ਕਲੀਨ ,ਗ੍ਰੀਨ ਅਤੇ ਖੂਬਸੂਰਤ ਸ਼ਹਿਰ ਬਟਾਲਾ ਪ੍ਰੋਜੈਕਟ ਦੀ
ਸਮੁੱਚੀ ਟੀਮ ਦੇ ਪ੍ਰਮੁੱਖ ਪ੍ਰਤੀਨਿਧੀਆਂ ਦੀ ਮੀਟਿੰਗ ,ਆਕਾਸ਼ ਹਸਪਤਾਲ
ਬਟਾਲਾ ( ਸਜੀਵ ਮਹਿਤਾ )
ਆਈ ਐਮ ਏ ਬਟਾਲਾ ਦੀ ਪਹਿਲ ਕਦਮੀ ਨਾਲ , ਦੁਬਾਰਾ ਹੋਈ । ਜਿਵੇਂਕਿ ਬਟਾਲਾ ਅਤੇ ਇਲਾਕਾ ਨਿਵਾਸੀ ਸਭ ਜਾਣਦੇ ਹਨ, ਕਿ ਬਟਾਲਾ ਸ਼ਹਿਰ ਨੂੰ ਹਰਿਆ ਭਰਿਆ ,ਸਾਫ
ਸੁਥਰਾ ਅਤੇ ਸੁੰਦਰ ਬਣਾਉਣ
ਦਾ ਬੀੜਾ ਡਾਕਟਰਾ ਦੀ ਜਥੇਬੰਦੀ ,ਆਈ ਐਮ ਏ ਨੇ ਚੁੱਕਿਆ ਹੈ ਅਤੇ ਇਸ ਸਬੰਧ ਵਿਚ ਬਟਾਲਾ ਇਕਾਈ ਆਈ ਐਮ ਏ
ਦੇ
ਪ੍ਰਧਾਨ ਡਾਕਟਰ ਲਖਬੀਰ ਸਿੰਘ ਭਾਗੋਵਾਲੀਆ
ਵੱਲੋ ਸਮੂਹ
ਸ਼ਹਿਰ ਦੇ ਚਿੰਤਕਾਂ ,ਬੁੱਧੀਜੀਵੀਆ , ਸਮਾਜ ਸੇਵਕਾ ਅਤੇ ਸਮੁਚੀਆ ਸਮਾਜ ਸੇਵੀ ਜੱਥੇਬੰਧੀਆਂ ਅਤੇ ਆਮ ਲੋਕਾ ਨੂੰ
ਮੀਡੀਆ ਰਾਹੀ ਬੇਨਤੀਆ
ਕੀਤੀਆ ਜਾ ਰਹੀਆਂ ਹਨ,
ਕਿ ਜੇਕਰ ਆਪਾ ਪਾਣੀ ਦੇ ਡਿਗ ਰਹੇ ਪੱਧਰ ਨੂੰ ,ਹਵਾ ਅਤੇ ਪੌਣਪਾਣੀ ਨੂੰ ਹੋਰ ਪ੍ਰਦੂਸ਼ਿਤ ਹੋਣ ਤੋ ਬਚਾਕੇ ,ਆਪਣੀ ਧਰਤੀ ਮਾਤਾ ਨੂੰ ਬਚਾਉਣਾ ਹੈ ਤਾ ਸਾਨੂੰ ਸਭ ਨੂੰ ਮਿਲਕੇ ਇਕ ਹੰਭਲਾ ਮਾਰਨਾ ਚਾਹੀਦਾ ਹੈ ਤਾਂ ਜੋ ਅਸੀ ਆਪਣੀਆ ਆਉਣ ਵਾਲੀਆ ਪੀੜੀਆ ਨੂੰ ਪ੍ਰਦੂਸ਼ਨ ਰਹਿਤ ਪਾਣੀ ,ਹਵਾ ਅਤੇ ਹਰਿਆ
ਭਰਿਆ ਮਾਹੌਲ ਦੇ
ਸਕੀਏ ਨਹੀਂ ਤਾ ਜਿਸ ਤਰਾ ਗਲੋਬਲ ਵਾਰਮਿੰਗ ਹੋ ਰਹੀਂ ਹੈ ਅਤੇ ਤਾਪਮਾਨ ਅੱਜ ਦੀ ਤਰੀਕ ਵਿਚ ਹੀ 50 ਡਿਗਰੀ ਤਕ ਪਹੁੰਚ ਗਿਆ ਹੈ,ਜੇਕਰ ਇਹ ਤਾਪਮਾਨ ਵਿਚ ਵਾਧਾ , ਇਸ ਤਰਾ ਹੀ ਜਾਰੀ ਰਿਹਾ , ਤਾ ਆਉਣ
