ਕਾਦੀਆਂ ਚ, ਸ਼੍ਰੀ ਭੈਰੋ ਨਾਥ ਜੀ ਦੀ ਅਸ਼ਟਮੀ 23 ਨਵੰਬਰ ਨੂੰ
ਕਾਦੀਆਂ 20 ਨਵੰਬਰ (ਸੰਜੀਵ ਮਹਿਤਾ ) :- ਮੇਨ ਬਜਾਰ ਕਾਦੀਆਂ ਅੰਦਰ ਧਰਮਸ਼ਾਲਾ ਸ਼੍ਰੀ ਸਨਾਤਨ ਧਰਮ ਮਹਾਵੀਰ ਦਲ (ਰਜਿ) ਵਲੋਂ ਪ੍ਰਧਾਨ ਪਵਨ ਕੁਮਾਰ ਵਿੱਕੀ ਭਾਮੜੀ ਅਤੇ ਵਾਈਸ ਪ੍ਰਧਾਨ ਅਮਿਤ ਭਾਟੀਆ ਦੀ ਅਗਵਾਈ ਵਿੱਚ ਬਾਬਾ ਭੈਰੋਨਾਥ ਦੀ ਅਸ਼ਟਮੀ ਮਨਾਉਣ ਦੇ ਸਬੰਧ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਅਮਿਤ ਭਾਟੀਆ ਅਤੇ ਵਿੱਕੀ ਭਾਮੜੀ ਪ੍ਰਧਾਨ ਨੇ ਦੱਸਿਆ ਕਿ 23 ਨਵੰਬਰ ਦਿਨ ਨੂੰ ਸਵੇਰੇ 9 ਵਜੇ ਤੋਂ 11 ਵਜੇ ਤੱਕ ਮੰਦਿਰ ਵਿੱਚ ਹਵਨ ਯੱਗ ਕੀਤਾ ਜਾਵੇਗਾ ਉਪਰੰਤ ਰਾਤ 8 ਵਜੇ ਤੋਂ 10 ਵਜੇ ਤੱਕ ਮੰਦਿਰ ਸ਼੍ਰੀ ਕਾਲੀ ਦਵਾਰਾ ਮੇਨ ਬਜ਼ਾਰ ਕਾਦੀਆਂ ਦੀ ਕਿਰਤਨ ਮੰਡਲੀ ਵਲੋਂ ਬਾਬਾ ਭੈਰੋਨਾਥ ਜੀ ਦੇ ਜਨਮ ਦਿਨ ਦੇ ਉਪਲੱਕਸ਼ ਵਿੱਚ ਕੀਰਤਨ ਕੀਤਾ ਜਾਵੇਗਾ। ਇਸ ਮੋਕੇ ਕਮੇਟੀ ਵੱਲੋਂ ਮੰਦਿਰ ਦੇ ਵਿੱਚ ਖਰਚੇ ਦਾ ਹਿਸਾਬ ਵੀ ਦਿੱਤਾ ਗਿਆ। ਇਸ ਮੀਟਿੰਗ ਵਿੱਚ ਭਾਰੀ ਗਿਣਤੀ ਵਿੱਚ ਕਮੇਟੀ ਮੈਂਬਰਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਮੋਕੇ ਵਿਸ਼ੇਸ਼ ਤੋਰ ਤੇ ਅਏ ਪਵਨ ਕੁਮਾਰ ਭਾਟੀਆ ਸਲਾਹਕਾਰ, ਰਜਿੰਦਰ ਭਾਟੀਆ ਸਰਪ੍ਰਸਤ, ਲਲਿਤ ਭਨੋਟ, ਮੋਤੀਲਾਲ ਭਗਤ, ਬੱਬਲ ਮਹਾਜਨ, ਅਸ਼ੋਕ ਨਈਅਰ, ਸਵਰਨ ਸਿੰਘ ਲਾਡੀ, ਰਜਿਤ ਮਹਾਜਨ, ਡਿਪਲ ਵਰਮਾ, ਸ਼ਾਮ ਸ਼ਰਮਾਂ, ਮੰਗਾ ਭਾਟੀਆ, ਯੁਵਰਾਜ ਸਲੋਤਰਾ, ਰੋਹਿਤ ਭਨੋਟ, ਪੰਕਜ, ਅਯਾਨ ਗੁਪਤਾ, ਸਤਨਾਮ ਸਿੰਘ, ਅਵਤਾਰ ਸਿੰਘ, ਅਮਿਤ ਸ਼ਰਮਾਂ, ਵੀਰੂ ਸੇਠ, ਸ਼ੂਭਮ ਮਹਾਜਨ, ਰੋਬਿਨ, ਅਨੀਸ਼ ਬਲੱਗਨ, ਅੰਸ਼ ਭਨੋਟ, ਆਦ ਹਾਜਰ ਸਨ।