ਸਬ-ਡਵੀਜ਼ਨ ਸਾਂਝ ਕੇਂਦਰ ਸਿਟੀ ਬਟਾਲਾ ਵੱਲੋਂ ਆਈ.ਟੀ.ਆਈ ਬਟਾਲਾ ਵਿਖੇ ਲਗਾਇਆ ਗਿਆ ਜਾਗਰੂਕ ਸੈਮੀਨਰ
ਨਸ਼ਾ ਸਮਾਜ ਲਈ ਗੰਭੀਰ ਤੇ ਚਿੰਤਾ ਦਾ ਵਿਸ਼ਾ ਹੈ, ਆਓ ਨਸ਼ੇ ਨੂੰ ਜੜ੍ਹ ਤੋਂ ਖਤਮ ਕਰੀਏ- ਕੋਚ ਰਾਜਿੰਦਰਪਾਲ ਸਿੰਘ ਚਾਹਲ
ਬਟਾਲਾ, 28 ਜੂਨ ( ਸੰਜੀਵ ਮਹਿਤਾ)- ਮਾਨਯੋਗ ਡੀ ਜੀ ਪੀ ਕਮਿਊਨਟੀ ਸਾਹਿਬ ਪੰਜਾਬ ਦੇ ਹੁਕਮਾਂ ਤਹਿਤ ਮਾਨਯੋਗ ਐੱਸ ਐੱਸ ਪੀ ਸਾਹਿਬ ਬਟਾਲਾ ਅਤੇ ਮਾਨਯੋਗ ਡੀ ਸੀ ਪੀ ਓ (ਐਸ ਪੀ ਸਥਾਨਿਕ ਬਟਾਲਾ) ਦੇ ਦਿਸ਼ਾ ਨਿਰਦੇਸ਼ ਦੀ ਪਾਲਣਾ ਹਿੱਤ ਬੀਤੇ ਦਿਨ ਵਿਸ਼ਵ ਨਸ਼ਾ ਵਿਰੋਧੀ ਦਿਵਸ ਤੇ ਸਬ-ਡਵੀਜ਼ਨ ਸਾਂਝ ਕੇਂਦਰ ਸਿਟੀ ਬਟਾਲਾ ਵੱਲੋਂ ਆਈ.ਟੀ.ਆਈ ਬਟਾਲਾ ਦੇ ਖੇਡ ਮੈਦਾਨ ਵਿਖੇ ਇੰਸਪੈਕਟਰ ਸੁਖਪਾਲ ਸਿੰਘ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਦੀ ਅਗਵਾਈ ਹੇਠ ਸੈਮੀਨਾਰ ਲਗਾਇਆ ਗਿਆ । ਇਸ ਸੈਮੀਨਰ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋ ਜਾਣੂ ਕਰਵਾਇਆ ਗਿਆ। ਕੋਚ ਰਾਜਿੰਦਰਪਾਲ ਸਿੰਘ ਚਾਹਲ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬੱਚਿਆਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਨਸ਼ਾਂ ਇੱਕ ਮਾਨਸਿਕ ਰੋਗ ਹੈ ਜੋ ਵਿਅਕਤੀ ਨੂੰ ਸਰੀਰਕ ਮਾਨਸਿਕ ਤੇ ਆਰਥਿਕ ਤੌਰ ਤੇ ਕਮਜ਼ੋਰ ਕਰ ਦਿੰਦਾ ਹੈ । ਉਹਨਾਂ ਨੇ ਨਸ਼ਿਆਂ ਦੀ ਵਰਤੋ ਨਾ ਕਰਨ ਦੀ ਹਦਾਇਤ ਦਿੱਤੀ ਤੇ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ,ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ । ਉਹਨਾਂ ਕਿਹਾ ਕਿ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਅੱਗੇ ਆਈਏ ਕਿਉਂਕਿ ਨਸ਼ਾਂ ਸਾਡੇ ਸਮਾਜ ਲਈ ਬਹੁਤ ਗੰਭੀਰ ਤੇ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ। ਅਖੀਰ ਵਿੱਚ ਬੱਚਿਆਂ ਨੂੰ ਰਿਫਰੈਸ਼ਮਿੰਟ ਦੇ ਤੌਰ ਤੇ ਫ਼ਲ ਵੰਡੇ ਗਏ ।
ਇਸ ਮੌਕੇ ਤੇ ਐਸ ਆਈ ਦਲਜੀਤ ਸਿੰਘ ਥਾਣਾ ਸਿਵਲ ਲਾਈਨ , ਏ ਐਸ ਆਈ ਹਰਚਰਨ ਸਿੰਘ ਇੰਚਾਰਜ ਸਾਂਝ ਸਬ-ਡਵੀਜ਼ਨ ਬਟਾਲਾ , ਏ ਐਸ ਆਈ ਸੰਜੀਵ ਕੁਮਾਰ ,ਏ ਐਸ ਆਈ ਜਗਜੀਤ ਸਿੰਘ , ਕੋਚ ਰਾਜਵਿੰਦਰ ਸਿੰਘ ਛਿੱਤ ਆਦਿ ਹਾਜ਼ਰ ਸਨ ।