*ਕੇਂਦਰ ਸਰਕਾਰ ਵਲੋ ਪੇਸ਼ ਕੀਤਾ ਬਜਟ ਹਰ ਵਰਗ ਲਈ ਹਿਤੈਸ਼ੀ_______ਹੀਰਾ ਵਾਲੀਆ*
*ਦੇਸ਼ ਦੀ ਤਰੱਕੀ ਲਈ ਕਈ ਨਵੇ ਰਾਹ ਖੁੱਲ੍ਹਣਗੇ*
ਬਟਾਲਾ(ਸੰਜੀਵ ਮਹਿਤਾ)
*ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਵਲੋ ਨੇ ਦੇਸ਼ ਦੀ ਵਿੱਤਮੰਤਰੀ ਨਿਰਮਲਾ ਸੀਤਾਰਮਨ ਵਲੋ ਸੰਸਦ ਵਿਚ ਮੌਜੂਦਾ ਸਾਲ ਲਈ ਪੇਸ਼ ਕੀਤੇ ਬਜਟ ਦੀ ਜਿੱਥੇ ਸ਼ਲਾਘਾ ਕੀਤੀ ਓਥੇ ਹੀ ਬਜਟ ਨੂੰ ਹਰ ਵਰਗ ਲਈ ਹਿਤੈਸ਼ੀ ਦੱਸਿਆ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਬੈਠੀ ਟੀਮ ਦੇਸ਼ ਵਾਸੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਦਿਨ ਰਾਤ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋ ਅਜਿਹੀ ਨਵੀਆਂ ਯੋਜਨਾਵਾਂ ਬਣਾਈਆਂ ਹਨ ਜਿਸ ਨਾਲ ਦੇਸ਼ ਵਿਚ ਰੋਜ਼ਗਾਰ ਵਧੇਗਾ ਅਤੇ ਤਰੱਕੀ ਦੇ ਨਵੇ ਰਸਤੇ ਖੁੱਲ੍ਹਣਗੇ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਦਮੋਦਰ ਦਾਸ ਮੋਦੀ ਵਲੋ 1.52 ਲੱਖ ਕਰੋੜ ਖੇਤੀਬਾੜੀ ਅਤੇ ਸੰਬੰਧਤ ਖੇਤਰਾਂ ਲਈ ਰੱਖਿਆ ਹੈ ਜਿਸ ਤੇ ਉਨ੍ਹਾਂ ਦੀ ਕਿਸਾਨ ਹਿਤੈਸ਼ੀ ਹੋਣ ਦੀ ਸੋਚ ਸਾਹਮਣੇ ਆਈ ਹੈ।ਉਨ੍ਹਾਂ ਕਿਹਾ ਕਿ ਸਰਕਾਰ ਮਹਿੰਗਾਈ ਨੂੰ ਕਾਬੂ ਕਰਨ ਲਈ ਕਈ ਜਰੂਰੀ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋ 5 ਨਵੀਆਂ ਯੋਜਨਾਵਾਂ ਦੇ ਪੈਕੇਜ ਐਲਾਨੇ ਹਨ ਜਿਸ ਨਾਲ ਦੇਸ਼ ਵਿਚ ਰੋਜ਼ਗਾਰ ਵਧੇਗਾ।ਉਨ੍ਹਾਂ ਕਿਹਾ ਕਿ ਮੌਜੂਦਾ ਬਜਟ ਵਿਚ ਮੁਦਰਾ ਲੌਨ ਦੀ ਸੀਮਾ ਨੂੰ ਵਧਾ ਕੇ 10 ਲੱਖ ਤਿ 20 ਲੱਖ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੋਨੇ ਅਤੇ ਚਾਂਦੀ ਤੇ ਵੀ 6 ਪ੍ਰਤੀਸ਼ਤ ਡਿਊਟੀ ਘਟਾਈ ਗਈ ਹੈ ।ਜਿਲਾ ਪ੍ਰਧਾਨ ਹੀਰਾ ਵਾਲੀਆ ਨੇ ਕਿਹਾ ਕਿ ਮੌਜੂਦਾ 2024__25 ਦਾ ਬਜਟ ਨਾਲ ਦੇਸ਼ ਦੀ ਤਰੱਕੀ ਦੇ ਨਵੇ ਰਾਹ ਖੁੱਲ੍ਹਣਗੇ।*