*ਵਿਸ਼ਵ ਹਿੰਦੂ ਪ੍ਰੀਸ਼ਦ ਦੀ ਨਗਰ ਟੀਮ ਨੇ ਵਿਕਾਸ ਪ੍ਰਭਾਕਰ ਨੂੰ ਦਿਤੀ ਨਮ ਅੰਖਾਂ ਨਾਲ ਸ਼ਰਧਾਂਜਲੀ
27ਅਪ੍ਰੈਲ 2024
ਸੂਸ਼ੀਲ ਬਰਨਾਲਾ ਗੁਰਦਾਸਪੁਰ
ਵਿਸ਼ਵ ਹਿੰਦੂ ਪ੍ਰੀਸ਼ਦ ਦੀ ਨਗਰ ਟੀਮ ਗੁਰਦਾਸਪੁਰ ਵੱਲੋ ਵਿਭਾਗ ਮੰਤਰੀ ਜਤਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਪਿਛਲੇ ਦਿਨੀ ਨੰਗਲ ਦੇ ਵਿੱਚ ਦਿਨ ਦਿਹਾੜੇ ਹੋਈ ਵਿਕਾਸ ਪ੍ਰਭਾਕਰ ਦੀ ਹੱਤਿਆ ਤੇ ਸੰਬੰਧ ਵਿੱਚ ਸ਼ਹੀਦੀ ਪਾਰਕ ਵਿੱਚ ਸ਼ੌਕ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਸ਼ਹਿਰ ਦੇ ਕਈ ਸਾਰੇ ਹਿੰਦੂ ਨੇਤਾ ਮੌਜੂਦ ਰਹੇ
ਵਿਸ਼ਵ ਹਿੰਦੂ ਪਰਿਸ਼ਦ ਦੇ ਨਗਰ ਪ੍ਰਧਾਨ ਪੰਡਿਤ ਗਗਨ ਸ਼ਰਮਾ ਨੇ ਦੱਸਿਆ ਕਿ ਵਿਸ਼ਵ ਹਿੰਦੂ ਪਰਿਸ਼ਦ ਦੇ ਪ੍ਰਾਂਤ ਅਧਿਕਾਰੀਆਂ ਵੱਲੋਂ ਵਿਕਾਸ ਪ੍ਰਭਾਕਰ ਦੀ ਹੱਤਿਆ ਦੀ ਗ੍ਰਿਹ ਮੰਤਰਾਲੇ ਕੋਲੋਂ ਐਨਆਈਏ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ
ਇਸ ਮੌਕੇ ਸ਼ਹਿਰ ਦੇ ਜਾਨੇ ਮਾਨੇ ਪ੍ਰਿੰਸੀਪਲ ਪਵਨ ਸ਼ਰਮਾ, ਪਾਰਸ਼ਦ ਜਤਿੰਦਰ ਪਰਦੇਸੀ, ਸਮਾਜ ਸੇਵੀ ਰਵਿੰਦਰ ਖੰਨਾ, ਪਵਨ ਸਾਹੋਵਾਲੀਆ ਅਤੇ ਵਿਜੇ ਵਰਮਾ ਆਦੀ ਨੇ ਕਿਹਾ ਕਿ ਇਹੋ ਜਿਹੀਆਂ ਘਟਨਾਵਾਂ ਪ੍ਰਸ਼ਾਸਨ ਦੀ ਨਕਾਮੀ ਦੀ ਵਜਾ ਨਾਲ ਹੁੰਦੀਆਂ ਨੇ ਅਤੇ ਇਸ ਤਰ੍ਹਾਂ ਦੇ ਹਮਲੇ ਪਹਿਲਾਂ ਵੀ ਹਿੰਦੂ ਨੇਤਾਵਾਂ ਤੇ ਹੁੰਦੇ ਰਹੇ ਨੇ
ਵਿਭਾਗ ਦੇ ਮੰਤਰੀ ਜਤਿੰਦਰ ਸ਼ਰਮਾ, ਮਾਤਰ ਸ਼ਕਤੀ ਤੋਂ ਮਮਤਾ ਗੋਇਲ, ਮਾਸਟਰ ਰਜੇਸ਼ ਕੁਮਾਰ, ਭਗਵਾਨ ਦਾਸ ਆਦਿ ਨੇ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਬੈਠੇ ਅਤੰਕੀ ਅੱਜ ਵੀ ਹਿੰਦੂਆਂ ਦੀ ਆਵਾਜ਼ ਨੂੰ ਦਬਾਉਣ ਲਈ ਕਿਸ ਤਰ੍ਹਾਂ ਦੀ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ, ਉਹਨਾਂ ਕਿਹਾ ਕਿ ਜਦੋਂ ਤੱਕ ਸਰਕਾਰ ਵਿਦੇਸ਼ਾਂ ਦੇ ਵਿੱਚ ਬੈਠੇ ਇਹਨਾਂ ਦੇ ਮਾਸਟਰ ਮਾਇੰਡਾਂ ਨੂੰ ਨਹੀਂ ਫੜ ਲੈਂਦੀ ਉਦੋਂ ਤੱਕ ਇਹੋ ਜਿਹੀਆਂ ਘਟਨਾਵਾਂ ਰੁਕਣੀਆਂ ਬਹੁਤ ਮੁਸ਼ਕਿਲ ਹੈ
ਇਸ ਮੌਕੇ ਸ਼ਰਧਾਂਜਲੀ ਦੇਣ ਲਈ ਵਿਸ਼ੇਸ਼ ਤੌਰ ਤੇ ਨਗਰ ਦੇ ਉਪਾਧਿਆਕਸ ਰਕੇਸ਼ ਕੁਮਾਰ, ਦਿਣੇਸ਼ ਚੰਦਰ ਸ਼ਰਮਾ, ਅਨਿਲ ਮਹਾਜਨ, ਰੋਸ਼ਨ ਲਾਲ ਸ਼ਰਮਾ, ਸੇਵਾ ਭਾਰਤੀ ਤੋਂ ਸੁਭਾਸ਼ ਮਹਾਜਨ, ਜੁਗਲ ਕਿਸ਼ੋਰ ਸ਼ਰਮਾ, ਇੰਸਪੈਕਟਰ ਸਾਈ ਦਾਸ, ਸਮਾਜ ਸੇਵੀ ਰਜਿੰਦਰ ਕੁਮਾਰ, ਅਨੋਰੰਜਨ ਸੈਨੀ ਡਿੱਕੀ, ਮੰਜੂ ਬਾਲਾ, ਸ਼ਸ਼ੀ ਨਾਭ, ਸ਼ਿਵ ਸੈਨਾ ਤੋਂ ਰਮਨ ਕੁਮਾਰ ਅਤੇ ਸੰਜੀਵ ਹਾਂਡਾ, ਭਾਜਪਾ ਦੇ ਪੂਰਵ ਜ਼ਿਲਾ ਅਧਿਅਕਸ਼ ਪਰਮਿੰਦਰ ਸਿੰਘ ਗਿੱਲ ਬਿੰਦੀਆ ਰਾਣੀ ਆਦਿ ਭਾਰੀ ਸੰਖਿਆ ਦੇ ਵਿੱਚ ਹਿੰਦੂ ਨੇਤਾ ਉਪਸਥਿਤ ਰਹੇ