*ਜਿਲਾ ਭਾਜਪਾ ਵਲੋ ਇਕ ਰੁੱਖ ਮਾਂ ਦੇ ਨਾਮ ਮੁਹਿੰਮ ਤਹਿਤ ਲਗਾਏ ਬੂਟੇ
*ਰੁੱਖ ਸਾਡੇ ਜੀਵਨ ਦਾ ਆਧਾਰ ਹਨ ਅਤੇ ਇਹਨਾਂ ਦੀ ਸੁਰੱਖਿਆ ਸਾਡਾ ਫ਼ਰਜ_________ਹੀਰਾ ਵਾਲੀਆ*
*ਬਟਾਲਾ(ਸੰਜੀਵ ਮਹਿਤਾ) ਜਿਲਾ ਭਾਜਪਾ ਵਲੋ ਜਿਲਾ ਪ੍ਰਧਾਨ ਹੀਰਾ ਵਾਲੀਆ ਦੀ ਅਗਵਾਈ ਹੇਠ ਇਕ ਰੁੱਖ ਮਾਂ ਦੇ ਨਾਮ ਤਹਿਤ ਲਗਾਏ ਬੂਟੇ ਲਗਾਏ ਗਏ। ਇਸ ਮੌਕੇ ਤੇ ਜਿਲਾ ਪ੍ਰਧਾਨ ਹੀਰਾ ਵਾਲੀਆ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਰੁੱਖ ਸਾਡੇ ਜੀਵਨ ਦਾ ਆਧਾਰ ਹਨ ਅਤੇ ਇਹਨਾਂ ਦੀ ਸੁਰੱਖਿਆ ਸਾਡਾ ਫ਼ਰਜ ਹੈ।ਉਨ੍ਹਾਂ ਕਿਹਾ ਕਿ ਰੁੱਖਾਂ ਦੀ ਅਨੇਵਾਹ ਕਟਾਈ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾਈਆਂ ਹਨ। ਉਨ੍ਹਾਂ ਕਿਹਾ ਕਿ ਉਦਯੋਗਿਕ ਕ੍ਰਾਂਤੀ ਅਤੇ ਰਾਜ ਮਾਰਗਾਂ ਦਾ ਵਿਕਾਸ ਤਾਂ ਇਕ ਚੰਗਾ ਉਪਰਾਲਾ ਹੈ ਪਰ ਇਸ ਲਈ ਰੁੱਖ ਕੱਟਣ ਤੋਂ ਪਹਿਲਾਂ ਉਸ ਤੋ ਵੀ ਜਿਆਦਾ ਮਾਤਰਾ ਵਿਚ ਬੂਟੇ ਲਗਾਉਣੇ ਵੀ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਤਾਪਮਾਨ ਲਗਭਗ 47 ਡਿਗਰੀ ਦੇ ਕਰੀਬ ਹੈ ਜਿਸ ਨਾਲ ਆਮ ਜਨ ਸਾਧਾਰਨ ਦਾ ਜੀਵਨ ਗਰਮੀ ਨੇ ਅਸਤ ਵਿਅਸਥ ਕਰ ਦਿੱਤਾ ਹੈ। ਜਿਲਾ ਪ੍ਰਧਾਨ ਹੀਰਾ ਵਾਲੀਆ ਨੇ ਕਿਹਾ ਕਿ ਉਨ੍ਹਾਂ ਵਲੋ ਪਹਿਲਾਂ ਵੀ ਬੂਟੇ ਲਗਾ ਕੇ ਸਮੇ ਸਮੇਂ ਤੇ ਉਨ੍ਹਾਂ ਦੀ ਦੇਖ ਭਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਜਲ ਦੀ ਵਰਤੋਂ ਵੱਲ ਵੀ ਸਾਨੂੰ ਸਾਰਿਆਂ ਨੂੰ ਧਿਆਨ ਦੇਣ ਦੀ ਲੋੜ ਹੈ ਕਿਉ ਕਿ ਜਲ ਦਾ ਸਤਰ ਡਿਗਦਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਵਿਅਰਥ ਦੇ ਪਾਣੀ ਦੇ ਬਹਾਵ ਨੂੰ ਰੋਕਣ ਲਈ ਵੀ ਸਾਂਝੇ ਉਪਰਾਲੇ ਦੀ ਲੋੜ ਹੈ। ਅੰਤ ਵਿੱਚ ਜਿਲਾ ਪ੍ਰਧਾਨ ਹੀਰਾ ਵਾਲੀਆ ਵਲੋ ਸਮਾਜ ਭਲਾਈ ਸੰਸਥਾਵਾਂ ਨੂੰ ਵਧ ਤੋਂ ਵਧ ਬੂਟੇ ਲਗਾ ਉਨ੍ਹਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ।ਇਸ ਮੌਕੇ ਤੇ ਜਨਰਲ ਸਕੱਤਰ ਰੌਸ਼ਨ ਲਾਲ , ਸੀਨੀਅਰ ਮੀਤ ਪ੍ਰਧਾਨ ਸ਼ਕਤੀ ਸ਼ਰਮਾ, ਮੀਤ ਪ੍ਰਧਾਨ ਭਾਰਤ ਭੂਸ਼ਨ ਲੂਥਰਾ, ਭੂਸ਼ਨ ਬਜਾਜ ਸਾਬਕਾ ਪਰਦੇਸ਼ ਕਾਰਜਕਾਰੀ ਮੈਂਬਰ ,ਮੀਤ ਪ੍ਰਧਾਨ ਬਿੱਟੂ ਮਹਾਜਨ, ਸ਼ਹਿਰੀ ਪ੍ਰਧਾਨ ਪੰਕਜ ਸ਼ਰਮਾ, ਅਮਨਦੀਪ ਸਿਵਿਲ ਲਾਈਨ ਮੰਡਲ ਪ੍ਰਧਾਨ ਚੰਦਰ ਨਗਰ, ਰਾਧਾ ਰਾਣੀ ਪ੍ਰਧਾਨ ਮਹਿਲਾ ਮੋਰਚਾ , ਰੇਨੂੰ ਅੱਗਰਵਾਲ ਜਿਲਾ ਮੀਤ ਪ੍ਰਧਾਨ, ਅੰਮ੍ਰਿਤਪਾਲ ਮੰਡਲ ਜਨਰਲ ਸਕੱਤਰ, ਯੂਵਾ ਮੋਰਚਾ ਪ੍ਰਧਾਨ ਡਿੰਪਲ ਮਹਾਜਨ, ਜਸਪਾਲ ਸਿੰਘ, ਛੱਜੂ ਰਾਮ,ਗੁਰਪਾਲ ਸਿੰਘ, ਸੁਰਿੰਦਰ ਕੁਮਾਰ, ਨਿਤਨ ਸ਼ਰਮਾ ਕਾਰਜਕਾਰੀ ਮੈਂਬਰ ਯੂਵਾ ਮੋਰਚਾ ਟੀਮ ਪਰਦੇਸ਼ , ਗੋਲਡੀ ਆਦਿ ਹਾਜ਼ਿਰ ਸਨ।*