3 ਸੂਬਿਆਂ ਵਿੱਚ ਭਾਜਪਾ ਦੀ ਹੋਈ ਇਤਿਹਾਸਕ ਜਿੱਤ ‘ਤੇ ਬਟਾਲਾ ਦੇ ਭਾਜਪਾ ਵਰਕਰਾਂ ਵਿੱਚ ਜਸ਼ਨ ਦਾ ਮਾਹੌਲ
ਜਿਲਾ ਪ੍ਰਧਾਨ ਹੀਰਾ ਵਾਲੀਆ ਨੇ ਭਾਜਪਾ ਵਰਕਰਾਂ ਨਾਲ ਬਟਾਲਾ ’ਚ ਆਤਿਸ਼ਬਾਜ਼ੀ ਚਲਾਈ ਅਤੇ ਲੱਡੂ ਵੰਡ ਕੇ ਮਨਾਈ ਖੁਸ਼ੀ
ਬਟਾਲਾ, 3 ਨਵੰਬਰ (ਸੁਖਨਾਮ ਸਿੰਘ ) – ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਵਲੋਂ 4 ਸੂਬਿਆਂ ਵਿੱਚ ਹੋਈਆਂ ਚੋਣਾਂ ਵਿੱਚੋਂ 3 ਸੂਬਿਆਂ ਵਿੱਚ ਪ੍ਰਚੰਡ ਬਹੁਮਤ ਮਿਲਣ ਨਾਲ ਭਾਜਪਾ ਵਰਕਰਾਂ ਵਿੱਚ ਜਸ਼ਨ ਦਾ ਮਾਹੌਲ ਹੈ ਅਤੇ ਇਸ ਜਿੱਤ ਨਾਲ ਭਾਜਪਾ ਵਰਕਰਾਂ ਦੇ ਹੌਸਲੇ ਹੋਰ ਬੁਲੰਦ ਹੋਏ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਜਿਲਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਵਲੋਂ ਭਾਜਪਾ ਬਟਾਲਾ ਦੇ ਦਫ਼ਤਰ ਵਿਖੇ ਭਾਜਪਾ ਆਗੂਆਂ ਅਤੇ ਵਰਕਰਾਂ ਨਾਲ ਆਤਿਸ਼ਬਾਜੀ ਚਲਾਈ ਅਤੇ ਲੱਡੂ ਵੰਡਣ ਦੌਰਾਨ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਕੀਤਾ। ਹੀਰਾ ਵਾਲੀਆ ਨੇ ਅੱਗੇ ਕਿਹਾ ਕਿ ਇਹ ਜਿੱਤ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਮਿਹਨਤੀ ਵਰਕਰਾਂ ਦੀ ਜਿੱਤ ਹੈ। ਹੀਰਾ ਵਾਲੀਆ ਨੇ ਕਿਹਾ ਕਿ ਮੱਧਪ੍ਰਦੇਸ਼, ਰਾਜਸਥਾਨ ਅਤੇ ਛਤੀਸਗੜ ਵਿੱਚ ਵੱਡੀ ਬਹੁਮਤ ਨਾਲ ਭਾਜਪਾ ਸਰਕਾਰ ਬਣੀ ਹੈ ਅਤੇ ਤੇਲੰਗਾਨਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਿਛਲੀ ਵਾਰ ਨਾਲੋਂ ਇਸ ਵਾਰ ਆਪਣਾ ਕੱਦ ਹੋਰ ਵਧਾਇਆ ਹੈ ਅਤੇ 2029 ਵਿੱਚ ਜੋ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਹੋਣਗੀਆਂ ਤੇਲੰਗਾਨਾ ਅੰਦਰ ਵੀ ਭਾਜਪਾ ਨਵਾਂ ਇਤਿਹਾਸ ਰਚਦੇ ਹੋਏ ਆਪਣੀ ਸਰਕਾਰ ਬਣਾਏਗੀ। ਹੀਰਾ ਵਾਲੀਆ ਨੇ ਅੱਗੇ ਕਿਹਾ ਕਿ 3 ਸੂਬਿਆਂ ਦੀ ਇਤਿਹਾਸਕ ਜਿੱਤ ਨੇ 2024 ਦੀਆਂ ਲੋਕ ਸਭਾ ਚੋਣਾਂ ਦੀ ਨੀਂਹ ਰੱਖ ਦਿੱਤੀ ਹੈ ਅਤੇ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਕੇਂਦਰ ਵਿੱਚ ਇਕ ਵਾਰ ਫਿਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਗਵਾਈ ਹੇਠ ਭਾਜਪਾ ਦੀ ਸਰਕਾਰ ਬਣਨੀ ਤੈਅ ਹੈ। ਹੀਰਾ ਵਾਲੀਆ ਨੇ ਅੱਜ ਦੀ ਜਿੱਤ ’ਤੇ ਸਮੁੱਚੀ ਭਾਜਪਾ ਲੀਡਰਸ਼ਿਪ ਅਤੇ ਵਰਕਰਾਂ ਨੂੰ ਵਧਾਈ ਦਿੱਤੀ ਅਤੇ 2024 ਦੀਆਂ ਲੋਕ ਸਭਾ ਚੋਣਾਂ ਲਈ ਹੁਣ ਤੋਂ ਕਮਰ ਕੱਸਣ ਲਈ ਕਿਹਾ। ਇਸ ਮੌਕੇ ’ਤੇ ਭਾਜਪਾ ਜਿਲ੍ਹਾ ਉਪ ਪ੍ਰਧਾਨ ਸੁਰੇਸ਼ ਮਹਾਜਨ, ਸ਼ਕਤੀ ਸ਼ਰਮਾਂ, ਸੀਨੀਅਰ ਭਾਜਪਾ ਭੂਸ਼ਨ ਬਜਾਜ, ਜਿਲ੍ਹਾ ਸਕੱਤਰ ਅਮਨ ਖੀਵਾ, ਬਾਵਨੀ ਸਾਨਨ, ਜਿਲ੍ਹਾ ਓ, ਬੀ,ਸੀ ਮੋਰਚਾ ਪ੍ਰਧਾਨ ਰਕੇਸ਼ ਠੇਕੇਦਾਰ, ਰੋਹਿਤ ਸ਼ੈਲੀ,ਸਹਿਰੀ ਮੰਡਲ ਪ੍ਰਧਾਨ ਪੰਕਜ ਸ਼ਰਮਾ, ਸਿਵਲ ਲਾਈਨ ਮੰਡਲ ਉਮਰਪੁਰਾ ਪ੍ਰਧਾਨ ਅਮਨਦੀਪ ਸਿੰਘ, ਦਿਹਾਤੀ ਮੰਡਲ ਦੀਵਾਨੀਵਾਲ ਪ੍ਰਧਾਨ ਗੁਰਦੀਪ ਸਿੰਘ, ਡਾ ਧਰਮਿੰਦਰ ਪ੍ਰਧਾਨ ਮੈਡੀਕਲ ਸੈਲ,ਸ਼੍ਰੀਕਾਂਤ ਸ਼ਰਮਾਂ, ਰਾਧਾ ਰਾਣੀ, ਕੰਚਨ ਚੌਹਾਨ, ਅਨੀਲ ਭੱਟੀ, ਸ਼ਮੀ ਭੱਟੀ, ਹਰੀਸ਼ ਮਹਾਜਨ, ਅਮਿਤ ਚੀਮਾ, ਕੇਵਲ ਕ੍ਰਿਸ਼ਣ, ਰਾਜੂ, ਅਸ਼ਵਨੀ, ਜੱਸਾ, ਸੁਰਿੰਦਰ ਸ਼ਰਮਾ, ਮਨੋਜ ਨਈਅਰ ਅਤੇ ਭਾਜਪਾ ਵਰਕਰ ਵੱਡੀ ਗਿਣਤੀ ਵਿਚ ਹਾਜਰ ਸਨ।