*ਅੰਮ੍ਰਿਤਸਰ ਤੋ ਕੋਲਕਾਤਾ ਤੱਕ ਬਣਨ ਜਾ ਰਿਹਾ ਹੈ ਇੰਡਸਟਰੀਅਲ ਕੌਰੀਡੋਰ , ਜਿਸ ਨਾਲ ਬਟਾਲਾ ਅਤੇ ਪੰਜਾਬ ਭਰ ਦੀ ਇੰਡਸਟਰੀ ਨੂੰ ਮਿਲੇਗਾ ਵਡਾ ਲਾਭ – ਸ਼ਵੇਤ ਮਲਿਕ* *।
*ਰਸ਼ਿਆ ਚ ਫੱਸੇ ਹਰ ਭਾਰਤੀ ਨੌਜਵਾਨ ਨੂੰ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਵਚਨਬੱਧ*
*ਬਟਾਲਾ(ਸੰਜੀਵ ਮਹਿਤਾ ਸੁਨੀਲ ਚੰਗਾ)
ਭਾਜਪਾ ਨੇਤਾ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵਲੋ ਬਟਾਲਾ ਚ ਅੱਜ ਭਾਜਪਾ ਨੇਤਾਵਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਉਥੇ ਹੀ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕੀ ਇਸ ਵਾਰ ਜੋ ਕੇਂਦਰ ਸਰਕਾਰ ਵਲੋ ਬੱਜਟ ਪੇਸ਼ ਕੀਤਾ ਗਿਆ ਹੈ ਜਿੱਥੇ ਉਸ ਵਿਚ ਹਰ ਵਰਗ ਦੇ ਲੋਕਾਂ ਲਈ ਸੋਚਿਆ ਗਿਆ ਹੈ ਉਥੇ ਹੀ ਉਨ੍ਹਾਂ ਕਿਹਾ ਕੀ ਬਜਟ ਚ ਪੰਜਾਬ ਦੀ ਇੰਡਸਟਰੀ ਨੂੰ ਲਾਭ ਦੇਂਦੇ ਹੋਏ ਅੰਮ੍ਰਿਤਸਰ ਤੋ ਕੋਲਕਾਤਾ ਤੱਕ ਇੰਡਸਟਰੀਅਲ ਕੌਰੀਡੋਰ ਬਣਾਉਣ ਦੀ ਗੱਲ ਕੀਤੀ ਗਈ ਹੈ ਜਿਸ ਨਾਲ ਬਟਾਲਾ ਅਤੇ ਪੰਜਾਬ ਭਰ ਦੀ ਇੰਡਸਟਰੀ ਨੂੰ ਵਡਾ ਲਾਭ ਹੋਵੇਗਾ । ਉਨ੍ਹਾਂ ਵਲੋ ਮੌਜੂਦਾ ਪੰਜਾਬ ਦੀ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧਦੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਪੰਜਾਬ ਵਿੱਚੋਂ ਸਾਰੀ ਇੰਡਸਟਰੀ ਬਾਹਰ ਜਾ ਰਹੀ ਹੈ।ਉਨ੍ਹਾਂ ਕਿਹਾ ਕੀ ਰੇਲਵੇ ਬਜਟ ਚ ਕਿਹਾ ਗਿਆ ਹੈ ਕੀ ਦੇਸ਼ ਭਰ ਦੇ ਕਈ ਸਟੇਸ਼ਨਾਂ ਦੀ ਨੁਹਾਰ ਬਦਲੀ ਜਾਵੇਗੀ ਅਤੇ ਉਸ ਲਈ ਬਟਾਲਾ ਵਾਸੀਆਂ ਲਈ ਵੀ ਵੱਡੀ ਖੁਸ਼ਖਬਰੀ ਹੈ ਜਿਸ ਵਿਚ ਬਟਾਲਾ ਰੇਲਵੇ ਸਟੇਸ਼ਨ ਦੀ ਵੀ ਪ੍ਰਪੋਜਲ ਭੇਜੀ ਗਈ ਹੈ । ਸ਼ਵੈਤ ਮਲਿਕ ਨੇ ਕਿਹਾ ਕਿ ਦੇਸ਼ ਦੇ ਸ਼ਹੀਦ ਹੋ ਰਹੇ ਫ਼ੌਜੀ ਜਵਾਨਾਂ ਨੂੰ ਅਸੀਂ ਨਮਨ ਕਰਦੇ ਹਾਂ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਵਿਚ ਅੱਤਵਾਦ ਖਤਮ ਕਰਨ ਲਈ ਵਚਨਬੱਧ ਹੈ ।ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਸ਼ਿਆ ਫੌਜ ਚ ਫੱਸੇ ਭਾਰਤੀਆ ਦੇ ਮੁੱਦੇ ਤੇ ਉਨ੍ਹਾਂ ਕਿਹਾ ਕਿ ਹਰ ਭਾਰਤੀ ਨੌਜਵਾਨ ਨੂੰ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਵਚਨਬੱਧ ਹੈ । ਇਸ ਮੌਕੇ ਤੇ ਜਿਲਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ, ਸਾਬਕਾ ਮੰਤਰੀ ਅਸ਼ਵਨੀ ਸੇਖੜੀ, ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ, ਅੰਬਿਕਾ ਖੰਨਾ ਜਨਰਲ ਸਕੱਤਰ ਪੰਜਾਬ ਮਹਿਲਾ ਮੋਰਚਾ,ਪਰਦੇਸ਼ ਕਾਰਜਕਾਰੀ ਮੈਂਬਰ ਰਾਕੇਸ਼ ਭਾਟੀਆ, ਮਹਿਲਾ ਹਲਕਾ ਇੰਚਾਰਜ ਫ਼ਤਹਿਗੜ੍ਹ ਚੂੜੀਆਂ ਬਿਕਰਮਜੀਤ ਸਿੰਘ ਆਦਿ ਹਾਜ਼ਰ ਸਨ ।*