ਵੱਧ ਰਹੀ ਗਰਮੀ ਨੂੰ ਵੇਖਦਿਆਂ ਗੁਰਦਾਸਪੁਰ ਜਿਲੇ ਵਿੱਚ ਲਾਏ ਜਾਣਗੇ ਪੰਜ ਲੱਖ ਬੂਟੇ
ਬਟਾਲਾ 29 ਜੂਨ ( ਸੰਜੀਵ ਮਹਿਤਾ) ਰਕੇਸ਼ ਕੁਮਾਰ ਤੁੱਲੀ ਵੱਲੋਂ ਆਪਣੇ ਦਫਤਰ ਧਰਮ ਸਿੰਘ ਮਾਰਕੀਟ ਬਟਾਲਾ ਵਿਖੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਇਸ ਸਾਲ ਵੱਧ ਰਹੀ ਗਰਮੀ ਨੂੰ ਵੇਖਦਿਆਂ ਹੋਇਆ ਜਿਲਾ ਗੁਰਦਾਸਪੁਰ ਤੇ ਅੰਦਰ 5 ਲੱਖ ਬੂਟੇ ਲਾਉਣ ਦਾ ਟੀਚਾ ਮਿਥਿਆ ਗਿਆ ਹੈ ਅੱਗੇ ਉਹਨਾਂ ਆਖਿਆ ਕਿ ਦੁਬਈ ਵਰਗੇ ਸਭ ਤੋਂ ਗਰਮ ਮੁਲਕ ਵਿੱਚ ਇਸ ਵਾਰ 33,34 ਡਿਗਰੀ ਸੈਂਸੀਅਰ ਤਾਪਮਾਨ ਹੈ ਪਰ ਪੰਜਾਬ ਦੇ ਵਿੱਚ 47,48 ਡਿਗਰੀ ਤੋਂ ਪਲੱਸ ਤਾਪਮਾਨ ਹੋ ਗਿਆ ਹੈ ਉਹਨਾਂ ਆਖਿਆ ਕਿ ਇਸ ਵਾਰ ਅਸੀਂ ਜਿਲੇ ਗੁਰਦਾਸਪੁਰ ਵਿੱਚ ਸੇਵਾ ਸੁਸਾਇਟੀਆਂ ਐਨਜੀਓ ਅਤੇ ਕਲੱਬ ਦੇ ਸਹਿਯੋਗੀਆਂ ਨਾਲ ਰਲ ਕੇ ਇਸ ਵਾਰ ਪੰਜ ਲੱਖ ਫਲਾਂ ਵਾਲੇ ਅਤੇ ਦੂਜੇ ਬੂਟੇ ਜਿਲਾ ਗੁਰਦਾਸਪੁਰ ਅੰਦਰ ਲਾਏ ਜਾਣਗੇ ਅਤੇ ਉਨਾਂ ਦੀ ਦੇਖਭਾਲ ਪਿੰਡ ਦੇ ਕਲੱਬ ਮੈਂਬਰ ਪਿੰਡ ਦੀਆਂ ਪੰਚਾਇਤਾਂ ਅਤੇ ਪਿੰਡ ਦੇ ਚੌਂਕੀਦਾਰਾਂ ਦੇ ਸਹਿਯੋਗ ਸਦਕਾ ਉਹਨਾਂ ਬੂਟਿਆਂ ਨੂੰ ਪਾਲਿਆ ਜਾਵੇਗਾ ਅੱਗੇ ਉਹਨੇ ਆਖਿਆ ਕਿ ਗੁਰਦਾਸਪੁਰ ਜਿਲੇ ਨੂੰ ਹਰਿਆਵਲ ਬਣਾਉਣ ਦਾ ਟੀਚਾ ਮਿਥਿਆ ਗਿਆ ਅੱਜ ਉਹਨਾਂ ਨੇ ਆਪਣੇ ਬਟਾਲਾ ਦਫਤਰ ਸਾਹਮਣੇ ਪੱਤਰਕਾਰਾਂ ਦੇ ਹੀ ਹਾਜ਼ਰੀ ਵਿੱਚ ਰੁੱਖ ਲਗਾ ਕੇ ਉਹਦਾ ਪਾਲਣ ਦਾ ਜੁੰਮਾ ਵੀ ਲਿਆ ਹੈ ਇਸ ਮੌਕੇ ਤੇ ਮੱਲੀ ਨੇ ਬੋਲਦੇ ਆਖਿਆ ਕਿ ਵੱਧ ਤੋਂ ਵੱਧ ਬੂਟੇ ਲਗਾ ਕੇ ਸਾਨੂੰ ਸਾਰਿਆਂ ਨੂੰ ਉਨਾਂ ਨੂੰ ਪਾਲ ਕੇ ਤਾਂ ਹੀ ਸਾਨੂੰ ਸੁੱਖ ਦਾ ਸਾਹ ਮਿਲ ਸਕਦਾ ਹੈ ਅੱਗੇ ਉਹਨਾਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਇੱਕ ਇੱਕ ਰੁੱਖ ਜਰੂਰ ਲਾਉਣਾ ਚਾਹੀਦਾ ਹੈ ਇਸ ਮੌਕੇ ਤੇ ਐਡਵੋਕੇਟ ਭਰਤ ਅਗਰਵਾਲ, ਅਜੇ ਕੁਮਾਰ, ਡਾ ਅੰਮ੍ਰਿਤ ਪ੍ਰੀਤ ਸਿੰਘ ਮੱਲੀ ਮਨਜਿੰਦਰ ਸਿੰਘ, ਸੁਖਵਿੰਦਰ ਸਿੰਘ ਦੁਬਈ ਵਾਲੇ ,ਸਾਹਿਬ ਸਿੰਘ, ਅਰੁਣ ਸੋਨੀ ,ਰਸਪਾਲ ਸਿੰਘ ਬਾਜਵਾ, ਬਲਵਿੰਦਰ ਸਿੰਘ ਸੈਣੀ ,ਪਰਮਜੀਤ ਸਿੰਘ ਸੋਹਲ, ਆਦਿ ਵਲੰਟੀਅਰ ਮੌਜੂਦ ਸਨ