ਥੈਲਾਸੀਮੀਆ ਦੇ ਬੱਚਿਆਂ ਲਈ ਖੂਨ ਦਾਨ ਕੈਂਪ 15 ਨਵੰਬਰ ਨੂੰ ਲਗਾਇਆ ਜਾਵੇਗਾ – ਹਰਮਿੰਦਰ ਸਿੰਘ
ਬਟਾਲਾ ( ਸੰਜੀਵ ਮਹਿਤਾ ਸੁਨੀਲ ਚਾਂਗਾ) ਥੈਲਾਸੀਮੀਆ ਪੀੜਤ ਬੱਚਿਆਂ ਲਈ ਖੂਨ ਦਾਨ ਦਾ ਕੈਂਪ 15 ਨਵੰਬਰ ਨੂੰ ਲਗਾਇਆ ਜਾਵੇਗਾ। ਇਹ ਜਾਣਕਾਰੀ ਗਤਕਾ ਸੋਸਾਇਟੀ ਦੇ ਜਿਲਾ ਪ੍ਰਧਾਨ ਸਰਦਾਰ ਹਰਮਿੰਦਰ ਸਿੰਘ ਨੇ ਦਿੱਤੀ। ਇਸ ਮੌਕੇ ਤੇ ਉਹਨਾਂ ਆਖਿਆ ਕਿ ਇਹ ਕੈਂਪ ਗੁਰੂਦਵਾਰਾ ਸਤਿ ਕਰਤਾਰੀਆ ਸਾਹਿਬ ਵਿੱਖੇ ਲਗਾਇਆ ਜਾਵੇਗਾ। ਉਹਨਾਂ ਦੱਸਿਆ ਕਿ ਹੁਣ ਤੱਕ ਹਰੇਕ ਸਾਲ ਕੈਂਪ ਲਗਾਇਆ ਜਾਂਦਾ ਹੈ ਅਤੇ ਇਸ ਵਾਰ ਇਹ ਪੰਜਵਾ ਕੈਂਪ ਹੈ। ਉਹਨਾਂ ਦੱਸਿਆ ਕਿ ਇਹ ਕੈਂਪ ਸੰਸਥਾ ਕੇ ਵੀ ਆਈ ਦੇ ਸਹਿਯੋਗ ਨਾਲ ਹੁੰਦਾ ਹੈ। ਇਹ ਖੂਨ ਥੈਲਾਸੀਮੀਆ , ਕੈਂਸਰ ਅਤੇ ਪਿੰਗਲਵਾੜਾ ਨੂੰ ਦਿੱਤਾ ਜਾਂਦਾ ਹੈ ਜੌ ਕਿ ਬਿਲਕੁਲ ਫ੍ਰੀ ਦਿੱਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਪਿੱਛਲੇ ਸਾਲ 120 ਯੂਨਿਟ ਦਿੱਤੇ ਗਏ ਸਨ। ਉਹਨਾਂ ਆਖਿਆ ਕਿ ਹਰੇਕ ਇਨਸਾਨ ਨੂੰ ਖੂਨ ਦਾਨ ਜਰੂਰ ਕਰਣਾ ਚਾਹੀਦਾ ਹੈ। ਤਾਂ ਕਿ ਜਰੂਰਤਮੰਦ ਜਿਉਂਦੇ ਰਹਿਣ। ਉਹਨਾਂ ਆਖਿਆ ਕਿ ਇਸ ਵਾਰ ਵੀ ਗੁਰੂਦਵਾਰਾ ਸਾਹਿਬ ਸਤਿ ਕਰਤਾਰੀਆ ਸਾਹਿਬ ਵਿੱਖੇ 15 ਨਵੰਬਰ ਦਿਨ ਸ਼ੁਕਰਵਾਰ ਸਵੇਰੇ 9 ਵਜੇ ਤੋ ਲੈਕੇ ਸ਼ਾਮ 5 ਵਜੇ ਤੱਕ ਖੂਨ ਦਾਨ ਕੈਂਪ ਲਗਾਇਆ ਜਾਵੇਗਾ।