ਪੰਜਾਬੀ ਐਕਟਰ ਯੁੱਧਬੀਰ ਮਾਲਟੂ ਨੇ ਪ੍ਰਭੂ ਰਾਮ ਜੀ ਨੂੰ ਸਮਰਪਿਤ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਭਰੀ ਹਾਜ਼ਰੀ
ਭਗਵਾਨ ਰਾਮ ਚੰਦਰ ਜੀ ਦੀ ਆਰਤੀ ਵਿੱਚ ਸ਼ਾਮਲ ਹੋ ਕੇ ਆਸਥਾ ਕੀਤੀ ਪ੍ਰਗਟ
ਬਟਾਲਾ, 20 ਮਈ (ਦੀਪਕ ਕੁਮਾਰ ਲੱਕੀ ਭਾਟੀਆ ) – ਬ੍ਰਾਹਮਣ ਸਭਾ ਰਜਿ ਅਤੇ ਬ੍ਰਾਹਮਣ ਸਭਾ ਯੂਥ ਵਿੰਗ ਬਟਾਲਾ ਵਲੋਂ ਭਗਵਾਨ ਪਰਸ਼ੂਰਾਮ ਜੀ ਦੀ ਜੈਅੰਤੀ ਮੌਕੇ ਰਾਮ ਮੰਦਿਰ ਅਯੋਧਿਆ ਦੇ 500 ਸਾਲਾਂ ਇਤਿਹਾਸਕ ਸੰਘਰਸ਼ ਨੂੰ ਸਮਰਪਿਤ ਆਰ.ਡੀ.ਖੋਸਲਾ ਸਕੂਲ ਬਟਾਲਾ ਦੇ ਆਡੀਟੋਰੀਅਮ ਹਾਲ ਵਿੱਚ ਵਿਸ਼ਾਲ ਰਾਮ ਭਗਤਾਂ ਦੀ ਇਕੱਤਰਤਾ ਕਰਕੇ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਅਤੇ ਰਾਮ ਮੰਦਿਰ ਅਯੋਧਿਆ ਨੂੰ ਪ੍ਰਸਤੁਤ ਕਰਦਾ ਲਾਈਵ ਸ਼ੋਅ ਕਰਵਾਇਆ ਗਿਆ। ਇਸ ਮੌਕੇ ਪ੍ਰਸਿੱਧ ਪੰਜਾਬੀ ਐਕਟਰ ਅਤੇ ਪੰਜਾਬੀ ਸ਼ੋਸ਼ਲ ਮੀਡੀਆ ਸਟਾਰ ਯੁੱਧਬੀਰ ਸਿੰਘ ਮਾਲਟੂ ਨੇ ਸ਼ਿਰਕਤ ਕਰਦਿਆਂ ਜਿੱਥੇ ਸਮੁੱਚੇ ਰਾਮ ਭਗਤਾਂ ਦੇ ਦਰਸ਼ਨ ਕੀਤੇ ਉਥੇ ਹੀ ਭਗਵਾਨ ਰਾਮ ਚੰਦਰ ਜੀ ਦੀ ਆਰਤੀ ਵਿੱਚ ਸ਼ਾਮਲ ਹੋ ਕੇ ਪ੍ਰਭੂ ਰਾਮ ਪ੍ਰਤੀ ਆਪਣੀ ਸ਼ਰਧਾ ਤੇ ਆਸਥਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਐਕਟਰ ਯੁੱਧਬੀਰ ਮਾਲਟੂ ਵਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਪ੍ਰਭੂ ਰਾਮ ਜੀ ਦੇ ਜੀਵਨ, ਤਿਆਗ ਅਤੇ ਸੰਘਰਸ਼ ਦੀਆਂ ਵਡਮੁਲੀਆਂ ਸਿੱਖਿਆਵਾਂ ਤੋਂ ਸੇਧ ਲੈਣ ਦੀ ਅੱਜ ਬਹੁਤ ਲੋੜ ਹੈ ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਪੱਛਮੀ ਸੱਭਿਅਤਾ ਵਿੱਚ ਲੀਨ ਹੋ ਕੇ ਕਿਤੇ ਨਾ ਕਿਤੇ ਧਾਰਮਿਕ ਪ੍ਰਵਿਰਤੀ ਤੋਂ ਕਿਨਾਰਾ ਕਰਦੀ ਨਜ਼ਰ ਆ ਰਹੀ ਹੈ ।
ਫੋਟੋ ਕੈਪਸਨ – ਭਗਵਾਨ ਰਾਮ ਚੰਦਰ ਜੀ ਦੀ ਆਰਤੀ ਵਿੱਚ ਸ਼ਾਮਲ ਹੋ ਕੇ ਸ਼ਰਧਾ ਸਹਿਤ ਆਸਥਾ ਪ੍ਰਗਟ ਕਰਦੇ ਹੋਏ ਐਕਟਰ ਯੁੱਧਬੀਰ ਮਾਲਟੂ ।