ਸਾਨੂੰ ਭਗਵਾਨ ਭੋਲੇ ਨਾਥ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਕੇ ਹਮੇਸ਼ਾ ਸੱਚ ਦੇ ਰਾਹ ’ਤੇ ਚੱਲਾ ਚਾਹੀਦਾ ਹੈ : ਜਤਿੰਦਰ ਜੀਤੂ
ਨਿਊ ਸ਼ਿਵ ਸਭਾ ਬਟਾਲਾ ਵੱਲੋਂ ਮਹਾਸ਼ਿਵਰਾਤਰੀ ਨੂੰ ਸਮਰਪਿਤ 19ਵਾਂ ਸਵਿ ਵਿਵਾਹ ਬੜੀ ਧੂਮਧਾਮ ਨਾਲ ਕਰਵਾਇਆ ਗਿਆ
ਬਟਾਲਾ, 11 ਮਾਰਚ (ਸੁਖਨਾਮ ਸਿੰਘ ਦੀਪਕ ਕੁਮਾਰ) : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹਾਸ਼ਿਵਰਾਤਰੀ ਨੂੰ ਸਮਰਪਿਤ 19ਵੇਂ ਸ਼ਿਵ ਵਿਵਾਹ ਦਾ ਆਯੋਜਨ ਕੋਟ ਕੁਲਜਸ ਰਾਏ ਨਜ਼ਦੀਕ ਡੀ.ਐੱਸ.ਪੀ ਕੋਠੀ ਬਟਾਲਾ ’ਚ ਧੂਮਧਾਮ ਨਾਲ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ’ਚ ਸੰਗਤਾਂ ਨੇ ਸ਼ਿਰਕਤ ਕਰਕੇ ਭਗਵਾਨ ਭੋਲੇ ਨਾਥ ਜੀ ਦਾ ਆਸ਼ੀਵਾਦ ਪ੍ਰਾਪਤ ਕੀਤਾ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਬਟਾਲਾ ਦੇ ਇੰਚਾਰਜ ਨਰੇਸ ਮਹਾਜਨ, ਮੇਅਰ ਸੁਖਦੀਪ ਸਿੰਘ ਤੇਜਾ, ਵਿਧਾਇਕ ਸੈਰੀ ਕਲਸੀ ਦੇ ਭਰਾ ਅੰਮਿ੍ਰਤ ਕਲਸੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਵਿਸੇਸ ਤੌਰ ‘ਤੇ ਸ੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਜਿਲ੍ਹਾ ਪ੍ਰਧਾਨ ਗੀਤਾ ਸਰਮਾ, ਜਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਗੌਤਮ ਸੇਠ ਗੁੱਡੂ, ਨਰੇਸ਼ ਸੇਠੀ, ਰੋਬੀ ਵਾਲੀਆ, ਵਿਨੇ ਮਹਾਜਨ, ਹਨੀ ਮਿੱਤਲ, ਰਾਜਾ ਗੁਰਬਖਸ਼ ਸਿੰਘ, ਦਵਿੰਦਰ ਸਿੰਘ ਨੇ ਸ਼ਿਰਕਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਬੰਟੀ ਸੰਗੋਤਰਾ ਅਤੇ ਹੈਪੀ ਸੰਗੋਤਰਾ ਨੇ ਦੱਸਿਆ ਕਿ ਹਰ ਸਾਲ ਉਨ੍ਹਾਂ ਦੀ ਸਭਾ ਵਲੋਂ ਮਹਾਸ਼ਿਵਰਾਤਰੀ ਦੇ ਪਵਿੱਤਰ ਮੌਕੇ ’ਤੇ ਸ਼ਿਵ ਵਿਵਾਹ ਦਾ ਆਯੋਜਨ ਕੀਤਾ ਜਾਂਦਾ ਹੈ। ਉ੍ਹਨਾਂ ਕਿਹਾ ਕਿ ਇਸ ਵੀ ਵੀ ਉਨ੍ਹਾਂ ਦੀ ਸਭਾ ਵਲੋਂ 19ਵੇਂ ਸ਼ਿਵ ਵਿਵਾਹ ਦਾ ਆਯੋਜਨ ਬਹੁਤ ਹੀ ਧੂਮਧਾਮ ਨਾਲ ਕੀਤਾ ਗਿਆ ਹੈ, ਜਿਸ ਵਿਚ ਵੱਡੀ ਗਿਣਤੀ ’ਚ ਸ਼ਹਿਰ ਵਾਸੀਆਂ ਅਤੇ ਜਨਗਮ ਜੋਗੀਆਂ ਨੇ ਸ਼ਿਰਕਤ ਕਰਕੇ ਭਗਵਾਨ ਭੋਲੇ ਨਾਥ ਜੀ ਦੀ ਪੂਜਾ ਅਰਚਨਾ ਕੀਤੀ ਅਤੇ ਭੋਲੇ ਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪ੍ਰਸਿੱਧ ਭਜਨ ਗਾਇਕਾ ਸੁਲਤਾਨਾ ਨੂਰਾ ਅਤੇ ਸਾਜਨ ਪ੍ਰਦੇਸੀ ਨੇ ਭਗਵਾਨ ਭੋਲੇ ਨਾਥ ਜੀ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸਾਰਾ ਦਿਨ ਲੰਗਰ ਭੰਡਾਰਾ ਚੱਲਦਾ ਰਿਹਾ ਅਤੇ ਸਾਰਾ ਵਾਤਾਵਰਨ ਭਗਵਾਨ ਭੋਲੇ ਨਾਥ ਜੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਜੋਗੀ ਨਾਥ ਸਭਾ ਦੇ ਪ੍ਰਧਾਨ ਅਤੇ ਮਿਊਜਿਕ ਡਾਇਰੈਕਟਰ ਜਤਿੰਦਰ ਜੀਤੂ ਨੇ ਕਿਹਾ ਕਿ ਉਨ੍ਹਾਂ ਵਲੋਂ ਇਸ ਧਾਰਮਿਕ ਪ੍ਰੋਗਰਾਮ ’ਚ ਸ਼ਾਮਲ ਹੋ ਕੇ ਭਗਵਾਨ ਭੋਲੇ ਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਹੈ। ਜਤਿੰਦਰ ਜੀਤੂ ਨੇ ਕਿਹਾ ਕਿ ਕਿ ਭਗਵਾਨ ਭੋਲੇ ਨਾਥ ਜੀ ਦੀ ਸੱਚੇ ਮਨ ਨਾਲ ਭਗਤੀ ਕਰਨ ਨਾਲ ਸਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਭਗਵਾਨ ਭੋਲੇ ਨਾਥ ਆਪਣੇ ਭਗਤਾਂ ’ਤੇ ਹਮੇਸ਼ਾ ਆਪਣੀ ਿਪਾ ਬਣਾਏ ਰੱਖਦੇ ਹਨ। ਜਤਿੰਦਰ ਜੀਤੂ ਨੇ ਕਿਹਾ ਕਿ ਸਾਨੂੰ ਭਗਵਾਨ ਭੋਲੇ ਨਾਥ ਜੀ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਹਮੇਸ਼ਾ ਸੱਚ ਦੇ ਮਾਰਗ ’ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ੰਭਵਿੱਖ ’ਚ ਵੀ ਸਭਾ ਵਲੋਂ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ’ਚ ਸਹਿਯੋਗ ਦਿੱਤਾ ਜਾਵੇਗਾ ਅਤੇ ਧਾਰਮਿਕ ਪ੍ਰੋਗਰਾਮਾਂ ’ਚ ਵੱਧ ਚੜ੍ਹ ਕੇ ਭਾਗ ਲਿਆ ਜਾਵੇਗਾ। ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਸਭਾ ਦੇ ਅਹੁਦੇਦਾਰਾਂ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੀਤ ਪ੍ਰਧਾਨ ਯੋਗੇਸ ਮਹਿਤਾ, ਖਜਾਨਚੀ ਅਸਵਨੀ ਸਰਮਾ, ਮਾਣਕਾ, ਰਾਜੀਵ ਮਹਿਤਾ, ਵਰੁਣ, ਅਜੈ ਸੰਗੋਤਰਾ, ਰਾਜੂ ਸੰਗੋਤਰਾ, ਨਿਤਿਨ, ਗੌਰਵ ਵਿੱਗ, ਅਰੁਣ ਵਿੱਗ, ਸੰਦੀਪ ਵਿੱਗ, ਮਨੀਸ ਮਹਿਤਾ, ਕਰਨ ਸੰਗੋਤਰਾ, ਗੌਤਮ ਸੰਗੋਤਰਾ, ਅਨਿਲ ਕੁਮਾਰ, ਬੰਟੀ ਮਹਿਰਾ, ਗਗਨ ਸ਼ਰਮਾ ਆਦਿ ਹਾਜਰ ਸਨ।