ਕਰਮਚਾਰੀ ਦਲ ਸਹਿਰੀ ਮੰਡਲ ਬਟਾਲਾ ਦੀ ਹੋਈ ਮਹੀਨਾਵਾਰ ਮੀਟਿੰਗ ਅਤੇ ਕਈ ਗੱਲਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ
ਬਟਾਲਾ (ਸਜੀਵ ਮਹਿਤਾ )
ਕਰਮਚਾਰੀ ਦਲ ਸਹਿਰੀ ਮੰਡਲ ਬਟਾਲਾ ਅਧੀਨ ਪੈਂਦੀਆਂ ਸਬ ਡਿਵੀਜ਼ਨਾਂ ਦੀ ਮਹੀਨਾ ਵਾਰ ਮੀਟਿੰਗ 26 ਨੰਬਰ 66 ਕੇਵੀ ਸਬ ਸਟੇਸ਼ਨ ਬਟਾਲਾ ਵਿਖੇ ਸ੍ਰ ਅਰਜਨ ਸਿੰਘ( ਪਰਮਾਰ) ਪ੍ਰਧਾਨ ਸਹਿਰੀ ਮੰਡਲ ਬਟਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੁਰਜੀਤ ਸਿੰਘ (ਅਮਰਗੜ੍ਹ) ਸਰਕਲ ਆਗੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਮੀਟਿੰਗ ਵਿੱਚ ਮੌਜੂਦਾ ਸੰਘਰਸ਼ ਬਾਰੇ ਮਿਤੀ 1ਸਤੰਬਰ ਨੂੰ ਬਿਜਲੀ ਮੰਤਰੀ ਦੀ ਰਿਹਾਇਸ਼ ਦਾ ਘਰਾਓ ਜਿਸ ਦੀ ਕਾਲ ਜਾਇੰਟ ਫੋਰਮ ਬਿਜਲੀ ਮੁਲਾਜ਼ਮ ਏਕਤਾ ਮੰਚ ਵੱਲੋਂ ਸਾਂਝੇ ਤੌਰ ਤੇ ਦਿੱਤੀ ਸੀ ਸਾਥੀਆਂ ਵੱਲੋਂ ਦਿੱਤੇ ਸੰਘਰਸ਼ ਵਿੱਚ ਸਾਥ ਦੇਣ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਬੋਰਡ ਮੈਨਜਮੈਟ ਅਤੇ ਸਰਕਾਰ ਵੱਲੋਂ ਸਾਂਝੇ ਫਰੈਂਟ ਨੂੰ 6 ਸਤੰਬਰ ਦੀ ਮੀਟਿੰਗ ਦੇ ਦਿੱਤੀ ਹੈ ਜੇਕਰ ਮੀਟਿੰਗ ਨੂੰ ਵਿੱਚ ਮੁਲਾਜ਼ਮ ਮਸਲਿਆਂ ਦਾ ਹੱਲ ਨਾ ਨਿਕਲਿਆ ਤਾਂ ਮੁਲਾਜ਼ਮ ਸੰਘਰਸ਼ ਹੋਰ ਤੇਜ਼ ਕਰਨਗੇ ਜਿਸਦੇ ਤਹਿਤ 10/11/12 ਸਤੰਬਰ ਨੂੰ ਤਿੰਨੋਂ ਦਿਨਾਂ ਦੀ ਸੇਮ ਹਿੰਦ ਛੁੱਟੀ ਲੈ ਕੇ ਮੁਲਾਜ਼ਮ ਆਪਣੇ ਰੋਸ ਦਾ ਪ੍ਰਗਟਾਵਾ ਕਰਨਗੇ ਇਸ ਮੀਟਿੰਗ ਵਿੱਚ ਓ ਐਂਡ ਐਮ ਸਬ ਡਿਵੀਜ਼ਨ ਬਟਾਲਾ ਦੇ ਸਕੱਤਰ ਬਲਵਿੰਦਰ ਸਿੰਘ ਭਗਤ ਨੇ ਕਿਹਾ ਕਿ ਸੀ ਆਰ ਏ 267/11 ਵਿੱਚ ਰੱਖੇ ਲਾਈਨਮੈਨ ਐਸ ਐਸ ਏ ਕਰਮਚਾਰੀ ਜਿਨਾਂ ਦਾ ਕੰਟੈਕਟ ਦਾ ਸਮਾਂ ਰੈਗੂਲਰ ਕੀਤਾ ਜਾਵੇ ਅਤੇ 66 ਕੇਵੀ ਸਬ ਸਟੇਸ਼ਨ ਤੇ ਲੱਗੇ ਇਨਾ ਕਰਮਚਾਰੀਆਂ ਨੂੰ ਜੇਈ ਦੀ ਤਰੱਕੀ ਹੋਣ ਉਪਰੰਤ ਜੇਈ ਸਭ ਸਟੇਸ਼ਨ ਲਗਾਇਆ ਜਾਵੇ ਨਾ ਕਿ ਜੇਈ ਫੀਲਡ ਜਦੋਂ ਕੀ ਇਹਨਾਂ ਦਾ ਤਜਰਬਾ ਸਬ ਸਟੇਸ਼ਨ ਦਾ ਹੈ ਇਸੇ ਤਰ੍ਹਾਂ ਤੂੰ ਸੀ ਆਰ ਏ ਵਿੱਚ ਲੱਗੇ ਲਾਗੇ ਲਾਇਨਮੈਨਾ ਦਾ ਕੰਟੈਕਟ ਸਮਾਂ ਰੈਗੂਲਰ ਕੀਤਾ ਜਾਵੇ ਆਰ ਟੀ ਐਮ ਕਰਮਚਾਰੀ ਜਿੰਨਾ ਦਾ ਸਮਾਂ ਦੋ ਸਾਲ ਤੋਂ ਉੱਪਰ ਦਾ ਹੈ ਉਹਨਾਂ ਨੂੰ ਏ ਐਸ ਐਸ ਏ ਬਣਾਇਆ ਜਾਵੇ ਆਰਟੀਐਮ ਕਰਮਚਾਰੀ ਪਿਛਲੇ 10 ਸਾਲਾਂ ਤੋਂ ਏ ਐਸ ਏ ਦਾ ਕੰਮ ਕਰ ਰਹੇ ਹਨ ਆਰ ਟੀ ਐਮ/ ਏ ਐਸ ਐਸ ਕਰਮਚਾਰੀਆਂ ਨੂੰ ਪੈ ਬੈਡ ਦਿੱਤਾ ਜਾਵੇ ਜੋ ਕਿ ਨਹੀਂ ਤਾਂ ਨਹੀਂ ਦਿੱਤਾ ਗਿਆ ਆਰ ਟੀ ਐਮ ਤੋ ਜੋ ਕਰਮਚਾਰੀ ਸਹਾਇਕ ਲਾਈਨਮੈਨ ਬਨਨਾ ਚਾਹੁੰਦੇ ਹਨ ਉਹਨਾਂ ਦੀ ਸਹਿਮਤੀ ਲਈ ਜਾਵੇ ਨਾ ਕੀ ਧੱਕੇਸ਼ਾਹੀ ਕੀਤੀ ਜਾਵੇ ਜੋ ਸਹਾਇਕ ਲਾਈਨਮੈਨ ਇਸ ਏ ਐਸ ਐਸ ਏ/ਐਸ ਐਸਏ ਦੀ ਪੋਸਟ ਤੇ 66 ਕੇ ਵੀ ਸਭ ਸਟੇਸ਼ਨ ਤੇ ਲਗਾਏ ਗਏ ਹਨ ਜਥੇਬੰਦੀ ਉਹਨਾਂ ਦਾ ਵਿਰੋਧ ਕਰਦੀ ਹੈ ਉਹਨਾਂ ਨੂੰ ਵਾਪਸ ਫੀਲਡ ਵਿੱਚ ਭੇਜਿਆ ਜਾਵੇ ਤਾਂ ਜੋ ਆਰ,ਟੀ,ਐਮਦੀ ਤਰੱਕੀ ਹੋ ਸਕੇ ਅਤੇ ਤਰੱਕੀ ਹੋਣ ਉਪਰੰਤ ਏਐਸਐਸਏ ਦੀ ਪੋਸਟ ਤੇ ਉਸ ਤੇ ਕੰਮ ਕਰ ਸਕਣ ਉਹਨਾਂ ਨਾਲ ਇਨਸਾਫ ਕੀਤਾ ਜਾਵੇ ਸਭ ਸਾਮਿਲ ਸਾਥੀਆਂ ਨੇ ਇਹਨਾਂ ਮੰਗਾਂ ਤੇ ਪੂਰੀ ਸਹਿਮਤੀ ਪ੍ਰਗਟ ਆਈ ਅਤੇ ਕਿਹਾ ਜੇਕਰ ਸਾਡੀਆਂ ਮੰਗਾਂ ਲਾਗੂ ਨਹੀਂ ਹੁੰਦੀਆਂ ਤਾਂ ਸੰਘਰਸ਼ ਆਉਣ ਵਾਲੇ ਸਮੇਂ ਵਿੱਚ ਤੇਜ਼ ਕੀਤਾ ਜਾਵੇਗਾ ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਬਲਪੁਰੀਆ, ਪਰਮਜੀਤ ਸਿੰਘ ਕਲਸੀ, ਸੰਦੀਪ ਵੋਹਰਾ, ਪ੍ਰਭਜੀਤ ਸਿੰਘ, ਦਵਿੰਦਰ ਸਿੰਘ ਰਿਆਰ, ਜਤਿੰਦਰ ਕੁਮਾਰ ਵਿੱਤ ਸਕੱਤਰ, ਸੁੱਚਾ ਸਿੰਘ ਜੇਈ, ਗੁਰਮੀਤ ਸਿੰਘ ਛੀਨਾ, ਨਿਰਮਲ ਸਿੰਘ ,ਸੰਜੀਵ ਕੁਮਾਰ ,ਰਾਜ ਕੁਮਾਰ, ਸੁਖਪਾਲ ਸਿੰਘ ਰਜੀਵ ਕੁਮਾਰ ਗੁਰਨਾਮ ਸਿੰਘ,ਰਾਜਬੀਰ ਸਿੰਘ, ਜਗਮੋਹਣ ਸਿੰਘ , ਬਲਵਿੰਦਰ ਭਗਤ, ਲੋਕੇਸ਼ ਕੁਮਾਰ, ਅਤੁਲ ਸਹਿਦੇਵ, ਅਰੁਣ ਕੁਮਾਰ, ਰਵਿੰਦਰ ਸਿੰਘ, ਮਨਜਿੰਦਰ ਸਿੰਘ, ਆਦ ਸਾਮਲ ਸਨ