ਵਾਲੇ 10 ਸਾਲਾ ਤਕ
ਭਾਵ 2034 ਤਕ ਇਹ
ਤਾਪਮਾਨ 60
ਡਿਗਰੀ ਤਕ ਪਹੁੰਚ
ਜਾਵੇਗਾ ਅਤੇ ਜ਼ਿੰਦਗੀ ਉਸ ਤਾਪਮਾਨ ਉੱਪਰ ਮੁਸ਼ਕਲ ਹੀ ਨਹੀਂ ਅਸੰਭਵ ਹੋ ਜਾਵੇਗੀ ਅਤੇ ਆਉਣ ਵਾਲੇ 2-3 ਸਾਲ ਤਕ ਪੰਜਾਬ ਦੀਆ ਸਭ ਜਮੀਨਾਂ
ਬੰਜਰ ਬਣ ਜਾਣਗੀਆਂ । ਇਸਦਾ
ਇਕੋ
ਇਕ ਹੱਲ
ਵਧ ਤੋ ਵਧ ਦਰਖਤ ਲਗਾਕੇ ਅਤੇ ਆਪਣੀਆ ਲੋੜਾ ਨੂੰ ਘਟਾਕੇ ਘਟ ਤੋ ਘਟ ਦਰਖਤ ਕੱਟਕੇ ਹੀ ਹੋ ਸਕਦਾ ਹੈ ,ਨਹੀ ਤਾ ਸਾਡੇ ਆਪਣੇ ਵਲੋ ਖੋਦੇ ਹੋਏ ਖੂਹ ਵਿਚ ਅਸੀ ਸਭ ਡੁੱਬ ਜਾਵਾਂਗੇ ਅਤੇ ਆਉਣ ਵਾਲੀਆ ਪੀੜੀਆ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆ । ਸਾਨੂੰ
ਸਭਨੂੰ ਸਿਰ ਜੋੜ ਬੈਠਕੇ ਵਿਚਾਰਣ ਦੀ ਲੋੜ ਹੈ ਕਿਉਕਿ ਹੁਣ
ਖ਼ਤਰੇ ਦੀ ਘੰਟੀ ਵੱਜ ਚੁੱਕੀ ਹੈ । ਇਹ
ਮੀਟਿੰਗ ਜੋ 25/06/2024 ਨੂੰ
ਸ਼ਾਮੀ 6:੦੦
ਵਜੇ ਅਕਾਸ਼ ਹਪਤਾਲ ਬਟਾਲਾ ਵਿਖੇ ਹੋਈ ,ਵਿਚ
ਉੱਘੇ ਸਮਾਜ ਸੇਵੀ ਮਾਸਟਰ ਜੋਗਿੰਦਰ ਸਿੰਘ ਐਚਲੀਗੇਟ ,ਉੱਘੇ ਚਿੰਤਕ ,ਸਮਾਜ ਸੇਵੀ ਅਤੇ ਸਿਆਸੀ ਲੀਡਰ ,ਸੁਖਦੇਵ ਸਿੰਘ
ਰੰਧਾਵਾ ,ਬਟਾਲਾ ਮਿਊਨਿਸਿਪਲ ਕਮਿਸ਼ਨਰਜ਼ ਬਾਜਵਾ ਸਾਬ ਅਤੇ ਪਲਵਿੰਦਰ ਸਿੰਘ ਬਿਜਲੀਵਾਲ , ਡਾਕਟਰ ਹਰਪਾਲ ਸਿੰਘ ਸਿਵਲ ਹਸਪਤਾਲ ਬਟਾਲਾ ,ਡਾਕਟਰ
ਅਰਵਿੰਦਰ ਸਿੰਘ ਬੱਚਿਆ ਦੇ ਮਾਹਿਰ , ਡਾਕਟਰ ਸਾਹਿਲ
ਈ ਐੱਸ ਈ ਹਸਪਤਾਲ ਬਟਾਲਾ
ਡਾਕਟਰ ਅਕਾਸ਼
ਕੁਮਾਰ , ਆਮ ਆਦਮੀ ਕਲੀਨੀਕ ਤਾਰਾਗੜ੍ਹ, ਸਹਾਰਾ ਕਲੱਬ ਵੱਲੋਂ ਜਤੇਂਦਰ
ਕਦ ਅਤੇ ਉਹਨਾ ਦੇ ਸਾਥੀ ,lions ਕਲੱਬ ਵੱਲੋ ਸੇਵਾ ਮੁਕਤ ਕਮਾਂਡੈਂਟ ਬਾਜਵਾ ਸਾਹਿਬ ,ਸ਼ਾਸਤਰੀ ਨਗਰ ਬਟਾਲਾ ,ਨੀਵ
ਕਲੱਬ.ਵੱਲੋਂ ਬੱਬੂ ਵਿਜ ਅਤੇ ਉਹਨਾ ਦੇ ਸਾਥੀ ਉੱਘੇ ਸਮਾਜ ਸੇਵੀ ਮਾਸਟਰ ਜੋਗਿੰਦਰ ਸਿੰਘ ਐਚਲੀਗੇਟ ਅਤੇ ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਤੋ ਸ੍ਰੀ ਜਸਬੀਰ ਸਿੰਘ ,ਪ੍ਰੋਫੈਸਰ ਕੈਮੀਕਲ ਇੰਜੀਨੀਅਰਿੰਗ ਅਤੇ ਵਾਤਾਵਰਣ ਵਿਸ਼ੇ ਦੇ ਮਾਹਿਰ ਅਤੇ ਫਿਲਮੀ ਦੁਨੀਆ ਦੇ ਸਤਾਰੇ ,ਟੈਕਨੀਕਲ ਐਕਸਪਰਟ ,ਉੱਘੇ ਗਾਇਕ ,ਲੇਖਕ ,ਸੋਸ਼ਲ ਮੀਡੀਆ ਐਕਸਪਰਟ ਅਤੇ ਸਮਾਜ ਸੇਵਕ ਅਤੇ ਜਮੀਨ ਨਾਲ ਜੁੜੇ ਰਹਿਣ ਵਾਲੇ ਅਤੇ ਬਟਾਲੇ ਦੇ ਹੀ ਵਸਨੀਕ ਸ੍ਰੀ ਸ਼ੈਗੀ ਬੋਸ
ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ।ਡਾਕਟਰ ਰਣਜੀਤ ਸਿੰਘ ਕਲਸੀ ਅਤੇ ਡਾਕਟਰ ਹਰਭਜਨ ਸਿੰਘ ਬੱਚਿਆ ਦੇ ਮਾਹਿਰ ਨੇ
ਕੁਝ ਮਜਬੂਰੀਆ ਕਾਰਨ ਮੀਟਿੰਗ ਵਿੱਚ ਸ਼ਾਮਿਲ ਹੋਣ ਤੋ ਅਸਮਰਥਾ ਪ੍ਰਗਟ ਕੀਤੀ
। ਸ਼ੈਗੀ ਬੋਸ ਨੇ ,ਆਪਣੀ ਟੈਕਨੀਕਲ ਟੀਮ ਤਰਫੋਂ ਵਿਸ਼ਵਾਸ ਦਵਾਇਆ ਕਿ ਉਹ ਜਲਦੀ ਹੀ ਇਸ ਵਿਸ਼ੇ ਉੱਪਰ ਬਟਾਲਾ ਵਿਖੇ ਇਕ ਪਲੇਅ ਕਰਾਉਣਗੇ ਜੋਕਿ ਨੌਜੁਆਨ ਪੀੜੀ ਲਈ ਜਿੱਥੇ ਯਾਦਗਾਰੀ ਹੋ ਨਿਬੜੇਗਾ ਉਥੇ ਉਹ ਸਭ
