ਜਾਣ ਲੇਵਾ ਸਾਬਿਤ ਹੋ ਰਹੇ ਆਵਾਰਾ ਕੁੱਤਿਆਂ ਦਾ ਨਗਰ ਨਿਗਮ ਤੁਰੰਤ ਕਰੇ ਹਲ :ਹੀਰਾ ਵਾਲੀਆ
ਕਮਿਸ਼ਨਰ ਡਾਕਟਰ ਸ਼ਾਇਰੀ ਭੰਡਾਰੀ ਨੇ ਜਲਦ ਹਲ ਕਰਨ ਦਾ ਭਰੋਸਾ ਜਤਾਇਆ
ਬਟਾਲਾ 30 ਜੁਲਾਈ (ਸੰਜੀਵ ਮਹਿਤਾ) ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਅਤੇ ਕੌਂਸਲਰ ਹਰਸਿਮਰਨ ਸਿੰਘ ਹੀਰਾ ਵਾਲੀਆ ਨੇ ਵਧ ਰਹੇ ਹਲਕਾਏ ਅਤੇ ਆਵਾਰਾ ਕੁੱਤਿਆਂ ਦੇ ਮਸਲੇ ਤੇ ਜਿੱਥੇ ਗਹਿਰੀ ਚਿੰਤਾ ਪ੍ਰਗਟਾਈ ਓਥੇ ਹੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਨਗਰ ਨਿਗਮ ਬਟਾਲਾ ਦੀ ਕਮਿਸ਼ਨਰ ਡਾਕਟਰ ਸ਼ਾਇਰੀ ਭੰਡਾਰੀ ਨੂੰ ਇਸ ਸਮੱਸਿਆ ਸੰਬੰਧੀ ਜਾਣੂ ਕਰਵਾਇਆ। ਇਸ ਮੌਕੇ ਤੇ ਜਿਲਾ ਪ੍ਰਧਾਨ ਹੀਰਾ ਵਾਲੀਆ ਨੇ ਕਿਹਾ ਕਿ ਉਨ੍ਹਾਂ ਕੋਲੋ ਬਹੁਤ ਸਾਰੇ ਹਲਕਾ ਵਾਸੀ ਸ਼ਿਕਾਇਤ ਲੇ ਕੇ ਆਏ ਹਨ ਅਤੇ ਵਿਸੇਸ਼ ਕਰ ਉਨ੍ਹਾਂ ਦੇ ਆਪਣੇ ਰਿਹਾਇਸ਼ੀ ਇਲਾਕੇ ਅਰਬਨ ਅਸਟੇਟ ਵਿਚ ਆਵਾਰਾ ਅਤੇ ਹਲਕਾਏ ਕੁੱਤਿਆਂ ਦਾ ਝੁੰਡ ਫਿਰ ਰਿਹਾ ਹੈ ਜਿਸ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹਨਾਂ ਕੁੱਤਿਆਂ ਵਲੋ ਕੁਝ ਵਿਅਕਤੀਆਂ ਨੂੰ ਕਟਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਜੌ ਕਿਤੇ ਨਾ ਕਿਤੇ ਜਾਣ ਲੇਵਾ ਵੀ ਸਾਬਿਤ ਹੋ ਸਕਦਾ ਹੈ। ਜਿਲਾ ਪ੍ਰਧਾਨ ਹੀਰਾ ਵਾਲੀਆ ਨੇ ਕਿਹਾ ਕਿ ਅਰਬਨ ਅਸਟੇਟ ਇਕ ਪੋਸ਼ ਕਲੋਨੀ ਹੈ ਜਿਸ ਵਿਚ ਅਕਸਰ ਸ਼ਾਮ ਨੂੰ ਬੱਚੇ , ਮਹਿਲਾਵਾਂ ਅਤੇ ਬਜ਼ੁਰਗ ਸ਼ਾਮ ਨੂੰ ਸੈਰ ਕਰਦੇ ਹਨ ਪਰ ਇਸ ਆਵਾਰਾ ਕੁੱਤਿਆਂ ਨੇ ਦਹਿਸ਼ਤ ਫੈਲਾਉਣ ਕਰਕੇ ਹਰ ਕੋਈ ਘਰੋ ਇਕੱਲਾ ਨਿਕਲਣ ਤੋ ਕਤਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਦਾ ਹਲ ਕਰਨ ਲਈ ਨਗਰ ਨਿਗਮ ਕਮਿਸ਼ਨਰ ਡਾਕਟਰ ਸ਼ਾਇਰੀ ਭੰਡਾਰੀ ਨੂੰ ਜਾਣੂ ਕਰਵਾਇਆ ਗਿਆ ਜਿਸ ਤੇ ਉਨ੍ਹਾਂ ਵਲੋ ਤੁਰੰਤ ਵੇਨ ਦਾ ਇੰਤਜ਼ਾਮ ਕਰ ਇਸ ਦਾ ਹੱਲ ਕਰਨ ਦਾ ਆਸ਼ਵਾਸਨ ਦਿੱਤਾ ਗਿਆ ਹੈ।