ਅਣ-ਏਡਿਡ ਸਟਾਫ ਫਰੰਟ ਪੰਜਾਬ ਜਿਲਾ ਗੁਰਦਾਸਪੁਰ ਦੇ ਸੈਂਕੜੇ ਅਧਿਆਪਕਾਂ ਨੇ ਲਿਆ ਸੰਗਰੂਰ ਚ ਰੈਲੀ ਚ ਹਿੱਸਾ
ਸੂਸ਼ੀਲ ਬਰਨਾਲਾ
ਗੁਰਦਾਸਪੁਰ –
ਅੱਜ ਅਣ-ਏਡਿਡ ਸਟਾਫ ਫਰੰਟ ਪੰਜਾਬ ਵੱਲੋਂ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਗਈ ਜਿਸ ਵਿੱਚ ਜਿਲਾ ਗੁਰਦਾਸਪੁਰ ਦੇ ਸਮੂਹ ਏਡਿਡ ਸਕੂਲਾਂ ਵਿੱਚ ਕੰਮ ਕਰਦੇ ਸੈਂਕੜੇ ਅਣ- ਏਡਿਡ ਅਧਿਆਪਕਾਂ ਨੇ ਹਿੱਸਾ ਲਿਆ ਜਿਸ ਵਿੱਚ ਸੂਬਾ ਪ੍ਰਧਾਨ ਨਿਰਭੈ ਸਿੰਘ ਤੇ ਸੀਨੀ : ਮੀਤ ਪ੍ਰਧਾਨ ਸੁਖਚੈਨ ਸਿੰਘ ਨੇ ਸੰਬੋਧਨ ਕਰਦੇ ਕਿਹਾ ਕਿ ਪੰਜਾਬ ਸਰਕਾਰ ਡੰਗ ਟਪਾਉ ਨੀਤੀ ਤਹਿਤ ਕੰਮ ਕਰ ਰਹੀ ਹੈ । ਉਨਾ ਕਿਹਾ ਸਾਡੀਆਂ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਨਾਲ ਤਿੰਨ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਉਸ ਦਾ ਕੋਈ ਨਤੀਜਾ ਨਹੀਂ ਨਿਕਲਿਆ । 31 ਜਨਵਰੀ 2024 ਨੂੰ ਸਬ- ਕਮੇਟੀ ਨਾਲ ਚੰਡੀਗੜ੍ਹ ਮਿਨੀ ਸਕਤਰੇਤ ਵਿਖੇ ਹੋਈ ਮੀਟਿੰਗ ਵਿੱਚ ਕਮੇਟੀ ਨੇ ਭਰੋਸਾ ਦਿੱਤਾ ਸੀ ਕਿ ਜਲਦ ਹੀ ਆਪ ਦੀਆਂ ਮੰਗਾਂ ਨੂੰ ਹਲ ਕੀਤਾ ਜਾਵੇਗਾ ਤੇ ਸਬ – ਕਮੇਟੀ ਵੱਲੋਂ ਡੀ ਪੀ ਆਈ ਦਫਤਰ ਨੂੰ ਅਣ- ਏਡਿਡ ਅਧਿਆਪਕਾਂ ਦਾ ਰਿਕਾਰਡ ਸਕੂਲਾਂ ਤੋਂ ਮੰਗਵਾਉਣ ਤੇ ਜਲਦੀ ਹੀ ਦੁਬਾਰਾ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਸੀ । ਮਗਰ ਡੇਢ ਮਹੀਨਾ ਬੀਤ ਜਾਣ ਤੇ ਸਰਕਾਰ ਵੱਲੋਂ ਕੋਈ ਮੀਟਿੰਗ ਲਈ ਸੱਦਾ ਪੱਤਰ ਨਹੀਂ ਮਿਲਿਆ ਜਿਸ ਕਾਰਨ ਮਜਬੂਰ ਹੋ ਕੇ ਅੱਜ ਇਹ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਵੱਡੀ ਗਿਣਤੀ ਵਿੱਚ ਪਹੁੰਚੇ ਸਾਰੇ ਜਿਲਿਆਂ ਤੋਂ ਅਣ-ਏਡਿਡ ਅਧਿਆਪਕਾਂ ਵੱਲੋਂ ਵਿਸ਼ਾਲ ਰੋਸ ਮਾਰਚ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਮਗਰ ਪੁਲਿਸ ਵੱਲੋਂ ਰਸਤੇ ਵਿੱਚ ਬੈਰੀਕੇਡ ਲਗਾ ਕੇ ਰਸਤਾ ਬੰਦ ਕੀਤਾ ਗਿਆ ਜਿਸ ਕਾਰਨ ਰੋਸ ਵਿੱਚ ਆਏ ਅਣ-ਏਡਿਡ ਅਧਿਆਪਕਾਂ ਨੇ ਸੜਕ ਉਪਰ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਕੋਠੀ ਵਲ ਵਧਨ ਨੂੰ ਲੈ ਕੇ ਪੁਲਿਸ ਅਤੇ ਅਧਿਆਪਕਾਂ ਵਿੱਚ ਧੱਕਾ ਮੁੱਕੀ ਵੀ ਹੋਈ ਪੁਲਿਸ ਨੇ ਪ੍ਰਸ਼ਾਸਨ ਨਾਲ ਗੱਲ ਕਰਵਾ ਕੇ ਯੂਨੀਅਨ ਨੂੰ 14 ਮਾਰਚ ਦਾ ਸਬ- ਕਮੇਟੀ ਨਾਲ ਮੀਟਿੰਗ ਲਈ ਸਮਾਂ ਦਿੱਤਾ ਗਿਆ ਜਿਸ ਨਾਲ ਅਧਿਆਪਕਾਂ ਨੇ ਧਰਨਾ ਖਤਮ ਕਰਦੇ ਹੋਏ ਚਤਾਵਨੀ ਦਿੱਤੀ ਕਿ ਜੇਕਰ ਸਬ- ਕਮੇਟੀ ਵੱਲੋਂ ਮੀਟਿੰਗ ਨੂੰ ਅੱਗੇ ਜਾਂ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਇਸ ਮੌਕੇ ਗੁਰਦਾਸਪੁਰ ਤੋਂ ਬਲਵਿੰਦਰ ਸਿੰਘ ,ਸੁਖਚੈਨ ਸਿੰਘ ,ਵਿਸ਼ਾਲ ਮਹਾਜਨ ,ਵਿਕਰਮ ਸ਼ਰਮਾ ,ਨਵਨੀਤ ਕੁਮਾਰ ,ਬਲਵਿੰਦਰ ਕੁਮਾਰ ,ਮਨੀਸ਼ ਕੁਮਾਰ, ਸੁਖਦੇਵ ਸਿੰਘ , ਪਰਮਿੰਦਰ ਕੋਰ , ਜੋਤੀ ਬਾਲਾ , ਗੋਤਮੀ , ਸੁਨੀਤਾ ,ਜਤਿੰਦਰ , ਨਿਰਮਲ ਸਿੰਘ , ਨਵਨੀਤ ਕੋਰ , ਹਰਪ੍ਰੀਤ ਕੋਰ , ਪ੍ਰਭਜੋਤ , ਸੁਖਵਿੰਦਰ ਕੋਰ , ਮਨਵੀਨ ਕੋਰ , ਕਿਰਨ ਸ਼ਰਮਾ , ਕਿਰਨਬੀਰ ਕੋਰ , ਗੁਰਪ੍ਰੀਤ ਕੋਰ , ਰਮਾ ਦੇਵੀ , ਰਾਜਵਿੰਦਰ ਕੋਰ , ਆਦਿ ਸਾਮਿਲ ਹੋਏ ।