ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ ਪੰਜਾਬ ਦੇ ਦੋ ਮਸ਼ਹੂਰ ਫ਼ਿਲਮੀ ਸਿਤਾਰਿਆਂ ਵਲੋਂ ਕੀਤਾ ਜਾ ਰਿਹਾ ਧੂਆਂਧਾਰ ਪ੍ਰਚਾਰ
ਮਸ਼ਹੂਰ ਕਮੇਡੀਅਨ ਸੁਰਿੰਦਰ ਫ਼ਰਿਸ਼ਤਾ ( ਘੁੱਲੇ ਸ਼ਾਹ ) ਅਤੇ ਥੀਏਟਰ ਐਕਟਰ ਯੁੱਧਬੀਰ ਮਾਲਟੂ ਵਰਗੇ ਸਟਾਰ ਪ੍ਰਚਾਰਕਾਂ ਨਾਲ ਸਿਆਸਤ ਹੋਈ ਦਿਲਚਸਪ
ਬਟਾਲਾ, 30 ਮਈ (ਸੁਖਨਾਮ ਸਿੰਘ ਦੀਪਕ ਕੁਮਾਰ) – ਪੰਜਾਬ ਦੀ ਰਾਜਨੀਤੀ ਤੋਂ ਲੈਕੇ ਦੇਸ਼ ਦੀ ਰਾਜਨੀਤੀ ਵੱਲ ਝਾਤ ਮਾਰੀਏ ਤਾਂ ਫ਼ਿਲਮ ਜਗਤ , ਗਾਇਕਾਂ ਅਤੇ ਮਸ਼ਹੂਰ ਕਲਾਕਾਰਾਂ ਦਾ ਦਬਦਬਾ ਹਮੇਸ਼ਾ ਸਿਆਸਤ ਵਿੱਚ ਬਣਿਆ ਰਿਹਾ ਹੈ ਅਤੇ ਖਾਸਕਰ ਜੇਕਰ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਇਹ ਹਲਕਾ ਫ਼ਿਲਮੀ ਸਿਤਾਰਿਆਂ ਵਿਨੋਦ ਖੰਨਾ, ਸੰਨੀ ਦਿਓਲ ਵਰਗੇ ਐਕਟਰਾਂ ਲਈ ਵੱਡੀ ਸਿਆਸੀ ਪਾਰੀ ਖੇਡਣ ਲਈ ਬੇਹੱਦ ਲਾਭਦਾਇਕ ਰਿਹਾ ਹੈ ਪਰ ਇਸ ਵਾਰ ਇਸ ਸਰਹੱਦੀ ਖੇਤਰ ਨਾਲ ਸਬੰਧਤ ਲੋਕ ਸਭਾ ਹਲਕੇ ਦੇ ਵੋਟਰਾਂ ਦਾ ਰੁਝਾਨ ਲੋਕਲ ਉਮੀਦਵਾਰਾਂ ਵੱਲ ਜ਼ਿਆਦਾ ਝੁਕਦਾ ਨਜ਼ਰ ਆ ਰਿਹਾ ਸੀ ਜਿਸ ਕਾਰਨ ਸਮੁੱਚੀਆਂ ਰਾਜਨੀਤਕ ਪਾਰਟੀਆਂ ਵਲੋਂ ਵੀ ਲੋਕਲ ਉਮੀਦਵਾਰਾਂ ਨੂੰ ਹੀ ਚੋਣਾਂ ਵਿੱਚ ਟਿਕਟ ਦੇਣੀ ਵੱਡੀ ਮਜਬੂਰੀ ਬਣ ਗਈ ਸੀ ਪਰ ਇਹ ਹਲਕਾ ਫ਼ਿਲਮੀ ਸਿਤਾਰਿਆਂ ਦੀ ਸਿਆਸੀ ਸ਼ਮੂਲੀਅਤ ਤੋਂ ਸੱਖਣਾ ਰਹਿ ਜਾਵੇ ਇਹ ਕਿਵੇਂ ਹੋ ਸਕਦਾ ਹੈ । ਜਦਕਿ ਹੁਣ ਗੱਲ ਕਰੀਏ ਕਾਂਗਰਸ ਪਾਰਟੀ ਦੀ ਜਾਂ ਆਮ ਆਦਮੀ ਪਾਰਟੀ ਦੀ ਤਾਂ ਇਹਨਾਂ ਪਾਰਟੀਆਂ ਲਈ ਦੋ ਫਿਲਮੀਂ ਐਕਟਰ ਵੱਡੇ ਪੱਧਰ ਉੱਤੇ ਰੈਲੀਆਂ ਵਿੱਚ ਹਾਜ਼ਰੀ ਭਰਕੇ ਆਪਣੀ ਆਪਣੀ ਪਾਰਟੀ ਲਈ ਧੂਆਂਧਾਰ ਪ੍ਰਚਾਰ ਕਰ ਰਹੇ ਹਨ ਜਿੰਨ੍ਹਾਂ ਵਿੱਚ ਆਮ ਆਦਮੀ ਪਾਰਟੀ ਲਈ ਪੰਜਾਬ ਦੇ ਮਸ਼ਹੂਰ ਕਲਾਕਾਰ ਸੁਰਿੰਦਰ ਫ਼ਰਿਸ਼ਤਾ ( ਘੁੱਲੇ ਸ਼ਾਹ ) ਆਪਣੀ ਅਦਾਕਾਰੀ ਤੇ ਸ਼ਾਇਰੀ ਰਾਹੀਂ ਵਰਕਰਾਂ ਨੂੰ ਪ੍ਰਭਾਵਿਤ ਕਰ ਰਹੇ ਹਨ ਉਥੇ ਹੀ ਪੰਜਾਬੀ ਥੀਏਟਰ ਦੇ ਸਟਾਰ ਐਕਟਰ ਯੁੱਧਬੀਰ ਮਾਲਟੂ ( ਯੂਵੀ ਸਿੰਘ ) ਵਲੋਂ ਸਾਬਕਾ ਮੰਤਰੀ ਤ੍ਰਿਪਤ ਬਾਜਵਾ ਨਾਲ ਮੁਲਾਕਾਤ ਤੋਂ ਬਾਅਦ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਲਈ ਆਪਣੀਆਂ ਪ੍ਰਭਾਵਸ਼ਾਲੀ ਤਕਰੀਰਾਂ ਰਾਹੀਂ ਗੁਰਦਾਸਪੁਰ ਹਲਕੇ ਦੀ ਸਿਆਸਤ ਪੂਰੀ ਤਰ੍ਹਾਂ ਭਖਾਈ ਪਈ ਆ । ਬਾਕੀ ਇਹ ਤਾਂ ਹੁਣ ਵੋਟਾਂ ਦੇ ਨਤੀਜੇ ਹੀ ਤੈਅ ਕਰਨਗੇ ਕਿ ਆਖਿਰ ਇਹਨਾਂ ਦੋਨਾਂ ਫ਼ਿਲਮੀ ਸਿਤਾਰਿਆਂ ਦੇ ਸਿਤਾਰੇ ਕਿਸ ਉਮੀਦਵਾਰ ਦਾ ਸਿਆਸੀ ਸਿਤਾਰਾ ਦੇਸ਼ ਦੀ ਪਾਰਲੀਮੈਂਟ ਵਿੱਚ ਚਮਕਾਉਂਦੇ ਹਨ ।
ਫੋਟੋ ਕੈਪਸ਼ਨ – ਫ਼ਿਲਮੀ ਐਕਟਰ ਸੁਰਿੰਦਰ ਫ਼ਰਿਸ਼ਤਾ ( ਘੁੱਲੇ ਸ਼ਾਹ ) ਅਤੇ ਪੰਜਾਬੀ ਥੀਏਟਰ ਸਟਾਰ ਐਕਟਰ ਯੁੱਧਬੀਰ ਮਾਲਟੂ ( ਯੂਵੀ ਸਿੰਘ ) ।