ਭਾਰਤ ਵਿਚ ਹਵਨ ਜਗ ਕਰਨਾ ਪੁਰਾਣੀ ਪਰੰਪਰਾ ਹੈ ।ਇਸ ਨਾਲ ਸਾਡਾ ਜੀਵਨ ਸੁਗੰਧਿਤ ਅਤੇ ਸਫਲ ਹੋ ਜਾਂਦਾ ।
ਗੁਰਦਾਸਪੁਰ ਸੁਸ਼ੀਲ ਕੁਮਾਰ ਬਰਨਾਲਾ
ਗੁਰਦਾਸਪੁਰ ਤੋਂ ਤਿੰਨ ਕਿਲੋਮੀਟਰ ਦੁਰੀ ਤੇ ਪਿੰਡ ਬਰਨਾਲਾ ਆਰੀਆ ਸਮਾਜ ਮੰਦਰ ਪਿੰਡ ਬਰਨਾਲਾ ਵਲੋਂ 49ਵਾ ਵਿਸ਼ਵ ਸ਼ਾਂਤੀ ਜਗ ਅਤੇ ਆਰੀਆ ਮਹਾਸਮੇਲਨ ਦੇ ਦੁਸਰੇ ਦਿਨ ਗਾਯਤਰੀ ਮਹਾਜਗ ਸਵਾਮੀ ਵੇਦ ਪ੍ਰਕਾਸ ਨੁਰਪੁਰ ਹਿਮਾਚਲ ਪ੍ਰਦੇਸ਼ ਨੇ ਬੜੀ ਸਰਧਾ ਨਾਲ ਜਗ ਕਰਵਾਇਆ ।ਸ਼ਰਧਾਲੂਆ ਨੇ ਹਵਨ ਜਗ ਵਿੱਚ ਆਹੁਤਿਆ ਪਾ ਕੇ ਵਿਸ਼ਵ ਸ਼ਾਂਤੀ ਦੀ ਕਾਮਨਾ ਕੀਤੀ।ਅਤੇ ਪਰਮ ਪਿਤਾ ਪਰਮਾਤਮਾ ਨੂੰ ਯਾਦ ਕੀਤਾ ਇਸ ਮੋਕੇ ਤੇ ਸਵਾਮੀ ਵੇਦ ਪ੍ਰਕਾਸ ਨੇ ਆਪਣੇ ਉਪਦੇਸ਼ ਵਿੱਚ ਕਿਹਾ ਕਿ ਭਾਰਤ ਵਿਚ ਹਵਨ ਜਗ ਕਰਨਾ ਪੁਰਾਣੀ ਪਰੰਪਰਾ ਹੈ ।ਇਸ ਨਾਲ ਸਾਡਾ ਜੀਵਨ ਸੁਗੰਧਿਤ ਅਤੇ ਸਫਲ ਹੋ ਜਾਂਦਾ ਹੈ ਇਸ ਵਿਸ਼ਵ ਸ਼ਾਂਤੀ ਜਗ ਦੀ ਪੂਰਣ ਆਹੁਤਿ 5ਨਵੰਬਰ ਐਤਵਾਰ ਨੂੰ ਹੋਵੇਗੀ ।ਇਸ ਮੌਕੇ ਤੇ ਗੁਰਦਾਸਪੁਰ ਤੋ ਪ੍ਰਸਿਧ ਆਰੀਆ ਸਮਾਜੀ ਪਰਿਵਾਰ ਸ੍ਰੀ ਮਤੀ ਸਿਕਸ਼ਾ ਸਰਮਾ ਅਤੇ ਸ੍ਰੀ ਅਮ੍ਰਿਤਪਾਲ ਜੀ ਬਤੌਰ ਮੁੱਖ ਜਜਮਾਨ ਹਾਜ਼ਰ ਹੋਏ ।ਇਸ ਮੌਕੇ ਤੇ ਆਰੀਆ ਸਮਾਜ ਬਰਨਾਲਾ ਦਾ ਪ੍ਰੈਸ ਸਕੱਤਰ ਸੁਸ਼ੀਲ ਕੁਮਾਰ,ਰਮੇਸ਼ ਚੰਦਰ,ਤਰਸੇਮ ਲਾਲ ਆਰੀਆ,ਡਾ ਪਰਮਜੀਤ,ਪਲਵਿੰਦਰ ਡੋਗਰਾ,ਸਵਿਤਾ ਡੋਗਰਾ,ਪੂਨਮ ਡੋਗਰਾ,ਸੋਨੀਆ ਗੁਲਸ਼ਨ,ਰਾਜ ਕੁਮਾਰੀ ਤੋ ਇਲਾਵਾ ਹੋਰ ਇਲਾਕਾ ਵਾਸੀ ਹਾਜ਼ਰ ਸਨ