ਐਕਸੀਡੈਂਟ ਪੀੜਿਤ ਦੀ ਮਦਦ ਕਰਨ ਵਾਲੇ ਨੂੰ ਚੰਗੇ ਨਾਗਰਿਕ ਵਜੋਂ ਸਨਮਾਨਿਤ ਕੀਤਾ ਜਾਵੇਗਾ——
ਜ਼ਿਲ੍ਹਾ ਟ੍ਰੈਫਿਕ ਪੁਲਿਸ ਐਜੂਕੇਸ਼ਨ ਸੈਲ
ਸੁਸ਼ੀਲ ਬਰਨਾਲਾ ਪੰਜਾਬੀ ਜਾਗਰਣ ਗੁਰਦਾਸਪੁਰ
:03/08/2024
ਲਗਾਤਾਰ ਚਲ ਰਹੇ ਸੈਮੀਨਾਰ ਟ੍ਰੈਫਿਕ ਨਿਯਮਾਂ ਦੀ ਅਹਿਮੀਅਤਾ ਬਾਰੇ ਜਾਣਕਾਰੀ ਦਿੰਦੇ ਹੋਏ ਅਜ
ਜ਼ਿਲ੍ਹਾ ਟ੍ਰੈਫਿਕ ਪੁਲਿਸ ਐਜੂਕੇਸ਼ਨ ਸੈਲ ਵੱਲੋਂ ਦੋਆਬਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟ ਸੰਤੋਖ ਰਾਜ ਪ੍ਰਿੰਸੀਪਲ ਸ਼੍ਰੀ ਬਰਿੰਦਰ ਕੌਰ ਨੇ
ਸੈਮੀਨਾਰ ਵਿੱਚ ਵਿਦਿਆਰਥੀਆਂ ਨੂੰ ਦਸਿਆ ਕਿ ਅਪਣੇ ਵਾਹਨ ਦੀ ਰਫ਼ਤਾਰ ਹੌਲੀ ਰਖਣੀ ਚਾਹੀਦੀ ਹੈ।ਬਾਈਕ ਚਲਾਉਂਦੇ ਸਮੇਂ ਹੈਲਮੇਟ ਪਾ ਕੇ ਰਖਣਾ ਚਾਹੀਦਾ ਹੈ ਕਿਉਂਕਿ ਹੈਲਮੇਟ ਸਿਰ ਦਾ 90% ਬਚਾਵ ਕਰਦਾ ਹੈ।ਚਾਰ ਪਹੀਆ ਵਾਹਨ ਚਲਾਉਂਦੇ ਸਮੇਂ ਸੀਟ ਬੈਲਟ ਲਗਾ ਕੇ ਰਖਣੀ ਚਾਹੀਦੀ ਹੈ। ਅਤੇ ਜੇਕਰ ਕੋਈ ਬੱਚਾ 18 ਸਾਲ ਤੋਂ ਘੱਟ ਉਮਰ ਅਤੇ ਬਿਨਾ ਲਾਇਸੈਂਸ ਤੋਂ ਵਾਹਨ ਡਰਾਈਵ ਕਰਦਾ ਹੈ ਜੇਕਰ ਉਸ ਤੋਂ ਕੋਈ ਐਕਸੀਡੈਂਟ ਹੋ ਜਾਵੇ ਤਾਂ ਇਸ ਦੇ ਜ਼ਿੰਮੇਵਾਰ ਉਸਦੇ ਮਾ ਬਾਪ ਹੋਣਗੇ ਜਾ ਜਿਸ ਆਦਮੀ ਦਾ ਇਹ ਵਾਹਨ ਉਸ ਤੇ ਕਾਰਵਾਈ ਕੀਤੀ ਜਾਵੇਗੀ।ਹੁਣ 16 ਤੋਂ 18 ਸਾਲ ਦੇ ਬੱਚੇ ਵੀ ਹੁਣ ਅਪਣੇ ਲਾਇਸੈਂਸ ਬਣਾ ਸਕਦੇ ਹਨ ਅਤੇ ਬਿਨਾਂ ਗੇਅਰ ਵਾਲੇ ਵਾਹਨ ਚਲਾ ਸਕਦੇ ਹੈ।ਅਤੇ ਉਹ ਵੀ ਹੈਲਮੇਟ ਪਾ ਕੇ ਡਰਾਈਵਿੰਗ ਕਰਨ ਅਤੇ ਸਿੱਖ ਨੋਜਵਾਨ ਅਪਣੇ ਸਿਰ ਤੇ ਪਗੜੀ ਸਜਾ ਕੇ ਵਾਹਨ ਚਲਾਉਣ।ਅਤੇ ਜੋ ਵਿਅਕਤੀ ਐਕਸੀਡੈਂਟ ਪੀੜਿਤ ਦੀ ਮਦਦ ਕਰਦਾ ਹੈ ਤਾਂ ਉਸ ਨੂੰ ਚੰਗੇ ਨਾਗਰਿਕ ਵਜੋਂ ਸਨਮਾਨਿਤ ਕੀਤਾ ਜਾਵੇਗਾ।ਇਸ ਤੋਂ ਇਲਾਵਾ ਵਿਦਿਆਰਥੀਆ ਨੂੰ ਨਸ਼ਿਆ ਤੋ ਬਚਣ ਲਈ ਪ੍ਰੇਰਿਤ ਕੀਤਾ ਗਿਆ ਕਿ ਨਸ਼ਾ ਕਰ ਕੇ ਕਦੇ ਵਾਹਨ ਨਹੀਂ ਚਲਾਉਣਾ ਚਾਹੀਦਾ।ਅਤੇ ਨਸ਼ਿਆ ਖਿਲਾਫ ਹੇਲਪਲਾਈਨ ਨੰਬਰ ਬਾਰੇ ਵੀ ਜਾਣੂ ਕਰਵਾਇਆ ਗਿਆ।
ਸੈਮੀਨਾਰ ਵਿੱਚ ਉਪਥਿਸਤ ਸਕੂਲ ਦੇ ਵਿਦਿਆਰਥੀਆਂ ਨੇ ਟ੍ਰੈਫ਼ਿਕ ਦੇ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ ਇਸ ਮੋਕੇ ਤੇ
ਸੈਮੀਨਾਰ ਵਿੱਚ ਟ੍ਰੈਫਿਕ ਐਜੂਕੇਸ਼ਨ ਸੈੱਲ ਗੁਰਦਾਸਪੁਰ ਏ ਐਸ ਆਈ ਸੁਭਾਸ਼ ਚੰਦਰ ਅਤੇ ਏ ਐਸ ਆਈ ਅਮਨਦੀਪ ਸਿੰਘ ਹਾਜਰ ਸਨ ।
ਸਕੂਲ ਦੇ ਸਟਾਫ ਅਕੇਮਜੋਤ ਸਿੰਘ,ਹਰਪ੍ਰੀਤ ਕੌਰ,ਰੂਪਿੰਦਰ ਕੌਰ,ਅਨਮੋਲ,ਚੇਅਰਮੈਨ ਬਰਿੰਦਰ ਸਿੰਘ ਨੇ ਆਏ ਹੋਏ ਟ੍ਰੈਫਿਕ ਕਰਮਚਾਰੀਆ ਦਾ ਧੰਨਵਾਦ ਕੀਤਾ।