ਵਰਗਾ ਦੇ ਲੋਕਾ ਨੂੰ ਬੂਟੇ ਲਗਾਉਣ ,ਪਾਲਣ ਅਤੇ ਵਾਤਾਵਰਨ
ਬਚਾਉਣ ਲਈ ਇਕ ਮੀਲ ਪੱਥਰ ਦਾ ਕੰਮ ਵੀ ਕਰੇਗਾ । ਉਹਨਾਂ ਨੇ ਆਪਣੇ ਵੱਲੋ ਕੀਤੇ ਜਾਣ ਵਾਲੇ ਕੰਮ ਦੀ ਆਏ ਹੋਏ ਲੋਕਾ ਨੂੰ ਇਕ ਲਾਈਵ
ਉਦਾਹਰਣ ਵੀ ਪੇਸ਼ ਕੀਤੀ ,ਜਿਸਨੂੰ ਸਭਨੇ ਨੇ ਖੂਬ ਸਲਾਹਿਆ ।ਇਸ ਮੌਕੇ ਬੋਲਦਿਆ ਵਾਤਾਵਰਣ ਮਾਹਿਰ ਪ੍ਰੋਫੇਸਰ ਜਸਬੀਰ ਸਿੰਘ ਸਰਕਾਰੀ ਪੋਲਟੈਕਨੀਕਲ ਕਾਲਜ ਬਟਾਲਾ, ਨੇ ਕਿਹਾ ਕਿ ਵਾਤਾਵਰਣ ਦੀ ਸੈਲਫ ਹੀਲਿੰਗ ਨੇਚਰ ਹੁੰਦੀ ਹੈ, ਜਿਸ ਦਵਾਰਾ ਓਹੋ ਖੁਦ ਹੀ ਆਪਣੇ ਆਪ ਨੂੰ ਹੀਲ ਕਰ ਲੈਂਦੀ ਹੈ ਪਰ ਅਸੀ ਲੌਕਾਂ ਨੇ ਉਸਨੂੰ ਵਿਘਾੜ ਹੀ ਐਨਾ ਦਿੱਤਾ ਹੈ,ਕਿ ਉਸ ਨੂੰ ਹੀਲ ਕਰਨ ਲਈ plantation ਦੀ ਜਰੂਰਤ ਮਹਿਸੂਸਹੋ ਰਹੀ ਹੈ । ਉਹਨਾਂ ਨੇ RRRR(
ਰੀਡਿਊਸ,ਰੀਸਾਈਕਲ
ਰਿਪੇਅਰ ਅਤੇ ਰੀਯੂਜ਼ )ਦੀ ਮਹੱਤਤਾ ਉਪਰ ਵੀ ਜੋਰ ਦਿੱਤਾ ।
ਸਾਰੇ
ਬੁਲਾਰਿਆਂ ਨੇ ਇਕ ਸੁਰ ਵਿਚ ਆਈ ਐਮ ਏ ਬਟਾਲਾ ਵੱਲੋਂ ਵਾਤਾਵਰਣ ਨੂੰ ਬਚਾਉਣ ਲਈ ਕੀਤੀ ਗਈ ,ਇਸ ਨਿਵੇਕਲੀ ਸ਼ੁਰੂਆਤ ਦੀ ਪ੍ਰਸੰਸਾ ਕੀਤੀ ਅਤੇ ਇਸ ਜੰਗ ਰੂਪੀ ਮੁਹਿੰਮ ਵਿਚ ਹਰ ਤਰਾ ਦਾ ਸਹਿਯੋਗ ਦੇਣ ਦਾ ਪ੍ਰਣ ਦੁਹਰਾਇਆ । ਇਸ ਮੀਟਿੰਗ ਵਿਚ ਹੁਣ ਤਕ ਕੀਤੇ ਗਏ ਅਤੇ ਕੀਤੇ ਜਾਣ ਵਾਲੇ ਕੰਮਾ ਦਾ ਵੀ ਜਾਇਜ਼ਾ ਲਿਆ ਗਿਆ ।ਆਈ ਐਮ ਏ ਦੇ ਪ੍ਰਤੀਨਿਧੀਆਂ ਡਾਕਟਰ ਲਖਬੀਰ ਸਿੰਘ
