ਹੀਰਾ ਵਾਲੀਆ ਦੀ ਅਗਵਾਈ ਹੇਠ ਭਾਜਪਾ ਆਗੂਆਂ ਵਲੋਂ ਨਵ ਨਿਯੁਕਤ ਐਸ.ਐਸ.ਪੀ ਨਾਲ ਮੁਲਾਕਾਤ ਕੀਤੀ ਗਈ
ਭਾਰਤੀ ਜਨਤਾ ਪਾਰਟੀ ਪੁਲਿਸ ਨੂੰ ਪੂਰਾ ਸਹਿਯੋਗ ਦੇਵੇਗੀ
ਬਟਾਲਾ, 9 ਅਗਸਤ (ਸੁਖਨਾਮ ਸਿੰਘ) – ਭਾਜਪਾ ਦੇ ਜਿਲਾ ਪ੍ਰਧਾਨ ਹੀਰਾ ਵਾਲੀਆ ਵਲੋਂ ਪਾਰਟੀ ਦੇ ਹੋਰ ਅਹੁਦੇਦਾਰਾਂ ਸਮੇਤ ਬਟਾਲਾ ਦੇ ਨਵ ਨਿਯੁਕਤ ਐਸ.ਐਸ.ਪੀ ਸੁਹੇਲ ਕਾਸਿਮ ਮੀਰ ਨਾਲ ਉਹਨਾਂ ਦੇ ਦਫ਼ਤਰ ਵਿਖੇ ਪਹੁੰਚ ਕੇ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਨੂੰ ਬਟਾਲਾ ਆਉਣ ’ਤੇ ਜੀ ਆਇਆ ਆਖਿਆ ਗਿਆ। ਇਸ ਮੌਕੇ ਹੀਰਾ ਵਾਲੀਆ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਐਸ.ਐਸ.ਪੀ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਭਾਜਪਾ ਬਟਾਲਾ ਵਲੋਂ ਪੁਲਿਸ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੀਰਾ ਵਾਲੀਆ ਨੇ ਕਿਹਾ ਕਿ ਅੱਜ ਦੀ ਮੁਲਾਕਾਤ ਬਹੁਤ ਹੀ ਵਧੀਆ ਮਾਹੌਲ ਵਿਚ ਹੋਈ ਹੈ। ਸਾਨੂੰ ਪੂਰੀ ਉਮੀਦ ਹੈ ਕਿ ਬਟਾਲਾ ਦੇ ਨਵੇਂ ਐਸ.ਐਸ.ਪੀ ਬਟਾਲਾ ਅਮਨ ਕਾਨੂੰਨ ਸਥਿਤੀ ਨੂੰ ਪੂਰੀ ਸਖਤੀ ਨਾਲ ਹੋਰ ਬੇਹਤਰ ਬਣਾਉਣਗੇ। ਉਹਨਾਂ ਕਿਹਾ ਕਿ ਐਸ.ਐਸ.ਪੀ ਬਟਾਲਾ ਨੇ ਇਹ ਵਿਸ਼ਵਾਸ ਦਿਵਾਇਆ ਹੈ ਕਿ ਪੁਲਿਸ ਹਰ ਸਮੇਂ ਲੋਕਾਂ ਦੀ ਸੇਵਾ ਵਿਚ ਹਾਜ਼ਰ ਹੈ ਅਤੇ ਪੁਲਿਸ ਥਾਣਿਆਂ ਅਤੇ ਮੇਰੇ ਤੱਕ ਪਹੁੰਚ ਕਰਨ ਵਾਲੇ ਵਿਅਕਤੀ ਨੂੰ ਪੂਰਾ ਇਨਸਾਫ ਮਿਲੇਗਾ। ਹੀਰਾ ਵਾਲੀਆ ਨੇ ਅੱਗੇ ਕਿਹਾ ਕਿ ਐਸ.ਐਸ.ਪੀ ਸੁਹੇਲ ਕਾਸਿਮ ਮੀਰ ਬਹੁਤ ਹੀ ਸੁਲਝੇ ਹੋਏ ਅਤੇ ਕਾਬਿਲ ਪੁਲਿਸ ਅਫਸਰ ਹਨ ਜਿਹਨਾਂ ਨੇ ਵੱਖ ਵੱਖ ਜਿਲਿਆਂ ਵਿਚ ਆਪਣੀਆਂ ਬੇਹਤਰੀਨ ਸੇਵਾਵਾਂ ਦਿੱਤੀਆਂ ਹਨ ਅਤੇ ਜਿੱਥੇ ਜਿੱਥੇ ਉਹਨਾਂ ਦੀ ਡਿਊਟੀ ਰਹੀ ਹੈ। ਉਹਨਾਂ ਦੇ ਇਲਾਕੇ ਅੰਦਰ ਕ੍ਰਾਈਮ ਅਤੇ ਅਪਰਾਧਿਕ ਘਟਨਾਵਾਂ ਉਪਰ ਕਾਫੀ ਹੱਦ ਤੱਕ ਲਗਾਮ ਲੱਗੀ। ਸਾਨੂੰ ਪੂਰੀ ਉਮੀਦ ਹੈ ਕਿ ਬਟਾਲਾ ਅੰਦਰ ਅਪਰਾਧਿਕ ਘਟਨਾਵਾਂ ’ਤੇ ਲਗਾਮ ਲੱਗੇਗੀ। ਇਸ ਮੌਕੇ ਉਹਨਾਂ ਨਾਲ ਜਨਰਲ ਸੈਕਟਰੀ ਰੌਸ਼ਨ ਲਾਲ, ਸੀਨੀਅਰ ਵਾਇਸ ਪ੍ਰਧਾਨ ਸ਼ਕਤੀ ਸ਼ਰਮਾ, ਸਾਬਕਾ ਪ੍ਰਦੇਸ਼ ਕਾਰਜਕਾਰਨੀ ਭੂਸ਼ਣ ਬਜਾਜ, ਸਿਟੀ ਮੰਡਲ ਪ੍ਰਧਾਨ ਪੰਕਜ ਸ਼ਰਮਾ, ਓ.ਬੀ.ਸੀ ਮੋਰਚਾ ਪ੍ਰਧਾਨ ਸੂਰਜ ਸੂਰੀ, ਜਿਲਾ ਸੈਕਟਰੀ ਕੁਨਾਲ ਸ਼ਰਮਾ, ਜੀਵਨ ਅਗਰਵਾਲ, ਗੁਰਿੰਦਰਪਾਲ ਸਿੰਘ ਆਦਿ ਹਾਜ਼ਰ ਸਨ।