ਆਰੀਆ ਸਮਾਜ ਮੰਦਰ ਪਿੰਡ ਬਰਨਾਲਾ ਵਿਖੇ ਲਗਾ ਦੰਦਾਂ ਦਾ ਕੈਂਪ
ਸੁਸ਼ੀਲ ਬਰਨਾਲਾ ਪੰਜਾਬੀ ਜਾਗਰਣ ਗੁਰਦਾਸਪੁਰ
ਆਰੀਆ ਸਮਾਜ ਮੰਦਰ ਪਿੰਡ ਬਰਨਾਲਾ ਵਲੋਂ ਮਹਾਰਿਸ਼ੀ ਸੁਆਮੀ ਦਯਾਨੰਦ ਸਰਸਵਤੀ ਜੀ ਦੀ 200ਵੀਂ ਜਨਮ ਜਯੰਤੀ ਅਤੇ ਆਰੀਆ ਸਮਾਜ ਬਰਨਾਲਾ ਦੀ ਸਥਾਪਨਾ ਦਾ 50ਵਾ ਸਾਲ”ਸਵਰਣ ਜਯੰਤੀ” ਮੋਕੇ ਤੇ ਸਮਾਰੋਹ ਦੇ ਤੀਸਰੇ ਦਿਨ ਆਰੀਆ ਸਮਾਜ ਮੰਦਰ ਪਿੰਡ ਬਰਨਾਲਾ ਵਿੱਚ ਦੰਦਾ ਦਾ ਮੈਡੀਕਲ ਕੈਂਪ ਲਗਾਇਆ ਗਿਆ ।ਕੈਂਪ ਦਾ ਉਦਘਾਟਨ ਮਾਸਟਰ ਗੁਰਦਿਆਲ ਸਿੰਘ ਨੇ ਕੀਤਾ ।ਦੰਦਾਂ ਦੀ ਬਿਮਾਰੀ ਦੇ ਪ੍ਰਸਿੱਧ ਸਰਜਨ ਡਾ ਲੋਕੇਸ਼ ਗੁਪਤਾ ਨੇ 50ਮਰੀਜ਼ਾਂ ਦਾ ਚੈਕਅੱਪ ਕਰਕੇ ਫ੍ਰੀ ਦਵਾਈਆਂ ਦਿਤੀਆ ਇਸ ਮੋਕੇ ਤੇ ਤੇ ਤਰਸੇਮ ਲਾਲ ਆਰੀਆ,ਨਰਿੰਦਰ ਕੁਮਾਰ,ਸੁਸ਼ੀਲ ਕੁਮਾਰ,ਰਮੇਸ਼ ਚੰਦਰ,ਗੁਰਦਿੱਤ ਸਿੰਘ,ਹਿਤੇਸ਼ ਗੁਲਸ਼ਨ,ਰਾਜ ਕੁਮਾਰੀ,ਕਮਲੇਸ਼ ਕੁਮਾਰੀ,ਆਦਿ ਸ਼ਾਮਲ ਸਨ ।