ਪਿੰਡ ਅਲਾਵਲਵਾਲ ਦੇ ਨੋਜਵਾਨ ਦੀ ਅਮਰੀਕਾਂ‘ਚ ਹਾਰਟ ਅਟੈਕ ਨਾਲ ਮੌਤ
ਫ਼ਤਹਿਗੜ੍ਹ ਚੂੜੀਆਂ (ਸੁਖਨਾਮ ਸਿੰਘ, ਹਰਮੇਸ਼ ਸਿੰਘ)ਫਤਿਹਗੜ ਚੂੜੀਆਂ ਦੇ ਨਜਦੀਕ ਅਤੇ ਥਾਣਾ ਡੇਰਾ ਬਾਬਾ ਨਾਨਕ ਦੇ ਅਧੀਨ ਪੈਂਦੇ ਪਿੰਡ ਅਲਾਵਲਵਾਲ ਦੇ ਰਹਿਣ ਵਾਲੇ ਨੌਜਵਾਨ ਅਜੇਪਾਲ ਸਿੰਘ ਗਿੱਲ ਪੁਤਰ ਪਰਉਪਕਾਰ ਸਿੰਘ ਦੀ ਅਮਰੀਕਾਂ ਵਿਖੇ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪਿੰਡ ਦੇ ਸਰਪੰਚ ਜਗਜੀਵਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਜਲੀ ਬੋਰਡ ਅਲੀਵਾਲ ਵਿਖੇ ਐਸ ਡੀ ਓ ਦੀਆਂ ਸੇਵਾਵਾਂ ਨਿਭਾ ਰਹੇ ਪਿਤਾ ਪਰਉਪਕਾਰ ਸਿੰਘ ਗਿੱਲ ਦੇ ਬੇਟੇ ਅਜੇਪਾਲ ਸਿੰਘ ਗਿੱਲ ਦਾ ਦਿਲ ਦਾ ਦੌਰਾ ਪੈਣ ਕਾਰਨ ਅਮਰੀਕਾ ਵਿਖੇ ਦੇਹਾਂਤ ਹੋ ਗਿਆ ਹੈ ਜਿਸ ਨਾਲ ਇਲਾਕੇ’ਚ ਸ਼ੋਕ ਦੀ ਲਹਿਰ ਦੌੜ ਗਈ ਹੈ। ਉਨਾਂ ਦੱਸਿਆ ਕਿ ਪਰਿਵਾਰ ਨੂੰ ਉਸ ਦੇ ਦੋਸਤਾਂ ਦਾ ਫੋਨ ਆਇਆ ਕਿ ਹਰ ਰੋਜ ਦੀ ਤਰਾਂ ਰਾਤ ਨੂੰ ਅਜੇਪਾਲ ਸਿੰਘ ਅਤੇ ਉਸ ਦੇ ਨਾਲ ਰਹਿੰਦੇ ਦੋਸਤ ਇੱਕਠੇ ਸੁਤੇ ਸਨ ਪਰ ਸਵੇਰੇ ਅਜੇਪਾਲ ਸਿੰਘ ਜੱਦ ਨਹੀਂ ਉਠਿਆ ਤਾਂ ਉਸ ਦੇ ਦੋਸਤਾਂ ਨੇ ਜੱਦ ਉਸ ਨੂੰ ਉਠਾਉਂਣ ਦੀ ਕੋਸ਼ੀਸ਼ ਕੀਤੀ ਤਾਂ ਦੇਖਿਆ ਤਾਂ ਦੇਖਿਆ ਕਿ ਉਸ ਮੌਤ ਹੋ ਚੁੱਕੀ ਸੀ।
ਫੋਟੋ ਅਜੇਪਾਲ ਸਿੰਘ ਗਿੱਲ ਦੀ ਪੁਰਾਣੀ ਤਸਵੀਰ