ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਦਿਨੇਸ਼ ਸਿੰਘ ਬੱਬੂ ਭਾਰੀ ਬਹੁਮਤ ਨਾਲ ਜੇਤੂ ਰਹਿਣਗੇ : ਐਡਵੋਕੇਟ ਮਹੀਨਾ ਤਰਨਾਚ
ਭਾਜਪਾ ਜਿਲ੍ਹਾ ਬਟਾਲਾ ਲੋਕ ਸਭਾ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਵੇਗਾ : ਹੀਰਾ ਵਾਲੀਆ
ਬਟਾਲਾ, 27 ਅਪ੍ਰੈਲ ( ਸੁਖਨਾਮ ਸਿੰਘ ਦੀਪਕ ਕੁਮਾਰ) -ਲੋਕ ਸਭਾ ਹਲਕਾ ਗੁਰਦਾਸਪੁਰ ਦੀ ਇੱਕ ਅਹਿਮ ਬੈਠਕ ਅੱਜ ਬਟਾਲਾ ਵਿੱਚ ਭਾਜਪਾ ਜਿਲ੍ਹਾ ਦਫ਼ਤਰ ਵਿਖੇ ਹੋਈ । ਇਸ ਬੈਠਕ ਵਿੱਚ ਜਿਲ੍ਹਾ ਬਟਾਲਾ ਦੇ ਸਾਰੇ ਭਾਜਪਾ ਸਪੋਕਸ਼ ਪਰਸਨ ਤੇ ਭਾਜਪਾ ਬਟਾਲਾ ਮੀਡੀਆ ਦੇ ਲੋਕ ਹਾਜ਼ਰ ਹੋਏ ਅਤੇ ਇਹ ਬੈਠਕ ਭਾਜਪਾ ਜਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਭਾਜਪਾ ਮੀਡੀਆ ਇੰਚਾਰਜ ਐਡਵੋਕੇਟ ਮੀਨਾ ਤਰਨਾਚ ਸ਼ਾਮਲ ਹੋਏ। ਇਸ ਬੈਠਕ ਵਿੱਚ ਸਭ ਤੋਂ ਪਹਿਲਾ ਦਿੱਲੀ ਵਿੱਚ ਸਥਿਤ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਹੋਏ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ ਅਤੇ ਉਹਨਾਂ ਕਿਹਾ ਕਿ ਇਹ ਬਹੁਤ ਵੱਡੀ ਉਪਲਬਧੀ ਹੈ ਭਾਜਪਾ ਦੀ ਜਿਸ ਨਾਲ ਭਾਜਪਾ ਨੂੰ ਹੋਰ ਬਲ ਮਿਲੇਗਾ ਅਤੇ ਇਹ ਪੰਜਾਬ ਦੇ ਲਈ ਇਕ ਵਧੀਆ ਕੰਮ ਕਰੇਗਾ ਭਵਿੱਖ ਵਿਚ ਪੰਜਾਬ ਨੂੰ ਉਚਾਈਆਂ ਤੱਕ ਲੈ ਕੇ ਜਾਵੇਗਾ। ਇਸ ਬੈਠਕ ਵਿਚ ਅਹਿਮ ਚਰਚਾ ਇਹ ਹੋਈ ਕਿ ਕਿਸ ਤਰਾਂ ਲੋਕ ਸਭਾ ਵਿਚ ਮੀਡੀਆ ਪੈਨਾਲਿਟਸ ਅਤੇ ਸਪੋਕਸਪਰਸਨ ਦਾ ਸਹਾਰਾ ਲੈ ਕੇ ਆਮ ਆਦਮੀ ਪਾਰਟੀ ਵੱਲੋ ਜੋ ਝੂਠਾ ਪ੍ਰਚਾਰ ਫੈਲਾਇਆ ਜਾ ਰਿਹਾ ਹੈ ਅਤੇ ਕਾਂਗਰਸ ਜੋ ਹਮੇਸ਼ਾ ਕਿਸਾਨ ਵਿਰੋਧੀ ਪਾਰਟੀ ਰਹੀ ਹੈ ਅਤੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਇਸ ਦੇ ਲਈ ਭਾਜਪਾ ਦੇ ਮੀਡੀਆ ਪੈਨਾਲਿਟਸ ਅਤੇ ਸਪੋਕਸਮੈਨ ਜੋ ਆਮ ਆਦਮੀ ਪਾਰਟੀ ਵਲੋਂ ਜੋ ਝੂਠਾ ਪ੍ਰਚਾਰ ਫੈਲਾਇਆ ਜਾ ਰਿਹਾ ਹੈ ਉਸ ਦੇ ਲਈ ਹਰ ਪਿੰਡ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ ਅਤੇ ਕਾਂਗਰਸ ਜੋ ਕਿਸਾਨ ਵਿਰੋਧੀ ਪਾਰਟੀ ਹੈ ਉਸਦੇ ਪ੍ਰਤੀ ਵੀ ਭਾਜਪਾ ਕਾਰਜਕਰਤਾ ਮੀਡੀਆ ਪੈਨਾਲਿਟਸ ਅਤੇ ਸਮੋਕਸਮੈਨ ਲੋਕਾਂ ਨੂੰ ਜਾਗਰੂਕ ਕਰਨਗੇ। ਭਾਰਤੀ ਜਨਤਾ ਪਾਰਟੀਆਂ ਦੀਆਂ ਉਪਲੱਬੀਆਂ ਜਿਵੇਂ ਕਿ ਆਵਾਸ਼ ਯੋਜਨਾ, 80 ਕਰੋੜ ਲੋਕਾਂ ਤੱਕ ਭੋਜਨ ਪਹੁੰਚਾਉਣ, ਕਿਸਾਨਾਂ ਨੂੰ 6 ਹਜ਼ਾਰ ਰੁਪਏ ਸਨਮਾਨ ਨਿਧੀ ਦੇ ਤੌਰ ’ਤੇ ਹੋਣ ਜਾਂ ਉਹਨਾਂ ਦੀ ਕ੍ਰੋਪ ਇੰਸੋਰੈਸ਼ ਗਾਰੰਟੀ ਦੇ ਤੌਰ ‘ਤੇ ਹੋਣ ਜਾਂ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਲੰਘਾ ਖੋਲਣ ਬਾਰੇ ਹੋਣ, ਹਰਮਿੰਦਰ ਸਾਹਿਬ ਜੀ ਦੇ ਐਫ.ਸੀ.ਆਰ ਬਾਰੇ ਹੋਣ ਜੋ ਲੰਗਰ ’ਤੇ ਜੀ.ਐਸ.ਟੀ ਮਾਫ਼ ਕਰਨਾ ਹੋਵੇ ਇਸ ਤਰਾਂ ਦੀਆਂ ਕਈ ਉਪਲੱਬਧੀਆਂ ਪੰਜਾਬ ਵਿਚ ਭਾਜਪਾ ਦੇ ਵਲੋਂ ਲਿਆਂਦੀਆਂ ਗਈਆਂ, ਉਹਨਾਂ ਬਾਰੇ ਜਾਣੂ ਕਰਵਾਏਗੀ। ਇਸ ਤੋਂ ਇਲਾਵਾ ਜੋ ਪੰਜਾਬ ਵਿਚ ਨੈਸ਼ਨਲ ਹਾਈਵੇ ਦਾ 1 ਲੱਖ ਕਰੋੜ ਦਾ ਜੋ ਪ੍ਰੋਜੈਕਟ ਆਇਆ ਹੈ ਉਸ ਨਾਲ ਪੰਜਾਬ ਜੋ ਹੈ ਪ੍ਰਗਿਤੀ ਦੇ ਰਾਹ ਤੇ ਜਾਵੇਗਾ। ਇਸ ਵਿਚ ਸਾਡੇ ਜਿਲਾ ਬਟਾਲਾ ਦੇ ਮੀਡੀਆ ਇੰਚਾਰਜ ਅਹਿਮ ਭੂਮਿਕਾ ਨਿਭਾਉਣਗੇ। ਅਤੇ ਹਰ ਪਿੰਡ ਹਰ ਘਰ ਅਤੇ ਹਰ ਬੂਥ ਤੱਕ ਪਹੁੰਚ ਕੇ ਲੋਕਾਂ ਨੂੰ ਭਾਜਪਾ ਦੀਆਂ ਉਪਲੱਬਧੀਆਂ ਤੋਂ ਜਾਣੂ ਕਰਵਾਉਣਗੇ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੂੰ ਜਿੱਤ ਹਾਸਲ ਕਰਕੇ 400 ਤੋਂ ਪਾਰ ਦੀਆਂ ਸੀਟਾਂ ਵਿੱਚ ਆਪਣਾ ਯੋਗਦਾਨ ਪਾਉਣਗੇ। ਇਸ ਬੈਠਕ ਵਿਚ ਜਿਲਾ ਪ੍ਰਧਾਨ ਨੇ ਵਿਸ਼ੇਸ਼ ਤੌਰ ’ਤੇ ਕਿਹਾ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲਈ ਚੋਣਾਂ ਵਿਚ ਜਿਲਾ ਬਟਾਲਾ ਇਕ ਅਹਿਮ ਭੂਮਿਕਾ ਨਿਭਾਵੇਗਾ। ਹਰ ਬੂਥ ਤੋਂ ਜਿੱਤ ਹਾਸਲ ਕਰਕੇ ਦਿਨੇਸ਼ ਸਿੰਘ ਬੱਬੂ ਦੀ ਜਿੱਤ ਯਕੀਨੀ ਬਣਾਉਣਗੇ। ਇਸ ਮੌਕੇ ਤੇ ਭਾਜਪਾ ਜ਼ਿਲਾ ਸਕੱਤਰ ਅਮਨ ਖੀਵਾ, ਭਾਜਪਾ ਜਿਲ੍ਹਾਂ ਉਪ ਪ੍ਰਧਾਨ ਸ਼ਕਤੀ ਸ਼ਰਮਾ, ਭਾਜਪਾ ਆਗੂ ਰਕੇਸ਼ ਠੇਕੇਦਾਰ, ਸਿਵਲ ਲਾਈਨ ਮੰਡਲ ਪ੍ਰਧਾਨ ਅਮਨਦੀਪ ਸਿੰਘ, ਅੰਮ੍ਰਿਤਪਾਲ ਸਿੰਘ ਮਠਾਰੂ, ਸ਼੍ਰੀਕਾਂਤ ਸ਼ਰਮਾ, ਨਰਿੰਦਰ ਰੈਣਾ, ਵਿਸਥਾਰਕ ਸੰਦੀਪ ਬਾਵਾ ਅਤੇ ਹੋਰ ਭਾਜਪਾ ਆਗੂ ਹਾਜ਼ਰ ਸਨ