ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ

3ਜਨਵਰੀ 2024
ਗੁਰਦਾਸਪੁਰ ਸੂਸ਼ੀਲ ਬਰਨਾਲਾ-:
ਪਿੰਡ ਗੰਜਾ ਤੋਂ ਇਲਾਕੇ ਭਰ ਵਿਚ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਗਤਕਾ ਪਾਰਟੀਆਂ ਸ਼ਬਦ ਚੌਕੀ ਜਥਿਆਂ, ਕਵੀਸ਼ਰੀ ਜਥਿਆਂ ਅਤੇ ਸੰਗਤਾਂ ਨੇ ਹਾਜ਼ਰੀ ਭਰੀ। ਇਹ ਨਗਰ ਕੀਰਤਨ ਪਿੰਡ ਗੰਜਾ ਤੋਂ ਬਹਿਲੋਲਪੁਰ ਨਵਾਂ ਪਿੰਡ ਕਠਿਆਲੀ ਵਾਹਲਾ ਨੀਵਾਂ ਧਕਾਲਾ ਸੁਲਤਾਨੀ ਖੁਥਾ ਮੋੜ ਬਾਊਪੁਰ ਜੱਟਾਂ ਤੋਂ ਅੱਡਾ ਗਾਹਲੜੀ ਖੁਥੀ ਮੋੜ ਬੁਗਨਾ ਮੌੜ ਸ਼ਿਵ ਸ਼ਕਤੀ ਸ਼ੈਲਰ ਜੀਵਨਚਕ ਮੌੜ ਪਿੰਡ ਗੰਜੀ ਤੋਂ ਗੰਜਾ ਵਿਖੇ ਸਮਾਪਤ ਹੋਇਆ। ਅਗਲੇ ਦਿਨ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿਚ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਐਡੀਸ਼ਨਲ ਹੈੱਡ ਗ੍ਰੰਥੀ ,ਜਥੇਦਾਰ ਸੁਰਜੀਤ ਸਿੰਘ ਤੁਗਲਵਾਲ ਮੈਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗਿਆਨੀ ਜੋਗਾ ਸਿੰਘ ਭਾਗੋਵਾਲ ਕਵੀਸ਼ਰੀ ਜਥਾ, ਗਿਆਨੀ ਭਗਤ ਸਿੰਘ ਭਿੱਟੇਵੱਡ ਕਵੀਸ਼ਰੀ ਜਥਾ ,ਭਾਈ ਜਸਵਿੰਦਰ ਸਿੰਘ ਔਜਲਾ ਕੀਰਤਨ ਜਥਾ ਅਤੇ ਪ੍ਰਚਾਰਕ ਭਾਈ ਬਟਨਾਮ ਸਿੰਘ ਨੇ ਸਿੱਖ ਸੰਗਤਾਂ ਨੂੰ ਸਾਹਿਬਜ਼ਾਦਿਆਂ ਦੇ ਸ਼ਹੀਦੀ ਇਤਿਹਾਸ ਤੋਂ ਜਾਣੂ ਕਰਵਾਇਆ। ਵਖ ਵਖ ਸਕੂਲਾਂ ਤੋਂ ਪਹੁੰਚੇ ਬਚਿਆਂ ਦੀਆਂ ਪ੍ਰਤੀਯੋਗਤਾਵਾਂ ਵੀ ਕਰਵਾਈਆਂ ਗਈਆਂ। ਦਸਤਾਰ ਮੁਕਾਬਲੇ, ਕਵਿਤਾ ਮੁਕਾਬਲੇ, ਭਾਸ਼ਣ ਮੁਕਾਬਲੇ ਪੰਜਾਬ ਸੁੰਦਰ ਲਿਖਾਈ ਮੁਕਾਬਲੇ ਅਤੇ ਪ੍ਰਸ਼ਨ ਉੱਤਰੀ ਮੁਕਾਬਲੇ। ਵਖ ਵਖ ਪੁਜੀਸ਼ਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਕੈਸ਼ ਇਨਾਮ ਦਿੱਤੇ ਗਏ। ਪ੍ਰੋਗਰਾਮ ਦੇ ਪ੍ਰਬੰਧਕ ਭਾਈ ਗੁਰਨਾਮ ਸਿੰਘ ਨੇ ਦੱਸਿਆ ਇਹਨਾਂ ਸਮਾਗਮਾਂ ਦਾ ਮੁੱਖ ਮਨੋਰਥ ਨੌਜਵਾਨ ਪੀੜ੍ਹੀ ਵਿਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜਜ਼ਬਾ ਭਰਨਾ ਹੈ ਤਾਂ ਕਿ ਇਤਿਹਾਸ ਤੋਂ ਪ੍ਰੇਰਿਤ ਹੋ ਕੇ ਆਪਣੇ ਵਿਰਸੇ ਨਾਲ ਜੁੜਨ। ਇਸ ਮੌਕੇ ਪਹੁੰਚੀਆਂ ਸੰਗਤਾਂ ਲਈ ਲੰਗਰ ਦਾ ਆਯੋਜਨ ਵੀ ਕੀਤਾ ਗਿਆ।