ਭਾਗੋਵਾਲੀਆ ਅਤੇ ਡਾਕਟਰ ਹਰਪਾਲ ਸਿੰਘ
ਨੇ ਦੱਸਿਆ ਕਿ ਇਸ ਮੁਹਿੰਮ ਨੂੰ ਸਫਲ ਕਰਨ ਲਈ ਸਾਰੀਆ ਤਿਆਰੀਆ ਮੁਕੰਮਲ ਕਰ ਲਈਆ ਗਈਆ ਹਨ ਅਤੇ ਹੁਣ
ਬਸ ਬਰਸਾਤ ਹੋਣ ਦੀ
ਹੀ ਉਡੀਕ ਕੀਤੀ ਜਾ ਰਹੀ ਹੈ ਤਾ ਜੋ ਢੁਕਵੇਂ ਮੌਸਮ ਵਿਚ ਪਲਾਂਟੇਸ਼ਨ ਕਰਕੇ ਵਧ ਤੋ ਵਧ
ਬੂਟਿਆ ਨੂੰ
ਪਲਿਆ ਜਾ ਸਕੇ । ਅਖ਼ੀਰ ਵਿਚ , ਡਾਕਟਰ ਭਾਗੋਵਾਲੀਆ , ਨੇ ਆਏ ਹੋਏ ਪਤਵੰਤਿਆ ਦਾ ਤਹਿ ਦਿਲੋਂ ਧੰਨਵਾਦ ਕੀਤਾ ਜੋ ਆਈ ਐਮ ਏ ਦੇ ,ਛੋਟੇ ਜਿਹੇ ਸੱਦੇ ਉਪਰ ਪਹੁੰਚਕੇ ਸਭ ਦਾ ਦਿਲ ਜਿੱਤ ਲੈਂਦੇ ਹਨ। ਡਾਕਟਰ ਭਾਗੋਵਾਲੀਆ ਨੇ ਪਿੰਡ ਭਾਗੋਵਾਲ ਦੇ ਪੰਤਵੰਤੇ ਅਤੇ ਚਿੰਤਕ ਲੋਕਾ ਵਲੋ
ਵੱਖ ਵੱਖ ਪਿੰਡਾਂ ਵਿਚ ਜਾਕੇ ਲੋਕਾ ਨੂੰ ਜਾਗ੍ਰਿਤ ਕਰਨ ਅਤੇ ਮੁਫਤ ਬੂਟੇ ਲਗਾਉਣ ਲਈ ,ਉਹਨਾਂ ਦੇ ਉਪਰਾਲੇ ਨੂੰ ਸਲਾਹਿਆ ਅਤੇ ਸਰਕਾਰ ਅਤੇ ਲੋਕਲ ਐਮ ਐਲ ਏ ਅਤੇ ਐਮ ਪੀ ਸਾਭ ਨੂੰ ਬੇਨਤੀ ਕੀਤੀ ਕਿ ਉਹ ਅਜਿਹੇ ਨੌਜੁਆਨਾਂ ਦਾ ਹੌਂਸਲਾ ਅਫਜਾਈ ਕਰਨ ਅਤੇ ਲੋਕ ਹਿੱਤ ਨੂੰ ਮੁੱਖ ਰੱਖਦਿਆ ਹੋਇਆ ਆਪਣੇ ਆਪਣੇ ਲੋਕਲ ਫੰਡਸ ਵਿੱਚੋ ਫੰਡ ਮੁੱਹਈਆ ਕਰਵਾਉਣ ਦੀ ਖੇਚਲ ਕਰਨ ਤਾ ਜੋ ਦਰਖਤ ਲਗਾਉਣ ਦਾ ਕੰਮ ਆਉਣ ਵਾਲੇ ਬਰਸਾਤੀ ਮੌਸਮ ਵਿਚ ਜੋਰ ਸ਼ੋਰ ਨਾਲ ਕੀਤਾ ਜਾ ਸਕੇ ਅਤੇ ਅਜਿਹੇ ਨੌਜੁਆਨ ਜੋ ਸਮਾਜ ਲਈ ਆਪਣੀ ਜ਼ਿੰਮੇਵਾਰੀ
ਪ੍ਰਤੀ ਜਾਗਰੂਕ ਹਨ , ਉਹ ਆਪਣੀ ਜ਼ਿੰਮੇਵਾਰੀ ਹੋਰ ਵੀ ਵਧੀਆ ਤਰੀਕੇ ਨਾਲ ਨਿਭਾ ਸਕਣ।