ਮਿਤੀ 06/04/2024 ਮੋਰਿੰਡਾ (ਗੁਰਪ੍ਰੀਤ ਸਿੰਘ ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ
ਰਮਜਾਨ ਦੇ ਪਵਿੱਤਰ ਮਹੀਨੇ ਮੁਰਿੰਡੇ ਵਿੱਚ ਮੁਸਲਿਮ ਭਾਈਚਾਰੇ ਦੀ ਅਲਵਿਦਾ ਜੁੰਮਾ ਪਾਰਟੀ ਵਿੱਚ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਨਾਮਜਦ ਉਮੀਦਵਾਰ ਸਰਦਾਰ ਕੁਸ਼ਲ ਪਾਲ ਸਿੰਘ ਮਾਨ ਉਚੇਚੇ ਤੌਰ ‘ਤੇ ਪਹੁੰਚੇ ਅਤੇ ਮੁਸਲਿਮ ਵੀਰਾਂ ਦਾ ਆਪ ਰੋਜਾ ਖੁਲਵਾਇਆ।
ਸਰਦਾਰ ਮਾਨ ਨੇ ਇਸ ਦੌਰਾਨ ਕਿਹਾ ਜਿਵੇਂ ਸਿੱਖ ਰਾਜ ਦੇ ਸਮੇਂ ਮੁਸਲਿਮ ਅਤੇ ਸਿੱਖ ਇਕੱਠੇ ਵਿਚਰਦੇ ਸਨ ਓਵੇਂ ਹੀ ਅੱਜ ਵੀ SAD ਅੰਮ੍ਰਿਤਸਰ ਪਾਰਟੀ ਲਈ ਸਾਰੀ ਅਵਾਮ ਇੱਕੋ ਜਿਹੀ ਹੈ। ਪਾਰਟੀ ਦੀ ਵਿਚਾਰਧਾਰਾ ਨੂੰ ਮੁੱਖ ਰੱਖਦਿਆਂ ਸਰਦਾਰ ਮਾਨ ਵੱਲੋਂ ਮੁਸਲਿਮ ਵੀਰਾਂ ਨਾਲ ਗੱਲਬਾਤ ਵੀ ਕੀਤੀ ਗਈ ਅਤੇ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਗਈਆਂ। ਸਿੱਖਾਂ ਅਤੇ ਮੁਸਲਮਾਨਾਂ ਦੀ ਸਾਂਝ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੈ ਤੇ ਜਿਵੇਂ ਸਿੱਖ ਰਾਜ ਵਿੱਚ ਭਰਾਵਾਂ ਦੀ ਤਰ੍ਹਾਂ ਵਿਚਰਦੇ ਰਹੇ ਓਵੇਂ ਹੀ ਅੱਜ ਵੀ ਇਹ ਮਿਸਾਲ ਸਰਦਾਰ ਕੁਸ਼ਲ ਪਾਨ ਸਿੰਘ ਮਾਨ ਹੁਣਾਂ ਵੱਲੋਂ ਪੇਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦਾ ਰਸਤਾ ਵੱਖ ਹੋ ਸਕਦਾ ਹੈ ਪ੍ਰੰਤੂ ਇਨਸਾਨ ਇੱਕੋ ਜਿਹੇ ਹੀ ਹਨ । ਇਸਦੇ ਨਾਲ ਹੀ ਉਨ੍ਹਾਂ ਇੱਕ ਦੂਜੇ ਦੇ ਤਿਉਹਾਰਾਂ ਵਿੱਚ ਸ਼ਾਮਿਲ ਹੋਣਾਂ ਤੇ ਇੱਕ ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਸੋਹਣੇ ਸਮਾਜ ਦੀ ਸਿਰਜਨਾ ਲਈ ਪੁੱਟੇ ਇਹ ਕਦਮ ਇਨਸਾਨੀਅਤ ਨੂੰ ਜਿਊਂਦਾ ਰੱਖਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣ ਦੀ ਗੱਲ ਕਹੀ ਤੇ ਸਾਫ਼ ਕੀਤਾ ਕਿ ਅਸੀਂ ਇੱਕ ਹੀ ਪ੍ਰਮਾਤਮਾ ਦੇ ਪੁੱਤਰ ਹਾਂ ਤੇ ਸਾਡੀ ਸਾਂਝ ਸਦਾ ਮਜਬੂਤ ਰਹਿਣੀ ਚਾਹੀਦੀ ਹੈ। ਇਸ ਮੌਕੇ ਰਣਜੀਤ ਸਿੰਘ ਸੰਤੋਖਗੜ੍ਹ ਜਿਲ੍ਹਾ ਪ੍ਰਧਾਨ ਰੋਪੜ੍ਹ, ਗੁਰਪ੍ਰੀਤ ਸਿੰਘ ਝਾਮਪੁਰ ਯੂਥ ਪ੍ਰਧਾਨ ਫ਼ਤਹਿਗੜ੍ਹ ਸਾਹਿਬ, ਹਰਜੀਤ ਸਿੰਘ ਚਿਤਾਮਲਾ ਯੂਥ ਪ੍ਰਧਾਨ ਰੋਪੜ੍ਹ, ਪਵਨਪ੍ਰੀਤ ਸਿੰਘ ਪੰਮਾ ਦਫ਼ਤਰ ਸਕੱਤਰ ਸ੍ਰੀ ਅਨੰਦਪੁਰ ਸਾਹਿਬ, ਗੁਰਿੰਦਰ ਸਿੰਘ ਮੁਗਲ ਮਾਜਰੀ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।