ਬਟਾਲਾ ਸ਼ਹਿਰ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ
ਬਟਾਲਾ ਸ਼ਹਿਰ ਦੇ ਵਾਰਡ ਨੰਬਰ 32 ਦੇ ਵਿੱਚ ਸੇਖੜੀਆਂ ਮਹੱਲਾਂ ਸ਼ਿਵ ਮੰਦਰ ਦੇ ਵਿੱਚ ਯੋਧਿਆ ਤੋਂ ਆਏ ਰਾਮ ਕਲਸ਼ ਰੱਖਿਆ ਗਿਆ। ਜਿਸ ਨੂੰ ਵੇਖਦਿਆਂ ਹੋਇਆ ਮਹੱਲਿਆਂ ਨਿਵਾਸੀਆਂ ਦੇ ਵਿੱਚ ਖੁਸ਼ੀ ਪਾਈ ਗਈ ਅਤੇ ਅੱਜ ਮਹੱਲਾ ਨਿਵਾਸੀਆਂ ਇਕੱਠੇ ਹੋ ਕੇ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਤ ਕਰਾਇਆ ਗਿਆ। ਜਿਸ ਤਰ੍ਹਾਂ 22 ਜਨਵਰੀ ਦਿਨ ਅਯੋਧਿਆ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੇਗੀ ਉਸੀ ਤਰਾਂ ਬਟਾਲਾ ਸ਼ਹਿਰ ਦੇ ਵਿੱਚ ਵੀ ਮਿਲ ਕੇ ਦਿਵਾਲੀ ਵਾਂਗੂ ਤਿਹਾਰ ਮਨਾਇਆ ਜਾਵੇਗਾ ਮਹੱਲਾ ਨਿਵਾਸੀਆਂ ਇਕੱਠੇ ਹੋ ਕੇ ਘਰ ਘਰ ਜਾ ਕੇ ਸ੍ਰੀ ਰਾਮ ਪ੍ਰਭੂ ਜੀ ਦੇ ਅਕਸ਼ਤ ਵੰਡੇ ਗਏ ਅਤੇ ਅਜੋਦਾ ਪਹੁੰਚਣ ਦਾ ਨਿਓਤਾ ਦਿੱਤੇ ਗਏ ਇਸਦੇ ਵਿੱਚ ਕੋਈ ਛੋਟਾ ਕੋਈ ਵੱਡਾ ਨਹੀਂ ਬੱਚਿਆਂ ਤੱਕ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਲੋਕਾਂ ਦਾ ਕਹਿਣਾ ਸੀ ਕਿ ਸਾਨੂੰ ਬੜੀ ਖੁਸ਼ੀ ਹੈ ਇਹ ਉਪਰਾਲਾ ਕੇਂਦਰ ਪੀਐਮ ਮੋਦੀ ਵੱਲੋਂ ਕੀਤਾ ਗਿਆ ਹੈ ਅਸੀਂ ਹਰ ਸਾਲ ਤਾਂ ਦਿਵਾਲੀ ਤਾਂ ਮਨਾਉਂਦੇ ਹਾਂ। ਪਰ ਇਹ ਤਿਉਹਾਰ ਦਿਵਾਲੀ ਨਾਲੋਂ ਜ਼ਿਆਦਾ ਖੁਸ਼ੀ ਨਾਲ ਮਨਾਇਆ ਜਾਵੇਗਾ। ਮਹੱਲਾ ਨਿਵਾਸੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਦਿਨ ਨੂੰ ਆਪਣੇ ਘਰ ਦੇ ਵਿੱਚ ਮੋਮਬਤੀਆਂ ਅਤੇ ਲਾਈਟਾਂ ਲਗਾ ਕੇ ਜੱਗ ਮੱਗ ਕਰ ਦਿੱਤਾ ਜਾਵੇ। ਪਤਾ ਲੱਗ ਜਾਵੇ ਸ਼੍ਰੀ ਰਾਮ ਚੰਦਰ ਜੀ ਇਸ ਧਰਤੀ ਉੱਤੇ ਫਿਰ ਵਾਪਸ ਆ ਗਏ ਹਨ।