ਭਾਜਪਾ ਜਿਲ੍ਹਾ ਪ੍ਰਧਾਨ ਹੀਰਾ ਵਾਲੀਆਂ ਵੱਲੋ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ
ਬਟਾਲਾ,12 ਦਸੰਬਰ (ਸੁਖਨਾਮ ਸਿੰਘ ਅਖਿਲ ਮਲਹੋਤਰਾ)ਭਾਰਤੀ ਜਨਤਾ ਪਾਰਟੀ ਜਿਲਾ ਬਟਾਲਾ ਦੇ ਦਫਤਰ ਵਿਖੇ ਅੱਜ ਭਾਜਪਾ ਜਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਨੇ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਹੋਰ ਮਜ਼ਬੂਤ ਬਣਾਉਣ ਲਈ ਕੁੱਝ ਬਦਲ ਕਰਦੇ ਹੋਏ ਪਾਰਟੀ ਹਾਈ ਕਮਾਂਡ ਨਾਲ ਸਲਾਹ ਤੋਂ ਬਾਅਦ ਕੁਝ ਨਵੀਆਂ ਨਿਯੁਕਤੀਆਂ ਜਿਲ੍ਹਾ ਮੋਰਚਾ ਪ੍ਰਧਾਨਾਂ ਦੀਆਂ ਕੀਤੀਆਂ ਗਈਆਂ । ਇਨਾ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਜਿਲਾ ਪ੍ਰਧਾਨ ਹੀਰਾ ਵਾਲੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਅੱਗੇ ਬੋਲਦਿਆ ਭਾਜਪਾ ਜਿਲਾ ਪ੍ਰਧਾਨ ਹੀਰਾ ਵਾਲੀਆ ਨੇ ਕਿਹਾ ਕਿ ਮਹਿਲਾਂ ਮੋਰਚਾ ਜਿਲ੍ਹਾ ਪ੍ਰਧਾਨ ਰਾਧਾ ਰਾਣੀ, ਜਿਲ੍ਹਾ ਉ. ਬੀ. ਸੀ ਮੋਰਚਾ ਪ੍ਰਧਾਨ ਮੁਨੀਸ਼ ਕੁਮਾਰ ਅਤੇ ਜਿਲ੍ਹਾ ਯੂਵਾ ਮੋਰਚਾ ਪ੍ਰਧਾਨ ਡਿੰਪਲ ਮਹਾਜਨ ਨੂੰ ਭਾਰਤੀ ਜਨਤਾ ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਿਯੁਕਤ ਕੀਤਾ ਗਿਆ ਹੈ।ਭਾਜਪਾ ਜਿਲ੍ਹਾ ਪ੍ਰਧਾਨ ਹੀਰਾ ਵਾਲੀਆਂ ਨੇ ਨਵ ਨਿਯੁਕਤ ਪ੍ਰਧਾਨਾਂ ਨੂੰ ਪਾਰਟੀ ਵੱਲੋ ਮਿਲੀ ਨਵੀ ਜੁੰਮੇਵਾਰੀ ਮਿਲਨ ਤੇ ਵਧਾਈ ਦਿੰਦੇ ਹੋਏ ਪਾਰਟੀ ਨੂੰ ਜਮੀਨੀ ਪੱਧਰ ਤੇ ਹੋਰ ਮਜ਼ਬੂਤ ਬਣਾਉਣ ਲਈ ਪਾਰਟੀ ਵਿੱਚ ਵੱਧ ਚੜ੍ਹ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਦੀ ਤਿਆਰੀ ਵਿੱਚ ਜੁੱਟ ਜਾਣ ਲਈ ਕਿਹਾ। ਨਵ ਨਿਯੁਕਤ ਜਿਲ੍ਹਾ ਮੋਰਚਾ ਪ੍ਰਧਾਨਾਂ ਨੇ ਜਿਲ੍ਹਾ ਪ੍ਰਧਾਨ ਹੀਰਾ ਵਾਲੀਆਂ ਅਤੇ ਭਾਜਪਾ ਪਾਰਟੀ ਹਾਈ ਕਮਾਂਡ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਨਾਲ ਕੰਮ ਕਰਾਂਗੇ ਅਤੇ ਦਿੱਤੀਆਂ ਜੁੰਮੇਵਾਰੀਆਂ ਲਈ ਧੰਨਵਾਦ ਕੀਤਾ। ਇਸ ਮੌਕੇ ਤੇ ਭਾਜਪਾ ਦੀ ਜਿਲ੍ਹਾ ਟੀਮ, ਮੰਡਲ ਪ੍ਰਧਾਨ ਮੰਡਲਾਂ ਦੀਆਂ ਟੀਮਾਂ ਮੋਰਚਿਆਂ ਦੀਆਂ ਟੀਮਾਂ ਅਤੇ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਅਤੇ ਨੌਜਵਾਨ ਹਾਜਰ ਸਨ।