ਕਰਮਚਾਰੀ ਸਹਿਰੀ ਮੰਡਲ ਵੱਲੋਂ ਰਣਧੀਰ ਕੁਮਾਰ ਹਾਂਡਾ ਨੂੰ ਉਪਮੰਡਲ ਅਫਸਰ ਟੈਕਨੀਕਲ 2 ਵਿਖੇ ਤਰੱਕੀ ਹੋਣ ਉਪਰੰਤ ਲੱਗਣ ਤੇ ਕੀਤਾ ਗਿਆ ਸਨਮਾਨਿਤ
ਬਟਾਲਾ ( ਸਜੀਵ ਮਹਿਤਾ)
ਕਰਮਚਾਰੀ ਦਲ ਸਹਿਰੀ ਮੰਡਲ ਬਟਾਲਾ ਦੀ ਇੱਕ ਅਹਿਮ ਮੀਟਿੰਗ ਦਫਤਰ ਟੈਕਨੀਕਲ 2 ਵਿਖੇ ਕੀਤੀ ਗਈ। ਜਿਸ ਦੀ ਪ੍ਰਧਾਨਗੀ ਸ੍ਰ ਅਰਜਨ ਸਿੰਘ (ਪਰਮਾਰ) ਨੇ ਕੀਤੀ ਇਸ ਵਿੱਚ ਸ੍ਰ ਸੁਰਜੀਤ ਸਿੰਘ (ਅਮਰਗੜ) ਸਰਕਲ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਮੀਟਿੰਗ ਵਿੱਚ ਸਭ ਸਾਥੀਆਂ ਆਗੂ ਨੇ ਸ੍ਰੀ ਰਣਧੀਰ ਕੁਮਾਰ (ਹਾਂਡਾ) ਜੋ ਕਿ ਤਰੱਕੀ ਹੋਣ ਉਪਰੰਤ ਉਪਮੰਡਲ ਅਫ਼ਸਰ ਬਤੌਰ ਦਫ਼ਤਰ ਟੈਕਨੀਕਲ 2 ਬਟਾਲਾ ਅਹੁਦਾ ਸੰਭਾਲਿਆ ਹੈ ਅਤੇ ਆਗੂਆਂ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਕਿਹਾ ਰਣਧੀਰ ਹਾਂਡਾ ਜੀ ਖੁਦ ਮੁਲਾਜ਼ਮ ਆਗੂ ਹਨ ਅਤੇ ਉਹ ਮੁਲਾਜ਼ਮਾਂ ਮੁਸ਼ਕਲਾਂ ਨੂੰ ਬਹੁਤ ਹੀ ਚੰਗੀ ਤਰ੍ਹਾਂ ਨਾਲ ਸਮਝਦੇ ਹਨ ਇਸੇ ਕਰਕੇ ਮੁਲਾਜ਼ਮ ਵਰਗ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਇਸ ਉਪਰੰਤ ਅਫਸਰ ਰਣਧੀਰ ਹਾਂਡਾ ਜੋ ਕਿ ਜਥੇਬੰਦੀ ਦੇ ਤਹਿਤ ਜਦੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਮੁਲਾਜ਼ਮਾ ਤੇ ਨੂੰ ਕੋਈ ਮੁਸ਼ਕਲ ਨਹੀਂ ਆਉਣ ਦੇਣਗੇ ਅਸੀਂ ਸਭ ਰਲ ਮਿਲ ਕੇ ਸਭ ਮਸਲੇ ਹੱਲ ਕਰਾਂਗੇ ਇਸ ਵਿੱਚ ਹੋਰਨਾਂ ਤੋਂ ਇਲਾਵਾ ਹਰੀਸ਼ ਕੁਮਾਰ, ਸੰਦੀਪ ਵੋਹਰਾ, ਪਰਮਜੀਤ ਸਿੰਘ, ਸੁੱਚਾ ਸਿੰਘ, ਪਰਮਜੀਤ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਭਗਤ, ਦਵਿੰਦਰ ਸਿੰਘ, ਜਤਿੰਦਰ ਕੁਮਾਰ, ਗੁਰਨਾਮ ਸਿੰਘ, ਰਵਿੰਦਰ ਕੁਮਾਰ ਪ੍ਰੈੱਸ ਸਕੱਤਰ, ਨਿਰਮਲ ਸਿੰਘ, ਮਨਜਿੰਦਰ ਸਿੰਘ, ਸੰਜੀਵ ਕੁਮਾਰ, ਸੁਖਪਾਲ ਸਿੰਘ, ਆਦਿ ਮੈਂਬਰ ਹਾਜ਼ਰ ਸਨ