਸੰਖਿਆ ਚੋ ਨੋਜਵਾਨਾਂ ਨੇ ਆਮ ਆਦਮੀ ਪਾਰਟੀ ਵਿੱਚ ਸਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਨੋਜਵਾਨਾਂ ਅਤੇ ਪਰਿਵਾਰਾਂ ਦਾ ਪਾਰਟੀ ਵਿੱਚ ਸਵਾਗਤ ਹੈ ਅਤੇ ਪਾਰਟੀ ਵੱਲੋਂ ਉਨ੍ਹਾਂ ਨੂੰ ਬਣਦਾ ਮਾਨਸਮਮਾਨ ਦਿੱਤਾ ਜਾਵੈਗਾ।