ਮਹਾਂਰਿਸ਼ੀ ਸਵਾਮੀ ਦਿਆਨੰਦ ਸਰਸਵਤੀ ਜੀ ਦਾ ਜਨਮ ਦਿਵਸ ਅਤੇ ਰਿਸ਼ੀ ਬੋਧ ਉਤਸਵ ਸਰਧਾ ਅਤੇ ਧੁਮ ਧਾਮ ਨਾਲ ਮਨਾਇਆ
8ਮਾਰਚ 2024
ਸੂਸ਼ੀਲ ਬਰਨਾਲਾ ਗੁਰਦਾਸਪੁਰ
ਗੁਰਦਾਸਪੁਰ ਤੋ ਤਿੰਨ ਕਿਲੋਮੀਟਰ ਦੁਰੀ ਤੇ ਸਥਿਤ ਆਰੀਆ ਸਮਾਜ ਮੰਦਰ ਪਿੰਡ ਬਰਨਾਲਾ ਵਲੋਂ ਠਾਕੁਰ ਯਸਪਾਲ ਸਿੰਘ ਦੀ ਪ੍ਰਧਾਨਗੀ ਹੇਠ ਮਹਾਰਿਸ਼ੀ ਸੁਆਮੀ ਦਯਾਨੰਦ ਸਰਸਵਤੀ ਜੀ ਦਾ ਜਨਮ ਦਿਨ ਅਤੇ ਰਿਸ਼ੀ ਬੋਧ ਉਤਸਵ ਬੜੀ ਧੁੰਮ ਧਾਮ ਨਾਲ ਮਨਾਇਆ ਗਿਆ ਇਸ ਪਵਿੱਤਰ ਮੋਕੇ ਤੇ ਆਰੀਆ ਸਮਾਜ ਪਰੋਹਿਤ ਹਿਤੇਸ਼ ਸਾਸ਼ਤਰੀ ਵਲੋਂ ਗਾਇਤਰੀ ਮਹਾਯੱਗ ਕਰਵਾਇਆ ਗਿਆ ।ਸਰਧਾਲੂਆਂ ਨੇ ਬੜੀ ਸਰਧਾ ਨਾਲ ਹਵਨ ਜਗ ਵਿੱਚ ਆਹੁਤਿਆ ਪਾ ਕੇ ਸਵਾਮੀ ਜੀ ਵਲੋਂ ਦਿਖਾਏ ਮਾਰਗ ਤੇ ਚਲਨ ਦਾ ਪ੍ਰਣ ਲਿਆ ਮੁੱਖ ਮਹਿਮਾਨ ਗੁਰਦਿੱਤ ਸਿੰਘ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਵਾਮੀ ਜੀ ਦੇਸ਼ ਵਿੱਚ ਵਿਆਪਤ ਪਖੰਡਵਾਦ ਅਤੇ ਸਮਾਜਿਕ ਕਰੁਤੀਆ ਦੂਰ ਕਰਨ ਦੇ ਨਾਲ ਨਾਲ ਦੇਸ਼ ਦੀ ਅਜ਼ਾਦੀ ਵਿੱਚ ਵੀ ਬਹੁਤ ਵੱਡਾ ਹਿੱਸਾ ਪਾਇਆ ਉਨ੍ਹਾਂ ਵਲੋਂ ਸਥਾਪਿਤ ਆਰੀਆ ਸਮਾਜ ਰੂਪੀ ਅੰਦੋਲਨ ਤੋਂ ਪ੍ਰੇਰਨਾ ਲੈ ਕੇ ਪੰਡਿਤ ਰਾਮ ਪ੍ਰਸ਼ਾਦ ਬਿਸਮਿਲ ਚੰਦਰ ਸ਼ੇਖਰ ਅਜ਼ਾਦ ਭਗਤ ਸਿੰਘ ਲਾਜਪਤ ਰਾਏ ਵਰਗੇ ਅਨੇਕਾਂ ਦੇਸ਼ਭਗਤਾਂ ਨੇ ਆਪਣੇ ਜੀਵਨ ਦੀ ਆਹੁਤੀ ਦੇਖੇ ਦੇਸ਼ ਨੂੰ ਅਜਾਦ ਕਰਵਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਇਸ ਮੋਕੇ ਤੇ ਮੰਤਰੀ ਤਰਸੇਮ ਲਾਲ ਆਰੀਆ,ਪ੍ਰੈਸ ਸਕੱਤਰ ਸੁਸ਼ੀਲ ਬਰਨਾਲਾ,ਰਮੇਸ਼ ਚੰਦਰ,ਗੁਰਚਰਨ ਸਿੰਘ,ਗੁਰਦਿਆਲ ਸਿੰਘ,ਨਰਿੰਦਰ ਕੁਮਾਰ,ਪਲਵਿੰਦਰ ਡੋਗਰਾ,ਸਵਿਤਾ ਡੋਗਰਾ,ਪੂਨਮ ਡੋਗਰਾ,ਰਾਜ ਕੁਮਾਰੀ,ਸਤਪਾਲ ਫੋਜੀ,ਸੋਨੀਆਂ ਗੁਲਸ਼ਨ,ਸੋਭਾ ਡੋਗਰਾ,ਕਮਲੇਸ਼ ਕੁਮਾਰੀ,ਅਨੀਤਾ ਡੋਗਰਾ,ਚੰਚਲਾ ਡੋਗਰਾ,ਮਨਜੀਤ ਡੋਗਰਾ,ਸ਼ਾਂਤਾ ਕੁਮਾਰੀ ਮਨੀਸ਼ਾ ਕੁਮਾਰੀ ਤੋ ਇਲਾਵਾ ਇਲਾਕਾ ਨਿਵਾਸੀਆਂ ਨੇ ਹਵਨ ਜਗ ਵਿੱਚ ਆਹੁਤਿਆ ਪਾਇਆ ।ਇਸ ਮੌਕੇ ਤੇ ਚਾਹ ਪਕੜਿਆ ਦਾ ਅਤੁੱਟ ਲੰਗਰ ਵਰਤਾਇਆ ਗਿਆ ।