*ਜਿਲਾ ਭਾਜਪਾ ਵਲੋ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਦੀ ਜਯੰਤੀ ਤੇ ਸ਼ਰਧਾ ਦੇ ਫੁੱਲ ਭੇਂਟ*
** *ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਦੇ ਵਿਚਾਰ ਅੱਜ ਵੀ ਸਾਨੂੰ ਰਾਸ਼ਟਰ ਸੇਵਾ ਦੀ ਸਿੱਖਿਆ ਦਿੰਦੇ ਹਨ_____ਜਿਲਾ ਪ੍ਰਧਾਨ ਹੀਰਾ ਵਾਲੀਆ*
ਬਟਾਲਾ(ਸੰਜੀਵ ਮਹਿਤਾ)
*ਜਿਲਾ ਭਾਜਪਾ ਪ੍ਰਧਾਨ ਹੀਰਾ ਵਾਲੀਆ ਦੀ ਅਗਵਾਈ ਹੇਠ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਦੀ ਜਯੰਤੀ ਤੇ ਵਡੀ ਗਿਣਤੀ ਵਿਚ ਭਾਜਪਾ ਆਗੂਆਂ ਵਲੋ ਹਾਜ਼ਰੀ ਭਰੀ । ਇਸ ਮੌਕੇ ਤੇ ਜਿਲਾ ਭਾਜਪਾ ਪ੍ਰਧਾਨ ਹੀਰਾ ਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਦੀ ਜਯੰਤੀ ਤੇ ਜਿਲਾ ਟੀਮ ਵਲੋ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਭਾਵੇਂ ਸਾਡੇ ਵਿਚ ਸ਼ਰੀੇਰਿਕ ਤੋਰ ਤੇ ਮੌਜੂਦ ਨਹੀਂ ਹਨ ਪਰ ਉਨ੍ਹਾਂ ਦੇ ਦਿੱਤੇ ਗਏ ਵਿਚਾਰ ਸਾਨੂੰ ਅੱਜ ਵੀ ਰਾਸ਼ਟਰੀ ਹਿਤ ਅਤੇ ਦੇਸ਼ ਸੇਵਾ ਦੀ ਸਿੱਖਿਆ ਦਿੰਦੇ ਹਨ। ਉਨ੍ਹਾਂ ਕਿਹਾ ਕਿ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਦਾ ਜਨਮ 6 ਜੁਲਾਈ 1901 ਵਿਚ ਹੋਇਆ ਸੀ ਜੌ ਕਿ ਅੱਜ ਵੀ ਕਰੋੜਾ ਵਰਕਰਾਂ ਲਈ ਪ੍ਰੇਰਨਾਸ੍ਰੋਤ ਹਨ । ਜਿਲਾ ਪ੍ਰਧਾਨ ਹੀਰਾ ਵਾਲੀਆ ਨੇ ਕਿਹਾ ਕਿ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਨੇ ਇਕ ਵਿਚਾਰਧਾਰਾ ਲਈ ਆਪਣਾ ਪੂਰਾ ਜੀਵਨ ਲਗਾ ਦਿੱਤਾ।ਉਨ੍ਹਾਂ ਕਿਹਾ ਕਿ ਰਾਸ਼ਟਰੀ ਦੀ ਏਕਤਾ ਅਖੰਡਤਾ ਲਈ ਇਕ ਵਿਧਾਨ ਇਕ ਨਿਸ਼ਾਨ ਤੇ ਇਕ ਪ੍ਰਧਾਨ ਦਾ ਸਿੱਧਾਂਤ ਦੀ ਪ੍ਰੇਰਨਾ ਦੇਣ ਵਾਲੇ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਸਾਡੇ ਸਭ ਲਈ ਪ੍ਰੇਰਨਾ ਸਰੋਤ ਹੈ। ਇਸ ਮੌਕੇ ਤੇ ਜਿਲਾ ਟੀਮ, ਮੰਡਲ ਪ੍ਰਧਾਨ, ਮੰਡਲ ਟੀਮ , ਤੇ ਮੋਰਚਾ ਪ੍ਰਧਾਨ ਆਦਿ ਵਰਕਰ ਮੌਜੂਦ ਸਨ।*